ਬਾਣੀ ਭਗਤ ਕਬੀਰ ਜੀ

4/10/2017 7:05:46 AM

ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ
ਕਹਤੁ ਕਬੀਰ ਨਵੈ ਘਰ ਮੂਸੇ ਦਸਵੈ ਤਤੁ ਸਮਾਈ

ਕਬੀਰ ਸਾਹਿਬ ਫਰਮਾ ਰਹੇ ਹਨ ਕਿ ਇਹ ਜੋ ਜੀਵ ਰੂਪੀ ਇਸਤਰੀ ਸਰੀਰ ਦੇ ਨੌਂ ਘਰ, ਜੋ ਸਰੀਰ ਚਲਾਉਂਦੇ ਹਨ (ਨੌਂ ਦੁਆਰੇ) ਉਨ੍ਹਾਂ ਨੂੰ ਵੇਖ-ਵੇਖ ਕੇ ਹੀ ਅਸਲੀ ਮਨੋਰਥ ਤੋਂ ਖੁੰਝ ਜਾਂਦੀ ਹੈ। ਉਸ ਨੂੰ ਜੋ ਪਰਮਾਤਮਾ ਦੀ ਜੋਤ ਅੰਦਰ ਪ੍ਰਕਾਸ਼ਮਾਨ ਹੈ, ਨਜ਼ਰ ਨਹੀਂ ਆਉਂਦੀ। ਜੇ ਇਹ ਨੌਂ ਦੁਆਰੇ ਵੱਸ ਵਿਚ ਆ ਜਾਣ ਤਾਂ ਇਹ ਜੋਤ ਦਸਵੇਂ ਦੁਆਰ ਵਿਚ ਟਿਕ ਜਾਂਦੀ ਹੈ ਅਤੇ ਇਸ ਜੀਵਨ ਦੀ ਸੁਰਤਿ ਦਾ ਮਿਲਾਪ ਸ਼ਬਦ ਨਾਲ ਹੋ ਜਾਂਦਾ ਹੈ ਕਿਉਂਕਿ ਸਿਮਰਨੁ ਹੀ ਐਸੀ ਦਾਤ ਹੈ, ਬਖਸ਼ਿਸ਼ ਹੈ, ਜਿਸ ਦੀ ਬਰਕਤਿ ਨਾਲ ਵਿਕਾਰਾਂ ਦਾ ਖਾਤਮਾ ਹੋ ਜਾਂਦਾ ਹੈ।
- ਸੁਖਬੀਰ ਸਿੰਘ ਖਾਲਸਾ