ਭਗਵਦ ਗੀਤਾ

7/17/2017 6:56:57 AM

बन्धुरात्मात्मनस्तस्य येनात्मैवात्मना जित:।
अनात्मनस्तु शत्रुत्वे वर्तेतात्मैव शत्रुवत् ।।६।।

ਬੰਧੁਰ੍ਰਆਤਮਾਤ੍ਰਮਨਸ੍ਰ ਤਸ੍ਰਯ ਯੇਨਾਤ੍ਰਮੈਵਾਤ੍ਰਮਨਾ ਜਿਤਹ੍ਰ।
ਅਨਾਤ੍ਰਮਨਸ੍ਰ ਤੁ ਸ਼ਤ੍ਰਰੁਤ੍ਰਵੇ ਵਰ੍ਰਤੇਤਾਤ੍ਰਮੈਵ ਸ਼ਤ੍ਰਰੁ ਵਤ੍ਰ£6£

ਬੰਧੁਹ੍ਰ—ਮਿੱਤਰ ; ਆਤਮਾ—ਮਨ ; ਆਤ੍ਰਮਨਹ੍ਰ—ਜੀਵ ਦਾ ; ਤਸ੍ਰਯ—ਉਸਦਾ ; ਯੇਨ—ਜਿਸ ਨਾਲ ;  ਆਤ੍ਰਮਾ—ਮਨ ;  ਏਵ—ਨਿਸ਼ਚੈ ਹੀ ; ਆਤ੍ਰਮਨਾ—ਜੀਵ ਆਤਮਾ ਰਾਹੀਂ ;  ਜਿਤਹ੍ਰ—ਜਿੱਤੀ ਗਈ ;  ਅਨਾਤ੍ਰਮਨਹ੍ਰ —ਜਿਹੜਾ ਮਨ ਨੂੰ ਕਾਬੂ ਵਿਚ ਨਹੀਂ ਕਰ ਸਕਿਆ ਉਸਦਾ ;  ਤੁ—ਪਰ ; ਸ਼ਤ੍ਰਰੁਤ੍ਰਵੇ - ਦੁਸ਼ਮਣੀ ਕਾਰਨ ; ਵਰ੍ਰਤੇਤ—ਬੰਨ੍ਹਿਆ ਰਹਿੰਦਾ ਹੈ ; ਆਤ੍ਰਮਾ ਏਵ—ਉਹੀ ਮਨ ; ਸ਼ਤ੍ਰਰੁਵਤ੍ਰ—ਦੁਸ਼ਮਣ ਵਾਂਗ।
ਅਨੁਵਾਦ : ਜਿਸਨੇ ਮਨ ਨੂੰ ਜਿੱਤ ਲਿਆ ਹੈ, ਉਸ ਲਈ ਮਨ ਸਭਨਾਂ ਤੋਂ ਉੱਤਮ ਮਿੱਤਰ ਹੈ ਪਰ ਜਿਹੜਾ ਅਜਿਹਾ ਨਹੀਂ ਕਰ ਸਕਿਆ, ਉਸ ਲਈ ਮਨ ਸਭ ਤੋਂ ਵੱਡਾ ਦੁਸ਼ਮਣ ਬਣਿਆ ਰਹੇਗਾ।
ਭਾਵ : ਅਸ਼ਟਾਂਗ ਯੋਗ ਦੇ ਅਭਿਆਸ ਦਾ ਮੰਤਵ ਮਨ ਨੂੰ ਕਾਬੂ ਕਰਨਾ ਹੈ, ਜਿਸ ਨਾਲ ਮਨੁੱਖੀ ਟੀਚਾ ਹਾਸਿਲ ਕਰਨ ਲਈ ਉਹ ਦੋਸਤ ਬਣਿਆ ਰਹੇ। ਮਨ ਨੂੰ ਕਾਬੂ ਕੀਤੇ ਬਿਨਾਂ ਯੋਗ ਅਭਿਆਸ ਕਰਨਾ ਸਿਰਫ ਸਮਾਂ ਬਰਬਾਦ ਕਰਨਾ ਹੈ। ਜਿਹੜਾ ਆਪਣੇ ਮਨ ਨੂੰ ਕਾਬੂ ਵਿਚ ਨਹੀਂ ਕਰ ਸਕਦਾ, ਉਹ ਲਗਾਤਾਰ ਆਪਣੇ ਪੱਕੇ ਦੁਸ਼ਮਣ ਨਾਲ ਰਹਿੰਦਾ ਹੈ ਅਤੇ ਇੰਝ ਉਸਦਾ ਜੀਵਨ ਅਤੇ ਮੰਤਵ ਦੋਵੇਂ ਹੀ ਖਤਮ ਹੋ ਜਾਂਦੇ ਹਨ।  ਜੀਵ ਦੀ ਸੁਭਾਵਿਕ ਸਥਿਤੀ ਇਹ ਹੈ ਕਿ ਉਹ ਆਪਣੇ ਸਵਾਮੀ ਦੀ ਆਗਿਆ ਦੀ ਪਾਲਣਾ ਕਰੇ। ਇਸ ਲਈ ਜਦੋਂ ਤਕ ਮਨ ਅਜਿੱਤ ਦੁਸ਼ਮਣ ਬਣਿਆ ਰਹਿੰਦਾ ਹੈ, ਉਦੋਂ ਤਕ ਮਨੁੱਖ ਨੂੰ ਕਾਮ, ਕ੍ਰੋਧ, ਲਾਲਚ, ਮੋਹ ਆਦਿ ਦੀ ਆਗਿਆ ਦਾ ਪਾਲਣ ਕਰਨਾ ਪੈਂਦਾ ਹੈ ਪਰ ਜਦੋਂ ਮਨ ਨੂੰ ਜਿੱਤ ਲਿਆ ਜਾਂਦਾ ਹੈ ਤਾਂ ਮਨੁੱਖ ਮਰਜ਼ੀ ਮੁਤਾਬਿਕ ਭਗਵਾਨ ਦੀ ਆਗਿਆ ਦਾ ਪਾਲਣ ਕਰਦਾ ਹੈ, ਜਿਹੜਾ ਸਾਰਿਆਂ ਦੇ ਹਿਰਦੇ ਵਿਚ ਪਰਮਾਤਮਾ ਸਰੂਪ ਸਥਿਤ ਹਨ। ਅਸਲੀ ਯੋਗ ਅਭਿਆਸ ਹਿਰਦੇ ਅੰਦਰ ਪਰਮਾਤਮਾ ਨਾਲ ਭੇਂਟ ਕਰਨਾ ਅਤੇ ਉਨ੍ਹਾਂ ਦੀ ਆਗਿਆ ਦਾ ਪਾਲਣ ਕਰਨਾ ਹੈ। ਜਿਹੜਾ ਮਨੁੱਖ ਪ੍ਰਤੱਖ ਕ੍ਰਿਸ਼ਨ ਭਾਵਨਾ ਅੰਮ੍ਰਿਤ ਸਵੀਕਾਰ ਕਰਦਾ ਹੈ, ਉਹ ਭਗਵਾਨ ਦੀ ਆਗਿਆ ਪ੍ਰਤੀ ਆਪਣੇ ਆਪ ਹੀ ਸਮਰਪਿਤ ਹੋ ਜਾਂਦਾ ਹੈ।                   (ਚਲਦਾ)