ਜੀਵਨ ''ਚ ਸਾਦਗੀ ਦੇ ਹਨ ਇਹ ਲਾਭ

11/29/2015 5:48:46 PM

ਕੁਝ ਜ਼ਿਆਦਾ ਕਰੋ : ਕਦੇ-ਕਦੇ ਰੋਜ਼ਾਨਾ ਜੀਵਨ ਦੀ ਦੌੜ-ਭੱਜ ''ਚ ਰੁਕ ਕੇ ਕੁਝ ਹੋਰ ਕਰਨ ਦੀ ਕੋਸ਼ਿਸ਼ ਕਰੋ, ਜਿਸ ਨਾਲ ਤੁਹਾਡੇ ਕੰਮ, ਰਿਸ਼ਤੇ ਜਾਂ ਨਿੱਜੀ ਸੰਬੰਧ ਹੋਰ ਬਿਹਤਰ ਹੋਣ। ਜਿਵੇਂ ਕਿਸੇ ਲਈ ਫੁੱਲ ਜਾਂ ਤੋਹਫਾ ਲੈ ਕੇ ਜਾਣਾ ਤੁਹਾਡੇ ਜੀਵਨ ''ਚ ਕੁਝ ਖੁਸ਼ੀਆਂ ਭਰ ਸਕਦਾ ਹੈ।
ਸਾਦੇ ਲੋਕਾਂ ਨਾਲ ਸਮਾਂ ਬਿਤਾਓ : ਜੋ ਲੋਕ ਸਰਲ ਜੀਵਨ ਜਿਊਂਦੇ ਹਨ, ਉਨ੍ਹਾਂ ਨਾਲ ਕੁਝ ਸਮਾਂ ਬਿਤਾ ਕੇ ਤੁਸੀਂ ਵੀ ਮੱਧਮ ਰਫਤਾਰ ਦਾ ਆਨੰਦ ਮਾਣ ਸਕਦੇ ਹੋ। ਉਨ੍ਹਾਂ ਤੋਂ ਤੁਹਾਨੂੰ ਸਾਦੇ ਜੀਵਨ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ।
ਸਲਾਹ ਲਓ : ਜਦੋਂ ਵੀ ਕਿਸੇ ਸਮੱਸਿਆ ਨਾਲ ਦੋ-ਚਾਰ ਹੋਵੋ, ਜੋ ਤੁਹਾਨੂੰ ਵੱਸ ਤੋਂ ਬਾਹਰ ਲੱਗੇ ਤਾਂ ਉਸ ''ਚ ਤਜਰਬੇਕਾਰ ਲੋਕਾਂ ਦੀ ਸਲਾਹ ਲੈਣ ਤੋਂ ਨਾ ਝਿਜਕੋ।
ਸਰਵੋਤਮ ਬਣਨ ਦੀ ਕੋਸ਼ਿਸ਼ ਨਾ ਕਰੋ : ਸਭ ਕੁਝ ਪੂਰੀ ਤਰ੍ਹਾਂ ਠੀਕ-ਠਾਕ ਅਤੇ ਸਰਵੋਤਮ ਢੰਗ ਨਾਲ ਕਰਨ ਦੀ ਕੋਸ਼ਿਸ਼ ''ਚ ਸਮਾਂ ਬਰਬਾਦ ਨਾ ਕਰੋ। ਹੋ ਸਕਦਾ ਹੈ ਕਿ ਤੁਸੀਂ ਇਸ ''ਚ ਕਦੇ ਸਫਲ ਨਾ ਹੋਵੋ।
ਤਾਜ਼ੀ ਹਵਾ ''ਚ ਸਮਾਂ ਬਿਤਾਓ : ਦਿਨ ''ਚ ਕੁਝ ਸਮਾਂ ਤਾਜ਼ੀ ਹਵਾ ''ਚ ਖੜ੍ਹੇ ਹੋ ਕੇ ਡੂੰਘੇ ਸਾਹ ਲਓ। ਤੁਸੀਂ ਹੈਰਾਨ ਰਹਿ ਜਾਓਗੇ ਕਿ ਉਹ ਤੁਹਾਡੀ ਘਬਰਾਹਟ ਨੂੰ ਕਿਸ ਤਰ੍ਹਾਂ ਦੂਰ ਕਰ ਸਕਦੀ ਹੈ।
ਹਫਤੇ ਦੀ ਯੋਜਨਾ ਬਣਾਓ : ਸ਼ਨੀਵਾਰ-ਐਤਵਾਰ ਦੀ ਛੁੱਟੀ ਅਰਾਮ ਅਤੇ ਅਗਲੇ ਹਫਤੇ ਲਈ ਤਿਆਰ ਹੋਣ ''ਚ ਸਹਾਇਕ ਸਿੱਧ ਹੋ ਸਕਦੀ ਹੈ। ਅੱਧਾ ਘੰਟਾ ਸਮਾਂ ਕੱਢ ਕੇ ਇਸ ਦੀ ਯੋਜਨਾ ਬਣਾਉਣਾ ਤੁਹਾਡੇ ਬਹੁਤ ਕੰਮ ਆਵੇਗਾ।
ਸਵਾਲ ਪੁੱਛਣ ਦੀ ਆਦਤ ਪਾਓ : ਅਜਿਹੀਆਂ ਗੱਲਾਂ ਸਾਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ, ਜਿਨ੍ਹਾਂ ਨੂੰ ਬੇਹੱਦ ਅਸਾਨੀ ਨਾਲ ਹੱਲ ਕੀਤਾ ਜਾ ਸਕਦਾ ਹੈ ਪਰ ਉਹ ਹੱਲ ਨਹੀਂ ਹੋ ਸਕਦੀਆਂ ਕਿਉਂਕਿ ਸਾਨੂੰ ਉਨ੍ਹਾਂ ਬਾਰੇ ਪਤਾ ਨਹੀਂ ਹੁੰਦਾ। ਤੁਹਾਨੂੰ ਬਸ ਇਕ ਸੌਖਾ ਜਿਹਾ ਸਵਾਲ ਪੁੱਛਣ ਦੀ ਲੋੜ ਹੈ ਅਤੇ ਤੁਹਾਨੂੰ ਉਨ੍ਹਾਂ ਦਾ ਹੱਲ ਪਤਾ ਲੱਗ ਸਕਦਾ ਹੈ।