ਅਜੂਬਾ - ਪੈਦਾ ਹੋਣ ਤੋਂ ਕੁਝ ਸਮੇਂ ਬਾਅਦ ਹੀ ਬੱਚਾ ਤੁਰਨ ਲੱਗਾ (ਵੀਡੀਓ)

05/30/2017 7:57:09 AM

ਨਵੀਂ ਦਿੱਲੀ — ਸਦੀਆਂ ਤੋਂ ਦੇਖਦੇ ਰਹੇ ਹਾਂ ਬੱਚਾ ਪੈਦਾ ਹੁੰਦਾ ਹੈ ਤਾਂ ਉਹ ਬਹੁਤ ਹੀ ਨਾਜ਼ੁਕ ਹੁੰਦਾ ਹੈ। ਉਸਦੀਆਂ ਹੱਡੀਆਂ ਅਤੇ ਸਰੀਰ ਬਹੁਤ ਹੀ ਕੋਮਲ ਹੁੰਦਾ ਹੈ। ਡਾਕਟਰ ਕਹਿੰਦੇ ਹਨ ਕਿ ਉਸਨੂੰ ਹੱਥ ਲਗਾਓ ਤਾਂ ਉਹ ਵੀ ਧੋ ਕੇ ਲਗਾਓ ਅਤੇ ਪਿਆਰ ਕਰੋ ਤਾਂ ਵੀ ਸਫਾਈ ਦਾ ਪੂਰਾ ਧਿਆਨ ਰੱਖੋ। ਮਤਲਬ ਇਹ ਕਿ ਬੱਚੇ ਦੀਆਂ ਹੱਡੀਆਂ ਬਹੁਤ ਹੀ ਨਾਜ਼ੁਕ ਹੁੰਦੀਆਂ ਹਨ ਜਿਸ ਕਾਰਨ ਬੱਚੇ ਦੀਆਂ ਮਾਲਸ਼ਾਂ ਕੀਤੀਆਂ ਜਾਂਦੀਆਂ ਤਾਂ ਜੋ ਉਸ ਦੀਆਂ ਹੱਡੀਆਂ ਮਜ਼ਬੂਤ ਹੋਣ ਅਤੇ ਬੱਚਾ ਚਲ ਫਿਰ ਸਕੇ। ਇਸ ਲਈ ਬੱਚੇ ਨੂੰ 8-9 ਮਹੀਨੇ ਤੋਂ ਲੈ ਕੇ ਕਈ ਵਾਰ ਸਾਲ ਤੱਕ ਵੀ ਇੰਤਜ਼ਾਰ ਕਰਨਾ ਪੈਂਦਾ ਹੈ। ਪਹਿਲਾਂ ਬੱਚਾ ਬੈਠਣਾ ਸਿੱਖਦਾ ਹੈ, ਫਿਰ ਰਿੜਣਾ ਸਿੱਖਦਾ ਹੈ, ਫਿਰ ਖੜ੍ਹਾ ਹੋਣਾ ਸਿੱਖਦਾ ਹੈ ਫਿਰ ਜਾ ਕੇ ਕਿਤੇ ਬੱਚਾ ਤੁਰਨਾ ਸਿੱਖਦਾ ਹੈ। 
ਕੀ ਤੁਸੀਂ ਕਦੇ ਕਿਸੇ ਬੱਚੇ ਦੇ ਪੈਦਾ ਹੁੰਦੇ ਹੀ ਉਸਨੂੰ ਤੁਰਦੇ ਦੇਖਿਆ ਹੈ? ਜੀ ਹਾਂ ਸੋਸ਼ਲ ਮੀਡੀਆ ''ਤੇ ਇਕ ਇਸ ਤਰ੍ਹਾਂ ਦੀ ਵੀਡੀਓ ਅਪਲੋਡ ਹੋਇਆ ਹੈ ਜਿਸ ''ਚ ਇਕ ਬੱਚਾ ਪੈਦਾ ਹੋਣ ਤੋਂ ਕੁਝ ਸਮੇਂ ਬਾਅਦ ਹੀ ਤੁਰਨ ਲੱਗ ਪਿਆ। ਡਾਕਟਰ ਨੇ ਜਦੋਂ ਬੱਚੇ ਨੂੰ ਚੁੱਕਿਆ ਤਾਂ ਬੱਚਾ ਆਪਣੇ ਪੈਰ ਹਿਲਾਉਣ ਲੱਗ ਪਿਆ। ਪਹਿਲਾਂ ਤਾਂ ਡਾਕਟਰ ਨੂੰ ਹੈਰਾਨੀ ਹੋਈ ਅਤੇ ਖੁਸ਼ੀ ਵੀ। ਫਿਰ ਡਾਕਟਰ ਨੇ ਉਸਨੂੰ ਤੁਰਾ ਕੇ ਦੇਖਿਆ।
ਇਹ ਵੀਡੀਓ ਨੂੰ 26 ਮਈ ਨੂੰ ਫੇਸਬੁੱਕ ''ਤੇ ਅਪਲੋਡ ਕੀਤਾ ਗਿਆ ਅਤੇ ਜਲਦੀ ਹੀ ਵਾਇਰਲ ਹੋ ਗਿਆ। ਇਸ ਵੀਡੀਓ ਨੂੰ ਹੁਣ ਤੱਕ 55,203,913 ਲੋਕਾਂ ਨੇ ਦੇਖਿਆ, 1 ਲੱਖ 29 ਹਜ਼ਾਰ ਲੋਕਾਂ ਵੀਡੀਓ ''ਤੇ ਕਮੈਂਟ ਕੀਤਾ ਅਤੇ 1,335,859 ਲੋਕਾਂ ਨੇ ਸ਼ੇਅਰ ਕੀਤਾ ਹੈ।


Related News