ਬਾਣੀ ਭਗਤ ਕਬੀਰ ਜੀ

4/24/2017 7:02:35 AM

ਏਕਸੁ ਮਤਿ ਰਤਿ ਜਾਨਿ ਮਾਨਿ ਪ੍ਰਭ
ਦੂਸਰ ਮਨਹਿ ਨ ਆਨਾਨਾ
ਚੰਦਨ ਬਾਸੁ ਭਏ ਮਨ ਬਾਸਨ ਤਿਆਗਿ
ਘਟਿਓ ਅਭਿਮਾਨਾਨਾ 2

ਇਕ ਉਸ ਅਕਾਲ ਪੁਰਖ ਦਾ ਪਿਆਰ ਮੇਰੀ ਮਤ, ਬੁੱਧੀ ਵਿਚ ਟਿਕ ਗਿਆ ਹੈ, ਭਿੱਜ ਗਿਆ ਹੈ। ਹੁਣ ਮੈਂ ਉਸ ਆਪਣੇ ਅਕਾਲ ਪੁਰਖ ਦੇ ਪਿਆਰ ਨੂੰ ਛੱਡ ਕੇ ਕਿਸੇ ਹੋਰ ਦੇ ਪਿਆਰ ਨੂੰ ਆਪਣੇ ਹਿਰਦੇ ਵਿਚ ਨਹੀਂ ਲਿਆਉਣਾ ਚਾਹੁੰਦਾ।
ਪ੍ਰਭੂ ਕਿਰਪਾ ਦੁਆਰਾ ਮੈਂ ਆਪਣੇ ਮਨ ਦੀਆਂ ਸਾਰੀਆਂ ਵਾਸਨਾਵਾਂ ਤਿਆਗ ਦਿੱਤੀਆਂ ਹਨ ਅਤੇ ਮੇਰੇ ਅੰਦਰ ਵਾਹਿਗੁਰੂ ਜੀ ਦੀ ਚੰਦਨ ਵਰਗੀ ਸੁਗੰਧੀ ਪੈਦਾ ਹੋ ਗਈ ਹੈ। ਮੇਰਾ ਹੰਕਾਰ, ਆਪਾ-ਭਾਵ ਖਤਮ ਹੋ ਗਿਆ ਹੈ।