ਸਿੱਧਪੀਠ ਹੈ ਆਲੰਦੀ

Monday, April 17, 2017 5:58 AM
ਸਿੱਧਪੀਠ ਹੈ ਆਲੰਦੀ

ਸੰਤਾਂ ਦੀ ਧਰਤੀ ਮਹਾਰਾਸ਼ਟਰ ''ਚ ਇਕ ਉੱਚ-ਕੋਟੀ ਦੇ ਸੰਤ ਹੋਏ ਹਨ ਸੰਤ ਗਿਆਨੇਸ਼ਵਰ। ਅਲੌਕਿਕ ਕਾਵਿ ਪ੍ਰਤਿਭਾ, ਤੱਤਵੇਤਾ, ਗਿਆਨ ਅਵਤਾਰ ਅਤੇ ਸ੍ਰੇਸ਼ਠ ਸੰਤ ਸਨ ਗਿਆਨੇਸ਼ਵਰ। ਭਗਵਦ ਗੀਤਾ ''ਤੇ ਉਨ੍ਹਾਂ ਵੱਲੋਂ ਲਿਖੀ ਟੀਕਾ ''ਗਿਆਨੇਸ਼ਵਰੀ'' ਅੱਜ ਵੀ ਕਈ ਲੋਕਾਂ ਨੂੰ ਭਵਸਾਗਰ ਪਾਰ ਕਰਨ ਦਾ ਰਾਹ ਦੱਸਦੀ ਹੈ। ਗਿਆਨੇਸ਼ਵਰ ਦਾ ਜਨਮ ਸਾਉਣ ਦੀ ਕ੍ਰਿਸ਼ਨ ਅਸ਼ਟਮੀ ਦੀ ਅੱਧੀ ਰਾਤ ਵੇਲੇ (ਈ. ਸੰ. 1275) ਨੂੰ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਵਿੱਠਲਪੰਤ ਕੁਲਕਰਨੀ ਅਤੇ ਮਾਤਾ ਦਾ ਨਾਂ ਰੁਕਮਣੀਬਾਈ ਸੀ। ਨਿਵ੍ਰਿਤੀਨਾਥ ਸੰਤ ਗਿਆਨੇਸ਼ਵਰ ਦੇ ਵੱਡੇ ਭਰਾ ਸਨ।
ਨਿਵ੍ਰਿਤੀਨਾਥ, ਸੋਪਾਨ ਅਤੇ ਮੁਕਤਾਬਾਈ ਉਨ੍ਹਾਂ ਦੇ ਭਰਾ-ਭੈਣ ਸਨ। ਵਿੱਠਲਪੰਤ ਮੂਲ ਤੌਰ ''ਤੇ ਬੈਰਾਗੀ ਭਾਵਨਾ ਵਾਲੇ ਸਨ। ਉਨ੍ਹਾਂ ਸੰਨਿਆਸ ਲੈਣ ਤੋਂ ਬਾਅਦ ਗੁਰੂ ਦੀ ਆਗਿਆ ਅਨੁਸਾਰ ਮੁੜ ਗ੍ਰਹਿਸਥ ਆਸ਼ਰਮ ''ਚ ਪ੍ਰਵੇਸ਼ ਕੀਤਾ। ਵਿੱਠਲਪੰਤ ਤੀਰਥ ਯਾਤਰਾ ਕਰਦੇ-ਕਰਦੇ ਆਲੰਦੀ ''ਚ ਆ ਕੇ ਰਹਿਣ ਲੱਗੇ ਅਤੇ ਉਥੇ ਵਸ ਗਏ। ਅਲੰਕਾਪੁਰੀ ਮਤਲਬ ਆਲੰਦੀ ਸਿੱਧਪੀਠ ਹੈ।
ਉਸ ਕਾਲ ''ਚ ਸੰਨਿਆਸੀ ਦੇ ਬੱਚੇ ਜਾਣ ਕੇ ਉਸ ਸਮੇਂ ਸਮਾਜ ਨੇ ਚਾਰਾਂ ਭਰਾ-ਭੈਣਾਂ ਦਾ ਮਜ਼ਾਕ ਬਣਾਇਆ। ਸੰਤ ਗਿਆਨੇਸ਼ਵਰ ਦੇ ਦੁਖੀ ਮਾਤਾ-ਪਿਤਾ ਨੇ ਸਰੀਰ ਤਿਆਗ ਦਿੱਤਾ। ਸ਼੍ਰੀ ਨਿਵ੍ਰਿਤੀਨਾਥ ਸੰਤ ਗਿਆਨੇਸ਼ਵਰ ਦੇ ਸਦਗੁਰੂ ਬਣੇ। ਉਨ੍ਹਾਂ ਨੇ ਨੇਵਾਸਾ ਇਲਾਕੇ ''ਚ ਆਪਣੇ ਸਦਗੁਰੂ ਦੀ ਕ੍ਰਿਪਾ ਤੇ ਆਸ਼ੀਰਵਾਦ ਨਾਲ ਭਗਵਦ ਗੀਤਾ ''ਤੇ ਮਸ਼ਹੂਰ ਸਾਰਾਂਸ਼ ਗ੍ਰੰਥ ਲਿਖਿਆ। ਇਸ ਗ੍ਰੰਥ ਨੂੰ ''ਗਿਆਨੇਸ਼ਵਰੀ'' ਕਿਹਾ ਗਿਆ। ਸੰਤ ਗਿਆਨੇਸ਼ਵਰ ਨੇ ''ਗਿਆਨੇਸ਼ਵਰੀ'' ਰਾਹੀਂ ਸੰਸਕ੍ਰਿਤ ਭਾਸ਼ਾ ਦਾ ''ਗਿਆਨ'', ਆਸਨ ਪ੍ਰਾਕ੍ਰਿਤ ਭਾਸ਼ਾ ''ਚ ਪੇਸ਼ ਕੀਤਾ। ਗਿਆਨੇਸ਼ਵਰ ਰਚਿਤ ''ਪਸਾਯਦਾਨ'' ''ਚ ਵਿਸ਼ਵ ਕਲਿਆਣ ਦੀ ਪ੍ਰਾਰਥਨਾ ਦਿੱਸਦੀ ਹੈ।
ਉਨ੍ਹਾਂ ਦਾ ਦੂਸਰਾ ਗੰ੍ਰਥ ''ਅਨੁਭਵਾਮ੍ਰਿਤ'' ਜਾਂ ''ਅੰਮ੍ਰਿਤਾਨੁਭਵ'' ਹੈ, ਜੋ ਸ਼ੁੱਧ ਤੱਤਵਗਿਆਨ ਅਤੇ ਜੀਵ-ਬ੍ਰਹਮ ਦੇ ਮਿਲਨ ਦਾ ਗੰ੍ਰਥ ਹੈ। ''ਚਾਂਗਦੇਵ ਪਾਸਸ਼ਟੀ'' ਗੰ੍ਰਥ ਰਾਹੀਂ ਉਨ੍ਹਾਂ ਨੇ ਚਾਂਗਦੇਵ ਦਾ ਹੰਕਾਰ ਤੋੜ ਕੇ ਉਨ੍ਹਾਂ ਨੂੰ ਉਪਦੇਸ਼ ਦਿੱਤਾ। ਅਜਿਹਾ ਮੰਨਿਆ ਜਾਂਦਾ ਹੈ ਕਿ ਮਹਾਨ ਯੋਗੀ ਚਾਂਗਦੇਵ 1400 ਸਾਲ ਜਿਊਂਦੇ ਰਹੇ, ਉਨ੍ਹਾਂ ਦੇ ਹੰਕਾਰ ਨੂੰ ਗਿਆਨੇਸ਼ਵਰ ਨੇ ਚੂਰ ਕੀਤਾ। ਇਸ ਲਈ ਸੰਤ ਗਿਆਨੇਸ਼ਵਰ ਦੇ ਉਪਦੇਸ਼ਾਤਮਕ ਦੋਹਿਆਂ ਦਾ ਗੰ੍ਰਥ ਚਾਂਗਦੇਵ ਪਾਸਸ਼ਟੀ ਅਖਵਾਇਆ।
ਸੰਤ ਗਿਆਨੇਸ਼ਵਰ ਦਾ ''ਹਰੀਪਾਠ'' ਨਾਮਪਾਠ ਹੈ। ਭਾਗਵਤ ਧਰਮ ਅਤੇ ਵਾਰਕਰੀ ਸੰਪਰਦਾਏ ਦੀ ਨੀਂਹ ਰੱਖਣ ਦਾ ਸਿਹਰਾ ਵੀ ਸੰਤ ਗਿਆਨੇਸ਼ਵਰ ਨੂੰ ਜਾਂਦਾ ਹੈ। ਮੱਘਰ ਮਹੀਨੇ ਦੀ ਕ੍ਰਿਸ਼ਨ ਪੱਖ 13 ਨੂੰ ਸੰਤ ਗਿਆਨੇਸ਼ਵਰ ਨੇ ਸਮਾਧੀ ਲੈ ਲਈ। ਇਸ ਮਿਤੀ ਨੂੰ ਆਲੰਦੀ ''ਚ ਸੰਤ ਗਿਆਨੇਸ਼ਵਰ ਦਾ ਸਮਾਧੀ ਉਤਸਵ ਮਨਾਇਆ ਜਾਂਦਾ ਹੈ।
ਕਿਵੇਂ ਪਹੁੰਚੀਏ?
ਮੁੰਬਈ ਅਤੇ ਠਾਣੇ ਤੋਂ ਰਾਜ ਟਰਾਂਸਪੋਰਟ ਦੀਆਂ ਅਤੇ ਨਿੱਜੀ ਬੱਸਾਂ ਆਲੰਦੀ ਜਾਂਦੀਆਂ ਹਨ। ਪੁਣੇ ਰੇਲਵੇ ਸਟੇਸ਼ਨ ਉਤਰ ਕੇ ਉਥੋਂ ਵੀ ਸ਼ੇਅਰ ਟੈਕਸੀ ਜਾਂ ਨਿੱਜੀ ਵਾਹਨ ਰਾਹੀਂ ਆਲੰਦੀ ਪਹੁੰਚਿਆ ਜਾ ਸਕਦਾ ਹੈ। ਪੁਣੇ ਤੋਂ ਆਲੰਦੀ ਦੀ ਦੂਰੀ ਲਗਭਗ 19 ਕਿਲੋਮੀਟਰ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!