ਭਗਵਦ ਗੀਤਾ

5/15/2017 7:31:36 AM

लभन्ते ब्रह्मनिर्वाणमृषय: क्षीणकल्मषा:।
छिन्नद्वैधा यतात्मान: सर्वभूतहिते रता:।।२५।।

ਲਭੰਤੇ ਬ੍ਰਹ੍ਰਮ—ਨਿਰ੍ਰਵਾਣਮ੍ਰ ਰਿਸ਼ਯਹ੍ਰ ਕ੍ਰਸ਼ੀਣ—ਕਲ੍ਰਮਸ਼ਾਹ੍ਰ।
ਛਿੰਨ—ਦ੍ਰਵੈਧਾ ਯਤਾਤ੍ਰ—ਮਾਨਹ੍ਰ ਸਰ੍ਰਵ—ਭੂਤ—ਹਿਤੇ ਰਤਾਹ੍ਰ 25

ਲਭੰਤੇ— ਪ੍ਰਾਪਤ ਕਰਦੇ ਹਨ ; ਬ੍ਰਹ੍ਰਮ—ਨਿਰ੍ਰਵਾਣਮ੍ਰ—ਮੁਕਤੀ ; ਰਿਸ਼ਯਹ੍ਰ—ਅੰਦਰੋਂ ਕਿਰਿਆਸ਼ੀਲ ਰਹਿਣ ਵਾਲਾ ; ਕ੍ਰਸ਼ੀਣ—ਕਲ੍ਰਮਸ਼ਾਹ੍ਰ—ਸਾਰੇ ਪਾਪਾਂ ਤੋਂ ਰਹਿਤ ; ਛਿੰਨ—ਨਿਪਟਕੇ ; ਦ੍ਰਵੈਧਾਹ੍ਰ—ਦਵੈਤ ਨਾਲ ; ਯਤ—ਆਤ੍ਰਮਾਨਹ੍ਰ—ਆਤਮ-ਸਾਖਿਆਤਕਾਰ (ਪ੍ਰਤੱਖੀਕਰਨ) ਵਿਚ ਲੱਗੇ ; ਸਰ੍ਰਵਭੂਤ—ਸਾਰੇ ਜੀਵਾਂ ਦੇ ; ਹਿਤੇ—ਕਲਿਆਣ ਵਿਚ ; ਰਤਾਹ੍ਰ—ਲੱਗੇ ਹੋਏ।
ਅਨੁਵਾਦ : ਜਿਹੜੇ ਲੋਕ ਸ਼ੱਕ ਤੋਂ ਪੈਦਾ ਹੋਣ ਵਾਲੇ ਦਵੈਤ ਤੋਂ ਪਰ੍ਹੇ ਹਨ, ਜਿਨ੍ਹਾਂ ਦੇ ਮਨ ਆਤਮ ਸਾਖਿਆਤਕਾਰ (ਪ੍ਰਤੱਖੀਕਰਨ) ਵਿਚ ਲੱਗੇ ਹਨ; ਜਿਹੜੇ ਸਾਰੇ ਜੀਵਾਂ ਦੇ ਕਲਿਆਣ ਕਾਰਜ ਕਰਨ ਵਿਚ ਹਮੇਸ਼ਾ ਰੁੱਝੇ ਰਹਿੰਦੇ ਹਨ ਅਤੇ ਜਿਹੜੇ ਸਾਰੇ ਪਾਪਾਂ ਤੋਂ ਰਹਿਤ ਹਨ, ਉਹ ਬ੍ਰਹਮ ਨਿਰਵਾਣ (ਮੁਕਤੀ) ਪਾਉਂਦੇ ਹਨ।
ਭਾਵ : ਸਿਰਫ ਉਸੇ ਮਨੁੱਖ ਨੂੰ ਸਾਰੇ ਜੀਵਾਂ ਦੇ ਕਲਿਆਣ ਕਾਰਜਾਂ ਵਿਚ ਲੱਗਿਆ ਕਿਹਾ ਜਾਵੇਗਾ, ਜਿਹੜਾ ਪੂਰੀ ਤਰ੍ਹਾਂ ਕ੍ਰਿਸ਼ਨ ਭਾਵਨਾ ਭਾਵਿਤ ਹੈ। ਜਦੋਂ ਮਨੁੱਖ ਨੂੰ ਇਹ ਅਸਲੀ ਗਿਆਨ ਹੋ ਜਾਂਦਾ ਹੈ ਕਿ ਕ੍ਰਿਸ਼ਨ ਹੀ ਸਾਰੀਆਂ ਚੀਜ਼ਾਂ ਨੂੰ ਪੈਦਾ ਕਰਨ ਵਾਲੇ ਹਨ ਤਾਂ ਉਹ ਜਿਹੜਾ ਵੀ ਕੰਮ ਕਰਦਾ ਹੈ, ਸਾਰਿਆਂ ਦੇ ਹਿੱਤ ਨੂੰ ਧਿਆਨ ਵਿਚ ਰੱਖ ਕੇ ਕਰਦਾ ਹੈ। ਪਰਮ ਭੋਗਤਾ, ਪਰਮ ਨਿਯੰਤਰਣ ਕਰਨ ਵਾਲੇ ਅਤੇ ਪਰਮ ਮਿੱਤਰ ਕ੍ਰਿਸ਼ਨ ਨੂੰ ਭੁੱਲ ਜਾਣਾ ਮਾਨਵਤਾ ਦੇ ਕਲੇਸ਼ਾਂ ਦਾ ਕਾਰਨ ਹੈ। ਇਸ ਲਈ ਅਜਿਹੀ ਭਾਵਨਾ ਨੂੰ ਜਗਾਉਣਾ ਸਾਰੀ ਮਾਨਵਤਾ ਲਈ ਸਭ ਤੋਂ ਵੱਡਾ ਕਲਿਆਣ ਕਾਰਜ ਹੈ। ਕੋਈ ਵੀ ਮਨੁੱਖ ਅਜਿਹੇ ਉੱਤਮ ਕਾਰਜਾਂ ਵਿਚ ਉਦੋਂ ਤਕ ਨਹੀਂ ਲੱਗ ਸਕਦਾ, ਜਦੋਂ ਤਕ ਉਹ ਖ਼ੁਦ ਮੁਕਤ ਨਾ ਹੋਵੇ। ਕ੍ਰਿਸ਼ਨ ਭਾਵਨਾ ਭਾਵਿਤ ਮਨੁੱਖ ਦੇ ਹਿਰਦੇ ਵਿਚ ਕ੍ਰਿਸ਼ਨ ਦੀ ਸਰਵਉੱਚਤਾ ''ਤੇ ਰਤਾ ਵੀ ਸ਼ੱਕ ਨਹੀਂ ਰਹਿੰਦਾ। ਉਹ ਇਸ ਲਈ ਸ਼ੱਕ ਨਹੀਂ ਕਰਦਾ ਕਿਉਂਕਿ ਉਹ ਸਾਰੇ ਪਾਪਾਂ ਤੋਂ ਰਹਿਤ ਹੁੰਦਾ ਹੈ। ਅਜਿਹਾ ਹੈ ਇਹ ਅਲੌਕਿਕ ਪ੍ਰੇਮ।
ਜਿਹੜਾ ਮਨੁੱਖ ਮਨੁੱਖੀ ਸਮਾਜ ਦਾ ਭੌਤਿਕ ਕਲਿਆਣ ਕਰਨ ਵਿਚ ਰੁੱਝਿਆ ਰਹਿੰਦਾ ਹੈ, ਉਹ ਅਸਲ ਵਿਚ ਕਿਸੇ ਦੀ ਵੀ ਮਦਦ ਨਹੀਂ ਕਰ ਸਕਦਾ। ਸਰੀਰ ਅਤੇ ਮਨ ਦੀ ਅਸਥਾਈ ਉਤੇਜਨਾ ਸੰਤੋਖਜਨਕ ਨਹੀਂ ਹੁੰਦੀ। ਜੀਵਨ ਸੰਘਰਸ਼ ਵਿਚ ਔਕੜਾਂ ਦਾ ਅਸਲੀ ਕਾਰਨ ਮੁੱਖ ਰਾਹੀਂ ਪਰਮੇਸ਼ਵਰ ਨਾਲ ਆਪਣੇ ਸੰਬੰਧਾਂ ਨੂੰ ਭੁੱਲਣ ਵਿਚ ਲੱਭਿਆ ਜਾ ਸਕਦਾ ਹੈ।