ਬਾਣੀ ਭਗਤ ਕਬੀਰ ਜੀ

5/1/2017 7:24:24 AM

ਜੋ ਜਨ ਗਾਇ ਧਿਆਇ ਜਸੁ ਠਾਕੁਰ
ਤਾਸੁ ਪ੍ਰਭੂ ਹੈ ਥਾਨਾਨਾ
ਤਿਹ ਬਡ ਭਾਗ ਬਸਿਓ ਮਨਿ ਜਾ ਕੈ
ਕਰਮ ਪ੍ਰਧਾਨ ਮਥਾਨਨਾ 3

ਜੋ ਜਨ ਉਸ ਮਾਲਕ ਦੀ ਸਿਫਤਿ ਸਾਲਾਹਿ ਅੱਠੇ ਪਹਰ ਕਰਦੇ ਹਨ, ਉਸ ਮਾਲਕ ਦਾ ਨਿਵਾਸ ਉਸ ਜੀਵ ਦੇ ਹਿਰਦੇ ਵਿਚ ਹੋ ਜਾਂਦਾ ਹੈ, ਜਿਸ ਦੇ ਹਿਰਦੇ ਅੰਦਰ ਅਕਾਲ ਪੁਰਖ ਦਾ ਸ਼ਬਦ ਵਰਤ ਗਿਆ, ਉਸ ਮਨੁੱਖ ਦੇ ਮੱਥੇ ''ਤੇ ਉੱਚੇ ਲੇਖ ਉੱਘੜ ਆਉਂਦੇ ਹਨ ਅਤੇ ਉਹ ਉੱਚੀ ਆਤਮਿਕ ਉਡਾਰੀ ਮਾਰ ਜਾਂਦਾ ਹੈ 3
- ਸੁਖਬੀਰ ਸਿੰਘ ਖਾਲਸਾ