ਭਗਵਦ ਗੀਤਾ

4/24/2017 7:04:08 AM

ये हि संस्पर्शजा भोगा दु:खयोगनय एव ते।
आद्यन्तवन्त: कौन्तेय न तेषु रमते बुध:।।२२।।

ਯੇ ਹੀ ਸੰਸ੍ਰਪਰ੍ਰਸ਼ ਜਾ ਭੋਗਾ ਦੁਹ੍ਰਖ ਯੋਨਯ ਏਵ ਤੇ।
ਆਦਿ ਅੰਤਵੰਤਹ੍ਰ ਕੌਂਤੇਯ ਨ ਤੇਸ਼ੁ ਰਮਤੇ ਬੁਧਹ੍ਰ 22

ਯੇ—ਜਿਹੜੇ ; ਹਿ—ਨਿਸ਼ਚੈ ਹੀ ; ਸੰਸ੍ਰਪਰ੍ਰਸ਼—ਜਾਹ੍ਰ-ਭੌਤਿਕ ਇੰਦਰੀਆਂ ਦੀ ਛੋਹ ਤੋਂ ਪੈਦਾ ਹੋਇਆ ; ਭੋਗਾਹ੍ਰ—ਭੋਗ ; ਦੁਹ੍ਰਖ—ਦੁੱਖ ; ਯੇਨਯਹ੍ਰ—ਕਾਰਨ ; ਏਵ—ਨਿਸ਼ਚੈ ਹੀ ; ਤੇ—ਉਹ; ਆਦਿ—ਸ਼ੁਰੂ ; ਅੰਤ—ਵੰਤਹ੍ਰ—ਅੰਤ ਵਾਲੇ ; ਕੌਂਤੇਯ—ਹੇ ਕੁੰਤੀ ਪੁੱਤਰ ; ਨ—ਕਦੀ ਨਹੀਂ ; ਤੇਸ਼ੁ—ਉਨ੍ਹਾਂ ਵਿਚੋਂ ; ਰਮਤੇ—ਆਨੰਦ ਲੈਂਦਾ ਹੈ ; ਬੁਧਹ੍ਰ—ਬੁੱਧੀਮਾਨ ਮਨੁੱਖ।
ਅਨੁਵਾਦ : ਬੁੱਧੀਮਾਨ ਮਨੁੱਖ ਦੁੱਖਾਂ ਦੇ ਕਾਰਨਾਂ ਵਿਚ ਭਾਗ ਨਹੀਂ ਲੈਂਦਾ, ਜਿਹੜੇ ਭੌਤਿਕ ਇੰਦਰੀਆਂ ਦੀ ਸੰਗਤ ਤੋਂ ਪੈਦਾ ਹੁੰਦੇ ਹਨ। ਹੇ ਕੁੰਤੀ ਪੁੱਤਰ! ਅਜਿਹੇ ਭੋਗਾਂ ਦਾ ਮੁੱਢ ਅਤੇ ਅੰਤ ਹੁੰਦਾ ਹੈ, ਇਸ ਲਈ ਸਮਝਦਾਰ ਮਨੁੱਖ ਉਨ੍ਹਾਂ ਵਿਚ ਆਨੰਦ ਨਹੀਂ ਲੈਂਦਾ।
ਭਾਵ : ਭੌਤਿਕ ਇੰਦਰੀਆਂ ਦੇ ਸੁੱਖ ਉਨ੍ਹਾਂ ਇੰਦਰੀਆਂ ਦੀ ਛੋਹ ਤੋਂ ਪ੍ਰਗਟ ਹਨ, ਜਿਹੜੀਆਂ ਨਾਸ਼ਵਾਨ ਹਨ ਕਿਉਂਕਿ ਸਰੀਰ ਆਪ ਨਾਸ਼ਵਾਨ ਹੈ। ਮੁਕਤ ਆਤਮਾ ਕਿਸੇ ਨਾਸ਼ਵਾਨ ਚੀਜ਼ ਵਿਚ ਰੁਚੀ ਨਹੀਂ ਰੱਖਦੀ। ਅਲੌਕਿਕ ਆਨੰਦ ਦੇ ਸੁੱਖਾਂ ਤੋਂ ਚੰਗੀ ਤਰ੍ਹਾਂ ਜਾਣੂ ਉਹ ਭਲਾ ਝੂਠੇ ਸੁੱਖ ਲਈ ਕਿਉਂ ਰਾਜ਼ੀ ਹੋਵੇਗਾ। ਪਦਮ ਪੁਰਾਣ ਵਿਚ ਕਿਹਾ ਗਿਆ ਹੈ ਕਿ ''''ਯੋਗੀ ਲੋਕ ਪਰਮ-ਸਤਿ ਵਿਚ ਰਹਿੰਦੇ ਹੋਏ ਸਨਾਤਨ ਅਲੌਕਿਕ ਸੁੱਖ ਪ੍ਰਾਪਤ ਕਰਦੇ ਹਨ। ਉਸ ਲਈ ਪਰਮ-ਪੁਰਖ ਭਗਵਾਨ ਨੂੰ ਰਾਮ ਵੀ ਕਿਹਾ ਜਾਂਦਾ ਹੈ।'''' ਸ਼੍ਰੀਮਦ ਭਾਗਵਤਮ੍ਰ ਵਿਚ ਕਿਹਾ ਗਿਆ ਹੈ ਕਿ ''''ਹੇ ਪੁੱਤਰੋ! ਇਸ ਮਨੁੱਖੀ ਜੂਨੀ ਵਿਚ ਇੰਦਰੀਆਂ ਦੇ ਸੁੱਖ ਲਈ ਵਧੇਰੀ ਮਿਹਨਤ ਕਰਨੀ ਬੇਕਾਰ ਹੈ। ਅਜਿਹਾ ਸੁੱਖ ਤਾਂ ਸੂਰਾਂ ਨੂੰ ਵੀ ਪ੍ਰਾਪਤ ਹੈ। ਇਸ ਦੀ ਬਜਾਏ ਤੁਹਾਨੂੰ ਇਸ ਜੀਵਨ ਵਿਚ ਅਲੌਕਿਕ ਤਪ ਕਰਨਾ ਚਾਹੀਦਾ ਹੈ, ਜਿਸ ਨਾਲ ਤੁਹਾਡਾ ਜੀਵਨ ਪਵਿੱਤਰ ਹੋ ਜਾਵੇ ਅਤੇ ਤੁਸੀਂ ਅਸੀਮ ਅਲੌਕਿਕ ਸੁੱਖ ਪ੍ਰਾਪਤ ਕਰ ਸਕੋ।''''
ਇਸ ਲਈ ਜਿਹੜੇ ਅਸਲ ਯੋਗੀ ਜਾਂ ਅਲੌਕਿਕ ਗਿਆਨੀ ਹਨ, ਉਹ ਇੰਦਰੀਆਂ ਦੇ ਸੁੱਖਾਂ ਵੱਲ ਖਿੱਚੇ ਨਹੀਂ ਹੁੰਦੇ ਕਿਉਂਕਿ ਇਹ ਸੰਸਾਰਕ ਰੋਗਾਂ ਦੇ ਕਾਰਨ ਹਨ। ਜਿਹੜਾ ਭੌਤਿਕ ਸੁੱਖਾਂ ਪ੍ਰਤੀ ਜਿੰਨਾ ਖਿੱਚਿਆ ਹੁੰਦਾ ਹੈ, ਉਸ ਨੂੰ ਓਨੇ ਹੀ ਵਧੇਰੇ ਭੌਤਿਕ ਦੁੱਖ ਮਿਲਦੇ ਹਨ।