...ਜਦੋਂ ਵਿਰਾਟ ਨੇ ਦੌੜਾਈ ਆਡੀ ਕਾਰ, ਨਹੀਂ ਤੋੜ ਸਕੇ ਆਪਣਾ ਇਹ ਰਿਕਾਰਡ (ਦੇਖੋ ਕੁਝ ਖਾਸ ਤਸਵੀਰਾਂ)

Friday, May 19, 2017 4:27 PM

ਨਵੀਂ ਦਿੱਲੀ— ਟੀ-20 ਲੀਗ ''ਚ ਆਪਣੀ ਕਪਤਾਨੀ ਵਾਲੀ ਟੀਮ ਬੰਗਲੌਰ ਦੇ ਖਰਾਬ ਪ੍ਰਦਰਸ਼ਨ ਦੇ ਬਾਅਦ ਵਿਰਾਟ ਕੋਹਲੀ ਕੁਝ ਸਮਾਂ ਮੌਜ਼-ਮਸਤੀ ਕਰਕੇ ਖੁਦ ਨੂੰ ਤਰੋਤਾਜ਼ਾ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਹਾਲ ਹੀ ''ਚ ਬੁੱਧਾ ਇੰਟਰਨੈਸ਼ਨਲ ਸਰਕਟ ''ਤੇ ਆਪਣੀ ਆਡੀ ਆਰ-8 ਨੂੰ 280 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਲਾਇਆ ਤੇ ਉਹ ਇਸ ਤੋਂ ਬਾਅਦ ਵੀ ਜ਼ਿਆਦਾ ਖੁਸ਼ ਨਜ਼ਰ ਨਹੀਂ ਆਏ।

ਮੀਡੀਆ ਰਿਪੋਰਟ ਮੁਤਾਬਕ ਕੋਹਲੀ ਇਸ ਤੋਂ ਪਹਿਲਾਂ 290 ਕਿਲੋਮੀਟਰ ਪ੍ਰਤਾ ਘੰਟਾ ਦੀ ਸਪੀਡ ਨਾਲ ਆਡੀ ਚਲਾ ਚੁੱਕੇ ਹਨ। ਉਨ੍ਹਾਂ ਨੇ 280 ਦੀ ਸਪੀਡ ਪਾਰ ਕਰਨ ਤੋਂ ਬਾਅਦ ਦੱਸਿਆ ਕਿ ਉਹ ਥੋੜਾ ਡਰ ਗਏ ਸਨ, ਜਿਸ ਕਾਰਨ ਪਿਛਲੀ ਸਪੀਡ ਦਾ ਆਪਣਾ ਹੀ ਰਿਕਾਰਡ ਨਹੀਂ ਤੋੜ ਸਕੇ।

ਹਾਲ ਹੀ ''ਚ ਕੋਹਲੀ ਨੂੰ ਪਿਛਲੇ ਹੀ ਹਫਤੇ ਆਡੀ ਨੇ ਆਪਣੀ ਨਵੀਂ ਲਗਜ਼ਰੀ ਕਾਰ ਕਿਊ-7 ਗਿਫਟ ਕੀਤੀ ਹੈ। ਉਨ੍ਹਾਂ ਨੇ ਇਸਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਤੇ ਨਾਵ ਲਿਖਿਆ, ''ਧੰਨਵਾਦ ਆਡੀ ਮੇਰੀ ਅਪਗ੍ਰੇਡ ਕਰਕੇ ਮੈਨੂੰ ਇਹ ਸਟਾਈਲਿਸ਼ ਬੀਸਟ ਦੇਣ ਲਈ।'' ਇਸ ਕਾਰ ਦੇ ਅਲੱਗ-ਅਲੱਗ ਮਾਡਲਾਂ ਦੀ ਕੀਮਤ 72 ਲੱਖ ਰੁਪਏ ਤੋਂ ਲੈ ਕੇ 1ਕਰੋੜ ਦੇ ਲਾਗੇ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!