ਬਾਣੀ ਭਗਤ ਕਬੀਰ ਜੀ

10/23/2017 6:35:42 AM

ਢਢਾ ਢਿਗ ਢੂਢਹਿ ਕਤ ਆਨਾ£
ਢੂਢਤ ਹੀ ਢਹਿ ਗਏ ਪਰਾਨਾ£
ਚੜਿ ਸੁਮੇਰਿ ਢੂਢਿ ਜਬ ਆਵਾ£
ਜਿਹ ਗੜੁ ਗੜਿਓ ਸੁ ਗੜ ਮਹਿ ਪਾਵਾ £ 20£

ਕਬੀਰ ਸਾਹਿਬ ਬਖਸ਼ਿਸ਼ ਕਰ ਰਹੇ ਹਨ ਕਿ ਹੇ ਭਾਈ ਜਿਸ ਪਰਮਾਤਮਾ ਨੂੰ ਤੂੰ ਬਾਹਰ ਲੱਭਦਾ ਫਿਰਦਾ ਹੈਂ, ਉਹ ਨਹੀਂ ਲੱਭਣਾ, ਲੱਭਦੇ-ਲੱਭਦੇ ਤੇਰੇ ਪ੍ਰਾਣ ਥੱਕ ਜਾਣਗੇ। ਤੂੰ ਪਰਮਾਤਮਾ ਨੂੰ ਸੁਮੇਰ ਪਰਬਤ ਤੇ ਭਾਵ ਪਹਾੜਾਂ ਵਿਚ ਗੁਫਾਵਾਂ ਵਿਚ ਲੱਭਦਾ ਫਿਰਦਾ ਹੈਂ ਅਤੇ ਜਦੋਂ ਥੱਕ ਕੇ ਆਪਣਾ ਧਿਆਨ ਆਪਣੇ ਅੰਦਰ ਜੋੜੇਂਗਾ, ਅੰਦਰ ਝਾਤੀ ਮਾਰੇਂਗਾ ਪ੍ਰਭੂ ਪਰਮਾਤਮਾ ਤੈਨੂੰ ਆਪਣੇ ਸਰੀਰ ਰੂਪੀ ਕਿਲੇ ਅੰਦਰੋਂ ਹੀ ਮਿਲ ਜਾਵੇਗਾ, ਕਿਉਂਕਿ ਇਹ ਕਿਲਾ ਵੀ ਪਰਮਾਤਮਾ ਨੇ ਆਪ ਹੀ ਬਣਾਇਆ ਹੈ।
—ਬਾਬਾ ਸੁਖਬੀਰ ਸਿੰਘ ਖ਼ਾਲਸਾ