ਵਾਸਤੂ ਮੁਤਾਬਕ ਘਰ ''ਚ ਕਰੋ ਇਹ ਕੰਮ, ਹੋਵੇਗਾ ਧਨ ਲਾਭ

1/9/2018 12:30:06 PM

ਨਵੀਂ ਦਿੱਲੀ— ਵਾਸਤੂ ਵਿਗਿਆਨ 'ਚ ਦੱਸਿਆ ਗਿਆ ਹੈ ਕਿ ਸਾਡੇ ਆਲੇ-ਦੁਆਲੇ ਅਤੇ ਘਰ 'ਚ ਮੌਜੂਦ ਚੀਜ਼ਾਂ ਦਾ ਕਿਸੇ ਨਾ ਕਿਸੇ ਰੂਪ 'ਚ ਸਾਡੇ 'ਤੇ ਜ਼ਰੂਰ ਅਸਰ ਹੁੰਦਾ ਹੈ। ਇਸ ਲਈ ਸਾਨੂੰ ਘਰ ਲਈ ਦੱਸੀਆਂ ਗਈਆਂ ਵਾਸਤੂ ਦੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਸਾਡਾ ਜੀਵਨ ਸੁਖਦਾਈ ਹੋ ਸਕੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਧਿਆਨ 'ਚ ਰੱਖ ਕੇ ਤੁਸੀਂ ਸੁੱਖ ਸਮਰਿੱਧੀ ਹਾਸਲ ਕਰ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਬਾਰੇ... 
ਘਰ ਦੇ ਮੁੱਖ ਦੁਆਰ 'ਤੇ ਬੈਠੇ ਹੋਏ ਗਣਪਤੀ ਦੀਆਂ ਦੋ ਮੂਰਤੀਆਂ ਇਸ ਤਰ੍ਹਾਂ ਲਗਾਓ ਕਿ ਦੋਹਾਂ ਦੀ ਪਿੱਠ ਇਕ-ਦੂਜੇ ਨਾਲ ਸੱਟ ਜਾਵੇ। ਇਸ ਨਾਲ ਘਰ 'ਚ ਰਿੱਧੀ ਸਿੱਧੀ ਦਾ ਵਾਸ ਹੋਵੇਗਾ। ਸਤਿਆਨਾਰਾਇਣ ਦੀ ਪੂਜਾ, ਵਰਤ ਅਤੇ ਪਾਠ ਕਰਵਾਓ। ਇਸ ਨਾਲ ਘਰ 'ਚ ਲਕਸ਼ਮੀ ਦਾ ਵਾਸ ਹੋਵੇਗਾ।
11 ਸਫੈਦ ਅਤੇ ਸੁਗੰਧਿਤ ਫੁੱਲ ਲੈ ਕੇ ਚੌਰਾਹੇ ਦੇ ਵਿਚਕਾਰ ਸਵੇਰੇ ਸੂਰਜ ਉੱਗਣ ਤੋਂ ਪਹਿਲਾਂ ਰੱਖ ਦਿਓ ਇੰਝ ਕਰਨ ਨਾਲ ਵਿਅਕਤੀ ਦੇ ਧਨ 'ਚ ਵਾਧਾ ਹੁੰਦਾ ਹੈ।
ਪਰਿਵਾਰ ਦੀਆਂ ਔਰਤਾਂ ਨੂੰ ਸ਼ੁੱਕਰਵਾਰ ਨੂੰ ਵੈਭਵ ਲਕਸ਼ਮੀ ਦਾ ਵਰਤ ਰੱਖਣਾ ਚਾਹੀਦਾ ਹੈ ਇਸ ਨਾਲ ਘਰ 'ਚ ਸੁੱਖ-ਸਮਰਿੱਧੀ ਅਤੇ ਖੁਸ਼ਹਾਲੀ ਆਉਂਦੀ ਹੈ।
ਰੱਦੀ ਅਤੇ ਬੇਕਾਰ ਦੇ ਕਬਾੜ ਦੇ ਸਾਮਾਨ ਸ਼ਨੀਵਾਰ ਨੂੰ ਵੇਚਣ ਨਾਲ ਘਰ ਦੀ ਦਰਿਦਰਤਾ ਦੂਰ ਹੁੰਦੀ ਹੈ।
ਸ਼ੰਖ ਦੀ ਸਥਾਪਨਾ ਆਪਣੇ ਪੂਜਾ ਘਰ 'ਚ ਕਰੋ। ਇਹ ਲਕਸ਼ਮੀ ਦਾ ਸਵਰੂਪ ਹੈ। ਇਸ ਨਾਲ ਲਕਸ਼ਮੀ ਖੁਸ਼ ਹੋ ਜਾਂਦੀ ਹੈ ਅਤੇ ਘਰ 'ਚ ਲਕਸ਼ਮੀ ਦਾ ਵਾਸ ਹਮੇਸ਼ਾ ਲਈ ਬਣਿਆ ਰਹਿੰਦ ਹੈ।
ਵੀਰਵਾਰ ਦੇ ਦਿਨ ਕਦੇਂ ਵੀ ਘਰ 'ਚ ਪੋਚਾ ਨਾ ਲਗਾਓ।
ਸ਼ਾਮ ਦੇ ਬਾਅਦ ਕੂੜਾ ਬਾਹਰ ਨਾ ਸੁੱਟੋ
ਬੈਂਕ ਦੀ ਕਿਤਾਬ, ਚੈੱਕ ਬੁਕ, ਧਨ ਆਦਿ ਜਿਸ ਅਲਮਾਰੀ 'ਚ ਰੱਖੋ ਉਸ ਅਲਮਾਰੀ ਦਾ ਮੂੰਹ ਉੱਤਰ ਦਿਸ਼ਾ ਵੱਲ ਹੋਣਾ ਚਾਹੀਦਾ ਹੈ। ਇਹ ਸ਼ੁੱਭ ਮੰਨਿਆ ਜਾਂਦਾ ਹੈ।
ਆਪਣੇ ਘਰ ਦੇ ਮੰਦਰ 'ਚ ਸ਼ਿਵਲਿੰਗ ਦੀ ਸਥਾਪਨਾ ਕਰੋ। ਇਹ ਸੁੱਖ ਸਮਰਿੱਧੀ ਲਿਆਉਂਦਾ ਹੈ।
ਕੀੜੀਆਂ ਨੂੰ ਸ਼ੱਕਰ 'ਚ ਮਿਲਿਆ ਹੋਇਆ ਆਟਾ ਖਵਾਓ।
ਸ਼ਾਮ ਹੋਣ ਤੋਂ ਪਹਿਲਾਂ ਘਰ 'ਚ ਲਕਸ਼ਮੀ ਦੀ ਤਸਵੀਰ ਦੇ ਸਾਹਮਣੇ ਘਿਉ ਦਾ ਦੀਵਾ ਜਗਾਓ ਅਤੇ ਉਨ੍ਹਾਂ ਦੀ ਪੂਜਾ ਕਰੋ।
ਘਰ ਦੇ ਕਿਸੇ ਵੀ ਸ਼ੁੱਭ ਕੰਮ ਲਈ ਨਿਕਲੋ ਤਾਂ ਥੋੜ੍ਹਾ ਜਿਹਾ ਦਹੀਂ ਖਾ ਲਓ।
ਧਨ ਸਬੰਧੀ ਕੋਈ ਵੀ ਕੰਮ ਸੋਮਵਾਰ ਅਤੇ ਬੁੱਧਵਾਰ ਨੂੰ ਹੀ ਕਰੋ।
ਘਰ 'ਚ ਸ਼੍ਰੀ ਯੰਤਰ, ਕੁਬੇਰ ਯੰਤਰ, ਇਕਮੁੱਖੀ ਰੁਦਰਾਕਸ਼ ਦੀ ਸਥਾਪਨਾ ਕਰਨ ਨਾਲ ਘਰ 'ਚ ਲਕਸ਼ਮੀ ਦਾ ਵਾਸ ਹੁੰਦਾ ਹੈ।
ਘਰ 'ਚ ਤੁਲਸੀ, ਕਾਲਾ ਧਤੂਰਾ, ਸਫੈਦ ਅੱਕ, ਤ੍ਰਿਧਾਰੀ ਮੋਰ ਅਤੇ ਕੇਲੇ ਦਾ ਪੌਦਾ ਲਗਾਉਣਾ ਸੁੱਖਦਾਈ ਹੁੰਦਾ ਹੈ।