ਭਗਵਦ ਗੀਤਾ

12/1/2015 6:50:28 AM

ये त्वेतदभ्यसूयन्तो नानुतिष्ठन्ति मे मतम्।
सर्वज्ञानविमूढांस्तान्विद्धि नष्टानचेतस:।। 32।।

ਯੇ ਤ੍ਰਵ ਏਤਦ੍ਰ ਅਭ੍ਰਯਸੂਯੰਤੋ ਨਾਨੁਤਿਸ਼੍ਰਠੰਤਿ ਮੇਂ ਮਤਮ੍ਰ।
ਸਰ੍ਰਵ-ਗ੍ਰਯਾਨ ਵਿਮੂਢਾਂਸ੍ਰ ਤਾਨ੍ਰ ਵਿਦ੍ਰਧਿ ਨਸ਼੍ਰਟਾਨ੍ਰ ਅਚੇਤਸਹ੍ਰ
।। 32।।
ਯ¸ਜਿਹੜਾ ; ਤੁ¸ਪਰ ; ਏਤਤ੍ਰ¸ਇਸ ; ਅਭ੍ਰਯਸੂਯੰਤਹ੍ਰ¸ਈਰਖਾ ਕਾਰਨ ; ਨ¸ਨਹੀਂ ; ਅਨੁਤਿਸ਼੍ਰਠੰਤਿ¸ਨਿਯਮਿਤ ਤਰੀਕੇ ਨਾਲ ਪੂਰਾ ਕਰਦੇ ਹਨ ; ਮੇ¸ਮੇਰਾ ; ਮਤਮ੍ਰ¸ਹੁਕਮ ; ਸਰ੍ਰਵ-ਗ੍ਰਯਾਨ¸ਹਰ ਤਰ੍ਹਾਂ ਦੇ ਗਿਆਨ ਵਿਚ ; ਵਿਮੂਢਾਨ੍ਰ¸ਪੂਰੀ ਤਰ੍ਹਾਂ ਭਟਕੇ ; ਤਾਨ੍ਰ¸ਉਨ੍ਹਾਂ ਨੂੰ ; ਵਿਦ੍ਰਧਿ¸ਠੀਕ ਤਰ੍ਹਾਂ ਸਮਝੋ ; ਨਸ਼੍ਰਟਾਨ੍ਰ¸ਨਸ਼ਟ ਹੋਏ ; ਅਚੇਤਸਹ੍ਰ¸ਕ੍ਰਿਸ਼ਨ ਭਾਵਨਾ ਅੰਮ੍ਰਿਤ ਤੋਂ ਬਿਨਾਂ।
ਅਨੁਵਾਦ : ਪਰ ਜਿਹੜੇ ਈਰਖਾ ਕਾਰਨ ਇਨ੍ਹਾਂ ਉਪਦੇਸ਼ਾਂ ਦੀ ਪਰਵਾਹ ਨਹੀਂ ਕਰਦੇ ਅਤੇ ਇਨ੍ਹਾਂ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ਨੂੰ ਹਰ ਤਰ੍ਹਾਂ ਦੇ ਗਿਆਨ ਤੋਂ ਹੀਣ, ਭਟਕੇ ਹੋਏ ਅਤੇ ਸਿੱਧੀ ਦੇ ਯਤਨਾਂ ਵਿਚ ਤਬਾਹ ਸਮਝਣਾ ਚਾਹੀਦਾ ਹੈ।
ਭਾਵ : ਇਥੇ ਕ੍ਰਿਸ਼ਨ ਭਾਵਨਾ ਭਾਵਿਤ ਨਾ ਹੋਣ ਦੇ ਦੋਸ਼ ਨੂੰ ਸਾਫ ਕਿਹਾ ਹੈ। ਜਿਸ ਤਰ੍ਹਾਂ ਉੱਚ ਅਧਿਕਾਰੀ ਦਾ ਹੁਕਮ ਨਾ ਮੰਨਣ ਦੀ ਸਜ਼ਾ ਹੁੰਦੀ ਹੈ, ਉਸੇ ਤਰ੍ਹਾਂ ਭਗਵਾਨ ਦੇ ਹੁਕਮ ਨੂੰ ਨਾ ਮੰਨਣ ''ਤੇ ਵੀ ਸਜ਼ਾ ਹੈ। ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਾ ਮਨੁੱਖ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ, ਖਾਲੀ ਹਿਰਦੇ ਹੋਣ ਨਾਲ ਆਤਮਾ ਪ੍ਰਤੀ ਅਤੇ ਪਾਰਬ੍ਰਹਮ, ਪਰਮਾਤਮਾ ਅਤੇ ਸ਼੍ਰੀ ਭਗਵਾਨ ਪ੍ਰਤੀ ਅਣਜਾਣ ਰਹਿੰਦਾ ਹੈ। ਇਸ ਲਈ ਅਜਿਹੇ ਮਨੁੱਖ ਤੋਂ ਜੀਵਨ ਦੀ ਸਾਰਥਿਕਤਾ ਦੀ ਆਸ ਨਹੀਂ ਕੀਤੀ ਜਾ ਸਕਦੀ।