ਕਦੇ ਗੋਆ ਦੇ ਰੈਸਟੋਰੈਂਟ ''ਚ ਸੀ ਵੇਟਰ, ਹੁਣ ਹੈ ਦੁਨੀਆ ਦੀ ਸਭ ਤੋਂ ਪ੍ਰਸਿੱਧ ਟੀਮ ਦਾ ਹਿੱਸਾ

Friday, May 19, 2017 3:08 PM
ਕਦੇ ਗੋਆ ਦੇ ਰੈਸਟੋਰੈਂਟ ''ਚ ਸੀ ਵੇਟਰ, ਹੁਣ ਹੈ ਦੁਨੀਆ ਦੀ ਸਭ ਤੋਂ ਪ੍ਰਸਿੱਧ ਟੀਮ ਦਾ ਹਿੱਸਾ

ਨਵੀਂ ਦਿੱਲੀ— ਮੁੰਬਈ ਦੀ ਟੀਮ ''ਚ ਦੁਨੀਆ ਭਰ ਦੇ ਦਿੱਗਜ ਖਿਡਾਰੀ ਮੌਜੂਦ ਹਨ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਮੁੰਬਈ ਦੀ ਟੀਮ ਦੇ ਮੇਂਟਰ ਦੀ ਭੂਮਿਕਾ ਅਦਾ ਕਰਦੇ ਹਨ। ਟੀਮ ਦੇ ਮੁੱਖ ਕੋਚ ਸ਼੍ਰੀਲੰਕਾ ਦੇ ਮਹਾਨ ਬੱਲੇਬਾਜ਼ ਮਹਿਲਾ ਜੈਵਰਧਨੇ ਹਨ ਤੇ ਗੇਂਦਬਾਜ਼ੀ ਕੋਚ ਨਿਊਜ਼ੀਲੈਂਡ ਦੇ ਦਿੱਗਜ ਤੇਜ਼ ਗੇਂਦਬਾਜ਼ ਸ਼ੇਨ ਬਾਂਡ। ਇੰਨ੍ਹੇ ਵੱਡੇ ਸਿਤਾਰਿਆਂ ਨਾਲ ਸਜੀ ਟੀਮ ''ਚ ਅਕਸਰ ਕਈ ਅਜਿਹੇ ਨਾਂ ਅਤੇ ਉਨ੍ਹਾਂ ਦੀ ਅਣ-ਸੁਣੀਆਂ ਕਹਾਣੀਆਂ ਛੁਪੀਆਂ ਰਹਿ ਜਾਂਦੀਆਂ ਹਨ ਜਿਨਾਂ ਨੂੰ ਅੱਜ ਤਕ ਕਿਸੇ ਨੇ ਨਹੀਂ ਸੁਣਿਆ। ਅਜਿਹਾ ਹੀ ਇੱਕ ਨਾਂ ਹੈ ਕੁਲਵੰਤ ਖੇਜਰੋਲੀਆ ਦਾ ਹੈ, ਜਿਨ੍ਹਾਂ ਦੀ ਕਹਾਣੀ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਸਕਦੀ ਹੈ।

ਖੇਜਰੋਲੀਆ ਪਿਛਲੇ ਸਾਲ ਤਕ ਗੋਆ ਦੇ ਇੱਕ ਰੈਸਟੋਰੇਂਟ ''ਚ ਵੇਟਰ ਸਨ। 25 ਸਾਲਾਂ ਖੇਜਰੋਲੀਆ ਰਾਜਸਥਾਨ ਦੇ ਝੁੰਝੁਨੂ ਜ਼ਿਲੇ ਦਾ ਨਿਵਾਸੀ ਹੈ। ਸ਼ੁਰੂ ਤੋਂ ਹੀ ਕ੍ਰਿਕਟ ਦੇ ਸ਼ੌਕੀਨ ਇਸ ਯੁਵਾ ਨੇ ਕਰੀਬ 1 ਸਾਲ ਪਹਿਲਾਂ ਕੰਮ-ਕਾਜ ਦੀ ਤਲਾਸ਼ ''ਚ ਗੋਆ ਵੱਲ ਰੁਖ਼ ਕੀਤਾ। ਵੇਟਰ ਦੀ ਨੌਕਰੀ ਤੋਂ ਤੰਗ ਹੋ ਕੇ ਖੇਜਰੋਲੀਆ ਨੇ ਆਪਣੇ ਅਧੂਰੇ ਸੁਪਨੇ ਪੂਰੇ ਕਰਨ ਦੇ ਮਕਸਦ ਨਾਲ ਦਿੱਲੀ ਜਾਣ ਦਾ ਫੈਸਲਾ ਕਰ ਲਿਆ। ਖੇਜਰੋਲੀਆ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ''ਚ ਭਿਣਕ ਤੱਕ ਨਹੀਂ ਲੱਗਣ ਦਿੱਤੀ ਅਤੇ ਉਨ੍ਹਾਂ ਨੂੰ ਇਹ ਦੱਸਿਆ ਕਿ ਉਹ ਅਹਿਮਦਾਬਾਦ ''ਚ ਆਪਣੇ ਦੋਸਤ ਦੇ ਟਰਾਂਸਪੋਰਟ ਬਿਜ਼ਨੈੱਸ ਨੂੰ ਦੇਖ ਰਹੇ ਹਨ ਤੇ ਉੱਥੇ ਦਿੱਲੀ ''ਚ ਉਹ ਅਲਬੀ ਸ਼ਾਸਤਰੀ ਕਲੱਬ ਨਾਲ ਜੁੜ ਗਏ, ਜਿਸ ਨੇ ਦੇਸ਼ ਨੂੰ ਗੌਤਮ ਗੰਭੀਰ, ਨਿਤੀਸ਼ ਰਾਣਾ ਅਤੇ ਉਨਮੁਕਤ ਚੰਦ ਵਰਗੇ ਕਈ ਵੱਡੇ ਕ੍ਰਿਕਟਰ ਦਿੱਤੇ ਹੈ। ਕਲੱਬ ''ਚ ਮੇਂਟਰ ਸੰਜੈ ਭਾਰਦਵਾਜ ਦੀ ਦੇਖ-ਰੇਖ ''ਚ ਖੇਜਰੋਲੀਆ ਨੇ ਸਖਤ ਮਹਿਨਤ ਕੀਤੀ ਅਤੇ ਦੇਖਦੇ ਹੀ ਦੇਖਦੇ ਇੱਕ ਬਿਹਤਰੀਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦੇ ਰੂਪ ''ਚ ਉੱਭਰ ਕੇ ਸਾਹਮਣੇ ਆਏ। ਉਨ੍ਹਾਂ ਦੀ ਪ੍ਰਤੀਭਾ ਨੂੰ ਦੇਖਦੇ ਹੋਏ ਟੀ-20 ਲੀਗ ਦੀ ਨਿਲਾਮੀ ''ਚ ਉਨ੍ਹਾਂ ਨੂੰ ਮੁੰਬਈ ਨੇ 10 ਲੱਖ ਦੀ ਆਧਾਰ ਕੀਮਤ ''ਤੇ ਖਰੀਦਿਆ।

ਦੱਸ ਦਈਏ ਕਿ ਵਿਜੇ ਹਜ਼ਾਰੇ ਟਰਾਫੀ ''ਚ ਦਿੱਲੀ ਲਈ ਖੇਡਦੇ ਹੋਏ ਖੇਜਰੋਲੀਆ ਨੇ ਆਪਣਾ ਫਰਸਟ ਕਲਾਸ ਡੈਬਿਊ ਕੀਤਾ, ਪਰ ਮੁੰਬਈ ਲਈ ਇਸ ਸੀਜ਼ਨ ''ਚ ਉਹ ਇਕ ਵੀ ਮੈਚ ਨਹੀਂ ਖੇਡੇ। ਹਾਲਾਂਕਿ ਉਹ ਵਿਸ਼ਵ ਦੀ ਸਭ ਤੋਂ ਪ੍ਰਸਿੱਥ ਟੀਮ ਦਾ ਹਿੱਸਾ ਹਨ ਤੇ ਟੀਮ ''ਚ ਖੇਡਣ ਲਈ ਖੇਜਰੋਲੀਆ ਨੂੰ ਅਜੇ ਇੰਤਜ਼ਾਰ ਕਰਨਾ ਹੋਵੇਗਾ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!