ਬਾਣੀ ਭਗਤ ਕਬੀਰ ਜੀ

Monday, April 17, 2017 5:53 AM
ਬਾਣੀ ਭਗਤ ਕਬੀਰ ਜੀ

ਮਾਈ ਮੋਹਿ ਅਵਰੁ ਨ ਜਾਨਿਓ ਆਨਾਨਾ।।
ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੋਰੇ ਪ੍ਰਾਨਨਾ।।2।। ਰਹਾਓ।।

ਇਸ ਪਵਿੱਤਰ ਸ਼ਬਦ ਵਿਚ ਕਬੀਰ ਸਾਹਿਬ ਫਰਮਾ ਰਹੇ ਹਨ ਕਿ ਹੇ ਮੇਰੀ ਮਾਂ, ਮੈਂ ਇਕ ਉਸ ਅਕਾਲ ਪੁਰਖ ਨੂੰ ਛੱਡ ਕੇ ਕਿਸੇ ਹੋਰ ਨੂੰ ਜੀਵਨ ਦਾ ਆਧਾਰ ਨਹੀਂ ਬਣਾਇਆ। ਮੈਂ ਤਾਂ ਆਪਣਾ ਸਭ ਕਿਛੁ ਉਸ ਅਕਾਲ ਪੁਰਖ ਨੂੰ ਸਮਰਪਣ ਕਰ ਚੁੱਕਾ ਹਾਂ, ਜਿਸ ਦੀ ਉਪਮਾ, ਵਡਿਆਈ ਸ਼ਿਵ ਜੀ ਅਤੇ ਬ੍ਰਹਮਾ ਦੇ ਚਾਰੇ ਪੁੱਤਰ (ਸਨਕ) ਵੀ ਕਰਦੇ ਹਨ।
ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ, ਗਗਨ ਮੰਡਲ ਮਹਿ ਧਿਆਨਾਨਾ।।
ਬਿਖੈ ਰੋਗ ਭੈ ਬੰਧਨ ਭਾਗੇ, ਮਨ ਨਿਜ ਘਰਿ ਸੁਖੁ ਜਾਨਾਨਾ।।2।।

ਜਦੋਂ ਮੇਰੇ ''ਤੇ ਗੁਰਪ੍ਰਸਾਦਿ ਵਰਤਿਆ, ਮੇਰੀ ਸੁਰਤਿ ਉੱਚੀ ਹੋ ਗਈ। ਮੇਰੇ ਹਿਰਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਗਿਆ। ਵਿਸ਼ੇ-ਵਿਕਾਰਾਂ ਰੂਪੀ ਸਾਰੀਆਂ ਜ਼ੰਜੀਰਾਂ ਟੁੱਟ ਗਈਆਂ, ਰੋਗਾਂ ਦਾ ਅਤੇ ਸਹਿਮ ਦਾ ਡਰ ਖਤਮ ਹੋ ਗਿਆ। ਜੋ ਸੰਸਾਰੀ ਸੁੱਖ ਮੈਂ ਬਾਹਰੋਂ ਲੱਭਦਾ ਸੀ, ਉਹ ਮੈਨੂੰ ਆਪਣੇ ਅੰਦਰੋਂ ਹੀ ਮਿਲ ਗਏ।।2।।

—ਸੁਖਬੀਰ ਸਿੰਘ ਖਾਲਸਾ