ਧੋਨੀ ਤੇ ਸ਼ਰਧਾ ਕਪੂਰ ਨੂੰ ਟਾਪੂ ''ਤੇ ਲਿਜਾਣਾ ਚਾਹੁੰਦਾ ਹੈ ਭਾਰਤੀ ਟੀਮ ਦਾ ਇਹ ਖਿਡਾਰੀ

Friday, April 21, 2017 5:50 PM
ਧੋਨੀ ਤੇ ਸ਼ਰਧਾ ਕਪੂਰ ਨੂੰ ਟਾਪੂ ''ਤੇ ਲਿਜਾਣਾ ਚਾਹੁੰਦਾ ਹੈ ਭਾਰਤੀ ਟੀਮ ਦਾ ਇਹ ਖਿਡਾਰੀ
ਨਵੀਂ ਦਿੱਲੀ— ਭਾਰਤੀ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਇਨ੍ਹਾਂ ਦਿਨਾਂ ''ਚ ਟੀ-20 ਲੀਗ 2017 ''ਚ ਹੈਦਰਾਬਾਦ ਲਈ ਖੇਡ ਰਹੇ ਹਨ ਅਤੇ ਸ਼ਾਨਦਾਰ ਫਾਰਮ ''ਚ ਹਨ, ਜਿਸ ਦੌਰਾਨ ਉਨ੍ਹਾਂ ਕੋਲ ਸ਼ਾਨਦਾਰ ਪ੍ਰਦਰਸ਼ਨ ਦੇ ਦਮ ''ਤੇ ਪਰਪਲ ਕੈਪ ਹੈ।
ਟੀ-20 ਲੀਗ 2017 ਦੇ ਸਟਾਰ ਭੁਵਨੇਸ਼ਵਰ ਦਾ ਹਾਲ ਹੀ ''ਚ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ''ਚ ਉਨ੍ਹਾਂ ਤੋਂ 3 ਲੋਕਾਂ ਦੇ ਨਾਂ ਪੁੱਛੇ ਗਏ, ਜਿਨ੍ਹਾਂ ਨਾਲ ਉਹ ਕਿਸੇ ਸੁਨਸਾਨ ਟਾਪੂ ''ਤੇ ਸਮਾ ਗੁਜਾਰਨਾ ਚਾਹੁੰਦੇ ਹਨ। ਇਸ ਜਵਾਬ ''ਚ ਉਨ੍ਹਾਂ ਨੇ ਜਿਹੜੇ 3 ਨਾਂ ਦੱਸੇ, ਉਨ੍ਹਾਂ ''ਚੋਂ 2 ਨਾਂ ਸੁਣ ਕੇ ਕਿਸੇ ਨੂੰ ਹੈਰਾਨੀ ਨਹੀਂ ਹੋਈ ਕਿਉਂਕਿ ਭੁਵਨੇਸ਼ਵਰ ਦੇ ਕਰੀਅਰ ਨੂੰ ਪਛਾਣ ਦੇਣ ''ਚ ਭਾਰਤੀ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਬਹੁਤ ਯੋਗਦਾਨ ਰਿਹਾ ਹੈ ਪਰ ਭੁਵਨੇਸ਼ਵਰ ਦੇ ਇਸ ਜਵਾਬ ''ਚ ਤੀਜੇ ਨਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਹ ਨਾਂ ਬਾਲੀਵੁੱਡ ਅਦਾਕਾਰਾ ਸ਼ਰਧਾ ਕਪੂਰ ਦਾ ਹੈ, ਜਿਸ ਦੇ ਉਹ ਬਹੁਤ ਵੱਡੇ ਫੈਨ ਹਨ ਅਤੇ ਉਹ ਸ਼ਰਧਾ ਕਪੂਰ ਨਾਲ ਸੁਨਸਾਨ ਟਾਪੂ ''ਤੇ ਕੁੱਝ ਸਮਾ ਗੁਜਾਰਨਾ ਚਾਹੁੰਦੇ ਹਨ।
ਭੁਵਨੇਸ਼ਵਰ ਨੇ ਇਸ ਲੜੀ ''ਚ ਪਿਛਲੀ ਵਾਰ ਦੀ ਆਪਣੀ ਸ਼ਾਨਦਾਰ ਫਾਰਮ ਨੂੰ ਬਰਕਰਾਰ ਰੱਖਿਆ ਹੈ। ਫਿਲਹਾਲ ਹੈਦਰਾਬਾਦ ਦੀ ਟੀਮ ਅੰਕ ਸੂਚੀ ''ਚ ਤੀਜੇ ਸਥਾਨ ''ਤੇ ਮੌਜੂਦ ਹੈ।