ਭਗਵਦ ਗੀਤਾ

5/1/2017 7:25:36 AM

शक्नोतीहैव य: सोढुं प्राक्शरीरविमोक्षणात।
कामक्रोधोद्भवं वेगं स युक्त: स सुखी नर।।२३।।

ਸ਼ਕ੍ਰਨੋਤੀਹੈਵ ਯਹ੍ਰ ਸੋਢੁਮ੍ਰ ਪ੍ਰਾਕ੍ਰ ਸ਼ਰੀਰ—ਵਿਮੋਕ੍ਰਸ਼ਣਾਤ੍ਰ।
ਕਾਮ-ਕ੍ਰੋਧੋਦ੍ਰਭਵਮ੍ਰ ਵੇਗਮ੍ਰ ਸ ਯੁਕਤਹ੍ਰ ਸ ਸੁਖੀ ਨਰਹ੍ਰ 23

ਸ਼ਕ੍ਰਨੋਤਿ—ਸਮਰਥ ਹੈ ; ਇਹ ਏਵ—ਇਸੇ ਸਰੀਰ ਵਿਚ ; ਯਹ੍ਰ—ਜਿਹੜਾ ; ਸੋਢੁਮ੍ਰ—ਸਹਿਣ ਕਰਨ ਲਈ ; ਪ੍ਰਾਕ੍ਰ—ਪਹਿਲਾਂ ; ਸ਼ਰੀਰ—ਸਰੀਰ ; ਵਿਮੋਕ੍ਰਸ਼ਣਾਤ੍ਰ—ਤਿਆਗ ਕਰਨ ਨਾਲ ; ਕਾਮ—ਇੱਛਾ ; ਕ੍ਰੋਧ—ਅਤੇ ਗੁੱਸੇ ਨਾਲ ; Àਦ੍ਰਭਵਮ੍ਰ—ਪੈਦਾ ; ਵੇਗਮ੍ਰ—ਬਹਾਉ ਨੂੰ ; ਸਹ੍ਰ—ਉਹ ; ਯੁਕਤਹ੍ਰ—ਸਮਾਧੀ ਵਿਚ ; ਸਹ੍ਰ—ਉਹੀ ; ਸੁਖੀ—ਸੁਖੀ ; ਨਰਹ੍ਰ—ਮਨੁੱਖ।
ਅਨੁਵਾਦ : ਜੇ ਇਸ ਸਰੀਰ ਨੂੰ ਤਿਆਗਣ ਤੋਂ ਪਹਿਲਾਂ ਕੋਈ ਮਨੁੱਖ ਭੌਤਿਕ ਇੰਦਰੀਆਂ ਦੀ ਉਤੇਜਨਾ ਨੂੰ ਸਹਿਣ ਕਰਨ ਅਤੇ ਇੱਛਾ ਤੇ ਗੁੱਸੇ ਨੂੰ ਨਿਯੰਤਰਿਤ ਕਰਨ ਵਿਚ ਸਮਰੱਥ ਹੁੰਦਾ ਹੈ ਤਾਂ ਉਹ ਇਸ ਸੰਸਾਰ ਵਿਚ ਸਥਿਰ ਤੇ ਸੁਖੀ ਹੈ।
ਭਾਵ : ਜੇ ਕੋਈ ਆਤਮ-ਪ੍ਰਤੱਖੀਕਰਨ ਦੇ ਰਸਤੇ ''ਤੇ ਚੱਲਣਾ ਚਾਹੁੰਦਾ ਹੈ ਤਾਂ ਉਸਨੂੰ ਭੌਤਿਕ ਇੰਦਰੀਆਂ ਦੀ ਉਤੇਜਨਾ ਨੂੰ ਰੋਕਣ ਦਾ ਯਤਨ ਕਰਨਾ ਚਾਹੀਦਾ ਹੈ। ਇਹ ਹਨ—ਬਾਣੀ, ਕ੍ਰੋਧ, ਮਨ, ਪੇਟ, ਲਿੰਗ (ਜਾਂ ਇੰਦਰੀ) ਅਤੇ ਜੀਭ ਦੀ ਉਤੇਜਨਾ। ਜਿਹੜਾ ਮਨੁੱਖ ਇਨ੍ਹਾਂ ਵੱਖੋ-ਵੱਖਰੀਆਂ ਇੰਦਰੀਆਂ ਦੀ ਉਤੇਜਨਾ ਨੂੰ ਅਤੇ ਮਨ ਨੂੰ ਕਾਬੂ ਵਿਚ ਕਰਨ ''ਚ ਸਮਰੱਥ ਹੈ, ਉਹ ਗੋਸਵਾਮੀ ਜਾਂ ਸਵਾਮੀ ਕਹਾਉਂਦਾ ਹੈ। ਅਜਿਹੇ ਗੋਸਵਾਮੀ ਬਹੁਤ ਹੀ ਸੰਜਮਿਤ ਜੀਵਨ ਬਿਤਾਉਂਦੇ ਹਨ ਅਤੇ ਇੰਦਰੀਆਂ ਦੇ ਬਹਾਉ ਦਾ ਤ੍ਰਿਸਕਾਰ ਕਰਦੇ ਹਨ। ਭੌਤਿਕ ਇੱਛਾਵਾਂ ਪੂਰੀਆਂ ਨਾ ਹੋਣ ਕਾਰਨ ਗੁੱਸਾ ਆਉਂਦਾ ਹੈ ਅਤੇ ਇੰਝ ਮਨ, ਅੱਖਾਂ ਅਤੇ ਛਾਤੀ ਉਤੇਜਿਤ ਹੁੰਦੇ ਹਨ। ਇਸ ਲਈ ਇਸ ਸਰੀਰ ਨੂੰ ਛੱਡਣ ਤੋਂ ਪਹਿਲਾਂ ਮਨੁੱਖ ਨੂੰ ਇਨ੍ਹਾਂ ਨੂੰ ਕਾਬੂ ਵਿਚ ਕਰਨ ਦਾ ਅਭਿਆਸ ਕਰਨਾ ਚਾਹੀਦਾ ਹੈ। ਜਿਹੜਾ ਅਜਿਹਾ ਕਰਦਾ ਹੈ, ਉਹ ਸਰੂਪ ਸਿੱਧ ਮੰਨਿਆ ਜਾਂਦਾ ਹੈ ਅਤੇ ਆਤਮ-ਪ੍ਰਤੱਖੀਕਰਨ ਦੀ ਅਵਸਥਾ ਵਿਚ ਉਹ ਸੁਖੀ ਰਹਿੰਦਾ ਹੈ। ਯੋਗੀ ਦਾ ਫਰਜ਼ ਹੈ ਕਿ ਉਹ ਇੱਛਾ ਅਤੇ ਗੁੱਸੇ ਨੂੰ ਕਾਬੂ ਕਰਨ ਦਾ ਵਧੇਰੇ ਯਤਨ ਕਰੇ। (ਚਲਦਾ)