ਭਗਵਦ ਗੀਤਾ

3/27/2017 7:26:42 AM

विद्याविनयसम्पन्ने ब्राह्मणे गवि हस्तिनि।
शुनि चैव श्वपाके च पण्डिता: समदॢशन: ।। 18।।

ਵਿਦ੍ਰਯਾ-ਵਿਨਯ-ਸੰਪਨੇ ਬ੍ਰਾਹ੍ਰਮਣੇ ਗਵਿ ਹਸ੍ਰਤਿਨਿ।
ਸ਼ੁਨਿ ਚੈਵ ਸ਼੍ਰਵ-ਪਾਕੇ ''ਚ ਪੰਡਿਤਾਹ੍ਰ ਸਮਦਰ੍ਰਸ਼ਿਨਹ੍ਰ 18

ਵਿਦ੍ਰਯਾ—ਸਿੱਖਿਆ; ਵਿਨਯ ਅਤੇ ਨਿਮਰਤਾ ਨਾਲ; ਸੰਪਨੇ-ਵਾਲਾ; ਬ੍ਰਾਹ੍ਰਮਣੇ—ਬ੍ਰਾਹਮਣ ਵਿਚ; ਗਵਿ—ਗਾਂ ਵਿਚ; ਹਸ੍ਰਤਿਨਿ—ਹਾਥੀ ਵਿਚ; ਸ਼ੁਨਿ—ਕੁੱਤੇ ਵਿਚ; ਚ—ਅਤੇ; ਏਵ—ਨਿਸ਼ਚੈ ਹੀ ; ਸ਼੍ਰਵ ਪਾਕੇ—ਕੁੱਤਾ ਖਾਣ ਵਾਲੇ (ਚੰਡਾਲ) ਵਿਚ ; ਚ—ਕ੍ਰਮਵਾਰ; ਪੰਡਿਤਾਹ੍ਰ—ਗਿਆਨੀ; ਸਮਦਰ੍ਰਸ਼ਿਨਹ—ਬਰਾਬਰ ਦੇਣ ਵਾਲਾ।
ਅਨੁਵਾਦ : ਨਿਮਰਤਾ ਵਾਲੇ ਸਾਧੂ ਪੁਰਸ਼ ਆਪਣੇ ਅਸਲੀ ਗਿਆਨ ਕਾਰਨ ਇਕ ਵਿਦਵਾਨ ਅਤੇ ਸੱਭਿਅਕ ਬ੍ਰਾਹਮਣ, ਗਊ, ਹਾਥੀ, ਕੁੱਤਾ ਅਤੇ ਚੰਡਾਲ ਨੂੰ ਇਕੋ ਦ੍ਰਿਸ਼ਟੀ ਨਾਲ ਵੇਖਦੇ ਹਨ।
ਭਾਵ : ਕ੍ਰਿਸ਼ਨ ਭਾਵਨਾ ਭਾਵਿਤ ਮਨੁੱਖ ਜੂਨੀ ਅਤੇ ਜਾਤ ਵਿਚ ਭੇਦ ਨਹੀਂ ਮੰਨਦਾ। ਸਮਾਜਿਕ ਦ੍ਰਿਸ਼ਟੀ ਨਾਲ ਬ੍ਰਾਹਮਣ ਅਤੇ ਚੰਡਾਲ ਵੱਖੋ-ਵੱਖਰੇ ਹੋ ਸਕਦੇ ਹਨ ਜਾਂ ਜੂਨੀ ਮੁਤਾਬਿਕ ਕੁੱਤਾ, ਗਊ ਅਤੇ ਹਾਥੀ ਵੱਖੋ-ਵੱਖਰੇ ਹੋ ਸਕਦੇ ਹਨ, ਪਰ ਵਿਦਵਾਨ ਯੋਗੀ ਦੀ ਨਿਗਾਹ ਵਿਚ ਇਨ੍ਹਾਂ ਸਰੀਰਿਕ ਭੇਦਾਂ ਦਾ ਕੋਈ ਅਰਥ ਨਹੀਂ ਹੁੰਦਾ। ਇਸ ਦਾ ਕਾਰਨ ਪਰਮੇਸ਼ਵਰ ਨਾਲ ਉਨ੍ਹਾਂ ਦਾ ਸਬੰਧ ਹੈ ਅਤੇ ਪਰਮੇਸ਼ਵਰ ਪ੍ਰਮਾਤਮਾ ਦੇ ਰੂਪ ਵਿਚ ਹਰ ਇਕ ਦੇ ਹਿਰਦੇ ਵਿਚ ਸਥਿਤ ਹੈ। ਪਰਮ ਸਤਿ ਦਾ ਅਜਿਹਾ ਗਿਆਨ ਹੀ ਅਸਲੀ ਗਿਆਨ ਹੈ। ਜਿਥੋਂ ਤਕ ਵੱਖੋ-ਵੱਖਰੀਆਂ ਜਾਤਾਂ ਜਾਂ ਜੂਨੀਆਂ ਵਿਚ ਸਰੀਰਿਕ ਸਬੰਧ ਹੈ। ਭਗਵਾਨ ਸਾਰਿਆਂ ''ਤੇ ਇਕੋ ਜਿਹੇ ਦਿਆਲੂ ਹਨ ਕਿਉਂਕਿ ਹਰ ਜੀਵ ਨੂੰ ਆਪਣਾ ਦੋਸਤ ਮੰਨਦੇ ਹਨ, ਫਿਰ ਵੀ ਜੀਵਾਂ ਦੀਆਂ ਪ੍ਰਸਥਿਤੀਆਂ ਨੂੰ ਅਣਡਿੱਠ ਕਰਕੇ ਉਹ ਆਪਣਾ ਪ੍ਰਮਾਤਮਾ ਸਰੂਪ ਬਣਾਈ ਰੱਖਦੇ ਹਨ। ਪ੍ਰਮਾਤਮਾ ਰੂਪ ਵਿਚ ਭਗਵਾਨ ਚੰਡਾਲ ਅਤੇ ਬ੍ਰਾਹਮਣ ਦੋਵਾਂ ਵਿਚ ਹਾਜ਼ਰ ਰਹਿੰਦੇ ਹਨ, ਹਾਲਾਂਕਿ ਇਨ੍ਹਾਂ ਦੋਵਾਂ ਦੇ ਸਰੀਰ ਇਕੋ ਵਰਗੇ ਨਹੀਂ ਹੁੰਦੇ।
ਸਰੀਰ ਤਾਂ ਪ੍ਰਕਿਰਤੀ ਦੇ ਗੁਣਾਂ ਰਾਹੀਂ ਪੈਦਾ ਹੋਏ ਹਨ ਪਰ ਸਰੀਰ ਅੰਦਰ ਆਤਮਾ ਅਤੇ ਪਰਮਾਤਮਾ ਬਰਾਬਰ ਅਧਿਆਤਮਕ ਗੁਣਾਂ ਵਾਲੇ ਹਨ ਪਰ ਆਤਮਾ ਅਤੇ ਪ੍ਰਮਾਤਮਾ ਦੀ ਇਹ ਬਰਾਬਰੀ ਉਨ੍ਹਾਂ ਨੂੰ ਮਾਤਰਾ ਦੇ ਪੱਖ ਤੋਂ ਬਰਾਬਰ ਨਹੀਂ ਬਣਾਉਂਦੀ, ਕਿਉਂਕਿ ਵਿਅਸ਼ਟੀ (ਵਿਅਕਤੀਗਤ) ਆਤਮਾ ਕਿਸੇ ਖਾਸ ਸਰੀਰ ਵਿਚ ਹਾਜ਼ਰ ਹੁੰਦਾ ਹੈ ਪਰ ਪ੍ਰਮਾਤਮਾ ਹਰ ਸਰੀਰ ਵਿਚ ਹੈ। ਕ੍ਰਿਸ਼ਨ ਭਾਵਨਾ ਭਾਵਿਤ ਮਨੁੱਖ ਨੂੰ ਇਸ ਦਾ ਪੂਰਨ ਗਿਆਨ ਹੁੰਦਾ ਹੈ, ਇਸ ਲਈ ਉਹ ਸੱਚਮੁਚ ਹੀ ਵਿਦਵਾਨ ਅਤੇ ਸਮਦਰਸ਼ੀ ਹੁੰਦਾ ਹੈ। ਆਤਮਾ ਅਤੇ ਪ੍ਰਮਾਤਮਾ ਦੇ ਲੱਛਣ ਬਰਾਬਰ ਹਨ ਕਿਉਂਕਿ ਦੋਵੇਂ ਚੇਤਨ ਸਨਾਤਨ ਅਤੇ ਆਨੰਦਮਈ ਹਨ ਪਰ ਫਰਕ ਸਿਰਫ ਏਨਾ ਹੀ ਹੈ ਕਿ ਆਤਮਾ ਸਰੀਰ ਦੀ ਹੱਦ ਅੰਦਰ ਚੇਤਨ ਰਹਿੰਦੀ ਹੈ, ਜਦੋਂਕਿ ਪ੍ਰਮਾਤਮਾ ਸਾਰੇ ਸਰੀਰਾਂ ਵਿਚ ਸਚੇਤਨ ਹਨ। ਪ੍ਰਮਾਤਮਾ ਬਿਨਾਂ ਕਿਸੇ ਭੇਦਭਾਵ ਤੋਂ ਸਾਰੇ ਸਰੀਰਾਂ ਵਿਚ ਹਾਜ਼ਰ ਹਨ।