ਬਾਣੀ ਭਗਤ ਕਬੀਰ ਜੀ ਕੀ

12/11/2017 11:15:48 AM

ਪਪਾ ਅਪਰ ਪਾਰੁ ਨਹੀ ਪਾਵਾ।। ਪਰਮ ਜੋਤਿ ਸਿਉ ਪਰਚਉ ਲਾਵਾ।।
ਪਾਂਚਉ ਇੰਦ੍ਰੀ ਨਿਗ੍ਰਹ ਕਰਈ।।ਪਾਪੁ ਪੁੰਨੁ ਦੋਊ ਨਿਰਵਰਈ।।27।।
ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਹੇ ਭਾਈ ਉਹ ਅਕਾਲ-ਪੁਰਖ ਪਰਮਾਤਮਾ ਸਭ ਤੋਂ ਵੱਡਾ ਹੈ, ਉਸ ਦਾ ਅੱਜ-ਕੱਲ ਕਿਸੇ ਨੇ ਅੰਤ ਨਹੀਂ ਪਾਇਆ। ਜਿਸ ਜੀਵ ਨੇ ਸੱਚੇ ਮਨ ਨਾਲ ਪ੍ਰਭੂ ਚਰਨਾਂ ਨਾਲ ਪਿਆਰ ਪਾਇਆ ਹੈ, ਉਸ ਜੀਵ ਦੇ ਪੰਜੇ ਹੀ ਗਿਆਨ ਇੰਦਰੇ ਵੱਸ ਵਿਚ ਆ ਜਾਂਦੇ ਹਨ ਅਤੇ ਉਹ ਪਾਪ-ਪੁੰਨ ਤੋਂ ਕੋਹਾਂ ਦੂਰ ਹੋ ਜਾਂਦਾ ਹੈ। ਉਸ ਨੂੰ ਸੋਚਣ ਦੀ ਵੀ ਲੋੜ ਮਹਿਸੂਸ ਨਹੀਂ ਹੁੰਦੀ। ਮੈਂ ਜੋ ਕੰਮ ਕਰ ਰਿਹਾ ਹਾਂ, ਉਹ ਪਾਪ ਜਾਂ ਪੁੰਨ ਤਾਂ ਨਹੀਂ। ਉਸ ਦਾ ਹਰੇਕ ਕੀਤਾ ਹੋਇਆ ਕੰਮ ਵਿਕਾਰਾਂ ਤੋਂ ਮੁਕਤਿ ਹੁੰਦਾ ਹੈ।