ਫਰਜ਼ ਪ੍ਰਤੀ ਕਰਣ ਦੀ ਨਿਸ਼ਠਾ

8/24/2016 9:49:30 AM

ਸੰਧੀ ਦਾ ਪ੍ਰਸਤਾਵ ਅਸਫਲ ਹੋਣ ''ਤੇ ਜਦੋਂ ਸ਼੍ਰੀ ਕ੍ਰਿਸ਼ਨ ਹਸਤਿਨਾਪੁਰ ਵਾਪਸ ਚੱਲੇ ਤਾਂ ਮਹਾਰਥੀ ਕਰਣ ਉਨ੍ਹਾਂ ਨੂੰ ਸਰਹੱਦ ਤਕ ਵਿਦਾ ਕਰਨ ਆਏ। ਰਸਤੇ ਵਿਚ ਕਰਣ ਨੂੰ ਸਮਝਾਉਂਦਿਆਂ ਸ਼੍ਰੀ ਕ੍ਰਿਸ਼ਨ ਨੇ ਕਿਹਾ, ''''ਕਰਣ, ਤੁਸੀਂ ਸੂਤ ਪੁੱਤਰ ਨਹੀਂ ਹੋ, ਤੁਸੀਂ ਤਾਂ ਮਹਾਰਾਜਾ ਪਾਂਡੂ ਅਤੇ ਦੇਵੀ ਕੁੰਤੀ ਦੇ ਸਭ ਤੋਂ ਵੱਡੇ ਪੁੱਤਰ ਹੋ। ਜੇਕਰ ਦੁਰਯੋਧਨ ਦਾ ਸਾਥ ਛੱਡ ਕੇ ਪਾਂਡਵਾਂ ਦੇ ਹੱਕ ਵਿਚ ਆ ਜਾਓ ਤਾਂ ਉਸੇ ਵੇਲੇ ਤੁਹਾਡਾ ਰਾਜਤਿਲਕ ਕਰ ਦਿੱਤਾ ਜਾਵੇਗਾ।''''
ਇਹ ਸੁਣ ਕੇ ਕਰਣ ਨੇ ਜਵਾਬ ਦਿੱਤਾ, ''''ਵਾਸੂਦੇਵ ਮੈਂ ਜਾਣਦਾ ਹਾਂ ਕਿ ਮੈਂ ਮਾਤਾ ਕੁੰਤੀ ਦਾ ਪੁੱਤਰ ਹਾਂ ਪਰ ਜਦੋਂ ਸਾਰੇ ਲੋਕ ਸੂਤ ਪੁੱਤਰ ਕਹਿ ਕੇ ਮੇਰਾ ਅਪਮਾਨ ਕਰ ਰਹੇ ਸਨ ਤਾਂ ਸਿਰਫ ਦੁਰਯੋਧਨ ਨੇ ਮੈਨੂੰ ਸਨਮਾਨ ਦਿੱਤਾ। ਮੇਰੇ ਭਰੋਸੇ ਹੀ ਉਸ ਨੇ ਪਾਂਡਵਾਂ ਨੂੰ ਚੁਣੌਤੀ ਦਿੱਤੀ ਹੈ। ਕੀ ਹੁਣ ਉਸ ਦੇ ਉਪਕਾਰ ਨੂੰ ਭੁੱਲ ਕੇ ਮੈਂ ਉਸ ਨਾਲ ਕਰਾਂ? ਅਜਿਹਾ ਕਰ ਕੇ ਕੀ ਮੈਂ ਅਧਰਮ ਦਾ ਭਾਗੀ ਨਹੀਂ ਬਣਾਂਗਾ। ਮੈਂ ਇਹ ਜਾਣਦਾ ਹਾਂ ਕਿ ਯੁੱਧ ਵਿਚ ਜਿੱਤ ਪਾਂਡਵਾਂ ਦੀ ਹੀ ਹੋਵੇਗੀ ਪਰ ਤੁਸੀਂ ਮੈਨੂੰ ਆਪਣੇ ਫਰਜ਼ ਤੋਂ ਕਿਉਂ ਬੇਮੁੱਖ ਕਰਨਾ ਚਾਹੁੰਦੇ ਹੋ। ਫਰਜ਼ ਪ੍ਰਤੀ ਕਰਣ ਦੀ ਨਿਸ਼ਠਾ ਨੇ ਸ਼੍ਰੀ ਕ੍ਰਿਸ਼ਨ ਨੂੰ ਜਵਾਬਹੀਣ ਕਰ ਦਿੱਤਾ।
ਇਸ ਪ੍ਰਸੰਗ ''ਚ ਫਰਜ਼ ਪ੍ਰਤੀ ਨਿਸ਼ਠਾ ਇਨਸਾਨ ਦੇ ਚਰਿੱਤਰ ਨੂੰ ਦ੍ਰਿੜ੍ਹਤਾ ਦਿੰਦੀ ਹੈ ਅਤੇ ਉਸ ਦ੍ਰਿੜ੍ਹਤਾ ਨੂੰ ਵੱਡੇ ਤੋਂ ਵੱਡਾ ਲਾਲਚ ਵੀ ਕਮਜ਼ੋਰ ਨਹੀਂ ਕਰਦਾ। ਇਸ ਤੋਂ ਇਲਾਵਾ ਇਸ ''ਚ ਧਰਮ ਪ੍ਰਤੀ ਆਸਥਾ ਅਤੇ ਆਤਮ-ਸਨਮਾਨ ਦਾ ਪਰਿਚੈ ਮਿਲਦਾ ਹੈ, ਜੋ ਚਰਿੱਤਰ ਦੀਆਂ ਵਿਸ਼ੇਸ਼ਤਾਵਾਂ ਮੰਨੀਆਂ ਜਾਂਦੀਆਂ ਹਨ।