ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਕੇਦਰੀ ਮੰਤਰੀਆਂ ਅਤੇ ਅਫਸਰਾਂ ਦੀ ਲਾਲ ਬੱਤੀ ''ਤੇ 1 ਮਈ ਤੋਂ ਲੱਗੇਗੀ ਰੋਕ

04/19/2017 2:01:57 PM

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਅੱਜ ਇਕ ਵੱਡਾ ਇਤਿਹਾਸਕ ਫੈਸਲਾ ਲੈਂਦੇ ਹੋਏ ਕਈ ਮੰਤਰੀਆਂ ਦੇ ਲਾਲ ਬੱਤੀ ਦੀ ਵਰਤੋਂ ਕਰਨ ''ਤੇ ਰੋਕ ਲਗਾ ਦਿੱਤੀ ਹੈ। ਸਰਕਾਰ ਦਾ ਇਹ ਫੈਸਲਾ 1 ਮਈ ਬਲਕਿ ਮਜ਼ਦੂਰ ਦਿਵਸ ਦੇ ਮੌਕੇ ''ਤੇ ਲਾਗੂ ਹੋਵੇਗਾ। ਜਾਣਕਾਰੀ ਦੇ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲ ''ਤੇ ਇਹ ਫੈਸਲਾ ਲਿਆ ਗਿਆ ਹੈ, ਕਿਉਂਕਿ ਲਾਲ ਬੱਤੀ ਦਾ ਮੁੱਦਾ ਅੱਜ ਦੀ ਕੈਬਿਨੇਟ ਬੈਠਕ ਦੀ ਲਿਸਟ ''ਚ ਨਹੀਂ ਸੀ। ਪ੍ਰਧਾਨ ਮੰਤਰੀ ਖੁਦ ਲਾਲ ਬੱਤੀ ਦੀ ਸੰਸਕ੍ਰਿਤੀ ਨੂੰ ਖਤਮ ਚਰਨਾ ਚਾਹੁੰਦੇ ਸੀ, ਜਿਸ ਦੇ ਚਲਦੇ ਉਨ੍ਹਾਂ ਨੇ ਖੁਦ ਇਸ ਦੀ ਪਹਿਲ ਕਰਦੇ ਹੋਏ ਲਾਲ ਬੱਤੀ ਦੀ ਵਰਤੋਂ ਨੂੰ ਖਤਮ ਕਰਨ ਦਾ ਪ੍ਰਸਤਾਵ ਕੈਬਿਨੇਟ ''ਚ ਰੱਖਿਆ ਅਤੇ ਇਸ ''ਤੇ ਕੈਬਿਨੇਟ ਨੇ ਆਪਣੀ ਮੁਹਰ ਵੀ ਲਗਾ ਦਿੱਤੀ।
ਦੇਸ਼ ''ਚ ਰਾਸ਼ਟਰਪਤੀ, ਉਪਰਾਸ਼ਟਰਪਤੀ, ਪ੍ਰਧਾਨ ਮੰਤਰੀ, ਕੈਬਿਨੇਟ ਮੰਤਰੀ, ਕੈਬਿਨੇਟ ਪੱਧਰ ਦੇ ਕਈ ਵੱਡੇ ਅਧਿਕਾਰੀ, ਸੂਬਿਆਂ ''ਚ ਮੁੱਖ ਮੰਤਰੀ, ਰਾਜਪਾਲ, ਪ੍ਰਦੇਸ਼ ''ਚ ਕੈਬਿਨੇਟ ਮੰਤਰੀ ਆਪਣੀ ਕਾਰਾਂ ''ਤੇ ਲਾਲ ਬੱਤੀ ਦੀ ਵਰਤੋਂ ਕਰਦੇ ਹਨ। ਇਸ ਦੇ ਇਲਾਵਾ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੂੰ ਲਾਲ ਬੱਤੀ ਇਸਤੇਮਾਲ ਕਰਨ ਦੀ ਇਜਾਜ਼ਤ ਹੈ। ਸੰਕਟਕਾਲੀਨ ਸੇਵਾਵਾਂ ਅਤੇ ਪੁਲਸ ਦੀ ਕਾਰ ''ਤੇ ਵੀ ਲਾਲ ਬੱਤੀ ਦੀ ਵਰਤੋਂ ਦੀ ਇਜਾਜ਼ਤ ਹੈ।
ਇਸ ਫੈਸਲੇ ਦੇ ਬਾਅਦ ਹੁਣ ਕੇਵਲ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਜੱਜ ਅਤੇ ਲੋਕ ਸਭਾ ਸਪੀਕਰ ਹੀ ਲਾਲ ਬੱਤੀ ਦੀ ਵਰਤੋਂ ਕਰ ਸਕਣਗੇ। ਕਿਸੇ ਵੀ ਨੇਤਾ, ਮੰਤਰੀ ਅਤੇ ਅਧਿਕਾਰੀ ਨੂੰ ਆਪਣੀ ਕਾਰ ''ਤੇ ਲਾਲ ਬੱਤੀ ਦੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਕੇਂਦਰ ਸਰਕਾਰ ਦੇ ਫੈਸਲੇ ਨੂੰ ਲਾਗੂ ਕਰਵਾਉਣ ਦੇ ਲਈ ਆਵਾਜਾਈ ਵਿਭਾਗ ਤੋਂ ਵੱਖ ਤੋਂ ਇਖ ਕਾਨੂੰਨ ਲਾਏਗਾ, ਜਿਸ ਦੇ ਤਹਿਤ ਲਾਲ ਬੱਤੀ ਦੀ ਵਰਤੋਂ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। 

Related News