ਭਗਵਦ ਗੀਤਾ

5/22/2017 7:19:56 AM

कामक्रोधविमुक्तानां यतीनां यतचेतसाम्।
अभितो ब्रह्मनिर्वाणं वर्तते विदितात्मनाम्।।26।।

ਕਾਮ ਕ੍ਰੋਧ—ਵਿਮੁਕ੍ਰਤਾਨਾਮ੍ਰ ਯਤੀਨਾਮ੍ਰ ਯਤ—ਚੇਤਸਾਮ੍ਰ।
ਅਭਿਤੋ ਬ੍ਰ੍ਰਹ੍ਰਮ—ਨਿਰ੍ਰਵਾਣਮ੍ਰ ਵਰ੍ਰਤਤੇ ਵਿਦਿਤਾਤ੍ਰਮਨਾਮ੍ਰ 26

ਕਾਮ—ਇੱਛਾਵਾਂ ; ਕ੍ਰੋਧ—ਅਤੇ ਗੁੱਸੇ ਤੋਂ ; ਵਿਮੁਕ੍ਰਤਾਨਾਮ੍ਰ—ਮੁਕਤ ਮਨੁੱਖਾਂ ਦੀ ; ਯਤੀਨਾਮ੍ਰ—ਸਾਧੂ ਮਨੁੱਖਾਂ ਦੀ ; ਯਤ—ਚੇਤਸਾਮ੍ਰ—ਮਨ ''ਤੇ ਸੰਜਮ ਰੱਖਣ ਵਾਲਿਆਂ ਦੀ ; ਅਭਿਤਹ੍ਰ—ਨੇੜਲੇ ਭਵਿੱਖ ਵਿਚ ਯਕੀਨੀ ; ਬ੍ਰਹ੍ਰਮ—ਨਿਰ੍ਰਵਾਣਮ੍ਰ—ਬ੍ਰਹਮ ਵਿਚ ਮੁਕਤੀ ; ਵਰ੍ਰਤਤੇ—ਹੁੰਦੀ ਹੈ ; ਵਿਦਿਤ-ਆਤ੍ਰਮਨਾਮ੍ਰ—ਸਰੂਪ ਸਿੱਧਾਂ ਦੀ।
ਅਨੁਵਾਦ : ਜਿਹੜੇ ਕ੍ਰੋਧ ਅਤੇ ਸਾਰੀਆਂ ਭੌਤਿਕ ਇੱਛਾਵਾਂ ਤੋਂ ਰਹਿਤ ਹਨ, ਜਿਹੜੇ ਸਰੂਪ ਸਿੱਧ, ਆਤਮ-ਸੰਜਮੀ ਹਨ ਅਤੇ ਪਰਮ-ਸਿੱਧੀ ਲਈ ਲਗਾਤਾਰ ਯਤਨਸ਼ੀਲ ਹਨ, ਉਨ੍ਹਾਂ ਦੀ ਮੁਕਤੀ ਨੇੜਲੇ ਭਵਿੱਖ ਵਿਚ ਯਕੀਨੀ ਹੈ।
ਭਾਵ : ਮੁਕਤੀ (ਮੋਖ) ਲਈ ਲਗਾਤਾਰ ਯਤਨਸ਼ੀਲ ਰਹਿਣ ਵਾਲੇ ਸਾਧੂ (ਸੱਜਣ) ਮਨੁੱਖਾਂ ਵਿਚੋਂ ਜਿਹੜਾ ਕ੍ਰਿਸ਼ਨ ਭਾਵਨਾ ਭਾਵਿਤ ਹੁੰਦਾ ਹੈ, ਉਹ ਸਭ ਤੋਂ ਉੱਤਮ ਹੈ। ਇਸ ਤੱਥ ਦੀ ਪੁਸ਼ਟੀ ਭਾਗਵਤਮ੍ਰ ਵਿਚ ਇੰਝ ਕੀਤੀ ਗਈ ਹੈ, ''''ਭਗਤੀਪੂਰਵਕ ਭਗਵਾਨ ਵਾਸੁਦੇਵ ਦੀ ਪੂਜਾ ਕਰਨ ਦਾ ਯਤਨ ਤਾਂ ਕਰੋ। ਵੱਡੇ-ਵੱਡੇ ਸਾਧੂ ਪੁਰਸ਼ ਵੀ ਇੰਦਰੀਆਂ ਦੇ ਬਹਾਉ, ਵੇਗ ਨੂੰ ਓਨੀ ਕੁਸ਼ਲਤਾ ਨਾਲ ਰੋਕਣ ਵਿਚ ਸਮਰੱਥ ਨਹੀਂ, ਜਿੰਨੇ ਕਿ ਉਹ, ਜਿਹੜੇ ਸਕਾਮ ਕਰਮਾਂ ਦੀ ਵਧੇਰੀ ਇੱਛਾ ਨੂੰ ਜੜ੍ਹੋਂ ਖਤਮ ਕਰਕੇ ਅਤੇ ਭਗਵਾਨ ਦੇ ਚਰਨ-ਕਮਲਾਂ ਦੀ ਸੇਵਾ ਕਰਕੇ ਅਲੌਕਿਕ ਆਨੰਦ ਵਿਚ ਲੀਨ ਰਹਿੰਦੇ ਹਨ।''''
ਬੱਧਜੀਵ ਵਿਚ ਕਰਮ ਦੇ ਫਲਾਂ ਨੂੰ ਭੋਗਣ ਦੀ ਇੱਛਾ ਏਨੀ ਬਲਵਾਨ ਹੁੰਦੀ ਹੈ ਕਿ ਰਿਸ਼ੀਆਂ-ਮੁਨੀਆਂ ਤਕ ਲਈ ਵੀ ਕਠਿਨ ਮਿਹਨਤ ਦੇ ਬਾਵਜੂਦ ਅਜਿਹੀਆਂ ਇੱਛਾਵਾਂ ਨੂੰ ਕਾਬੂ ਕਰਨਾ ਔਖਾ ਹੁੰਦਾ ਹੈ। ਜਿਹੜਾ ਭਗਵਾਨ ਦਾ ਭਗਤ ਕ੍ਰਿਸ਼ਨ ਚੇਤਨਾ ਵਿਚ ਲਗਾਤਾਰ ਭਗਤੀ ਕਰਦਾ ਹੈ ਅਤੇ ਆਤਮ-ਪ੍ਰਤੱਖੀਕਰਨ ਵਿਚ ਸਿੱਧ ਹੁੰਦਾ ਹੈ, ਉਹ ਜਲਦੀ ਹੀ ਮੁਕਤੀ ਪ੍ਰਾਪਤ ਕਰਦਾ ਹੈ। ਆਤਮ-ਪ੍ਰਤੱਖੀਕਰਨ ਦਾ ਪੂਰਾ ਗਿਆਨ ਹੋਣ ਨਾਲ ਉਹ ਲਗਾਤਾਰ ਸਮਾਧੀ ਵਿਚ ਰਹਿੰਦਾ ਹੈ। ਅਜਿਹਾ ਹੀ ਇਕ ਉਦਾਹਰਣ ਹੈ—
''''ਮੱਛੀ, ਕੱਛੂਕੁੰਮਾ ਅਤੇ ਪੰਛੀ ਸਿਰਫ਼ ਦ੍ਰਿਸ਼ਟੀ, ਚਿੰਤਨ ਅਤੇ ਸਪਰਸ਼ ਨਾਲ ਆਪਣੀ ਔਲਾਦ ਨੂੰ ਪਾਲਦੇ ਹਨ। ਹੇ ਪਦਮਜ! ਮੈਂ ਉਂਝ ਹੀ ਕਰਦਾ ਹਾਂ।'''' ਮੱਛੀ ਆਪਣੇ ਬੱਚਿਆਂ ਨੂੰ ਸਿਰਫ ਵੇਖ ਕੇ ਵੱਡਾ ਕਰਦੀ ਹੈ। ਕੱਛੂ ਸਿਰਫ ਚਿੰਤਨ ਰਾਹੀਂ ਆਪਣੇ ਬੱਚਿਆਂ ਨੂੰ ਪਾਲਦਾ ਹੈ। ਕੱਛੂ ਆਪਣੇ ਅੰਡੇ ਧਰਤੀ ''ਤੇ ਦਿੰਦਾ ਹੈ ਅਤੇ ਆਪ ਪਾਣੀ ਵਿਚ ਰਹਿਣ ਕਾਰਨ ਲਗਾਤਾਰ ਆਂਡਿਆਂ ਬਾਰੇ ਚਿੰਤਨ ਕਰਦਾ ਰਹਿੰਦਾ ਹੈ। ਇੰਝ ਹੀ ਭਗਵਾਨ ਦਾ ਭਗਤ, ਭਗਵਾਨ ਦੇ ਧਾਮ ਤੋਂ ਦੂਰ ਰਹਿ ਕੇ ਵੀ ਭਗਵਾਨ ਦਾ ਚਿੰਤਨ ਕਰਕੇ ਕ੍ਰਿਸ਼ਨ ਭਾਵਨਾ ਅੰਮ੍ਰਿਤ ਰਾਹੀਂ ਉਨ੍ਹਾਂ ਦੇ ਧਾਮ ਪੁੱਜ ਸਕਦਾ ਹੈ। ਉਸਨੂੰ ਭੌਤਿਕ ਕਲੇਸ਼ਾਂ ਦਾ ਅਨੁਭਵ ਨਹੀਂ ਹੁੰਦਾ। ਇਹ ਜੀਵਨ ਅਵਸਥਾ ਬ੍ਰਹਮ ਨਿਰਵਾਣ ਭਾਵ ਪਰਮੇਸ਼ਵਰ ਵਿਚ ਲਗਾਤਾਰ ਲੀਨ ਰਹਿਣ ਕਾਰਨ ਭੌਤਿਕ ਕਸ਼ਟਾਂ ਦੀ ਗੈਰ-ਹਾਜ਼ਰੀ ਕਹਾਉਂਦੀ ਹੈ।