ਕੈਫ ਨੇ ਪਾਕਿ ਟ੍ਰੋਲਰ ਦਾ ਕੁਝ ਅਜਿਹੇ ਅੰਦਾਜ ''ਚ ਕੀਤਾ ਮੂੰਹ ਬੰਦ, ਪੜ੍ਹ ਤੁਸੀਂ ਵੀ ਕਹੋਗੇ ਵਾਹ ਕੈਫ!

Friday, May 19, 2017 12:48 PM
ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਨੇ ਇਕ ਪਾਕਿਸਤਾਨੀ ਟ੍ਰੋਲਰ ਦੀ ਜ਼ੁਬਾਨ ਕੁਝ ਇਸ ਅੰਦਾਜ਼ ''ਚ ਬੰਦ ਕੀਤੀ ਕਿ ਤੁਸੀਂ ਵੀ ਵਾਹ ਕਹਿ ਬੈਠੋਗੇ। ਕੂਲਭੂਸ਼ਣ ਜਾਦਵ ਕੇਸ ''ਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਫੈਸਲਾ ਆਉਣ ਦੇ ਬਾਅਦ ਕੈਫ ਨੇ ਇਕ ਟਵੀਟ ਕਰ ਕੇ ਖੁਸ਼ੀ ਜਤਾਈ ਸੀ। ਇਸ ਤੋਂ ਪਾਕਿ ਇਕ ਟਵਿੱਟਰ ਯੂਜ਼ਰ ਨੇ ਕੈਫ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਮੂੰਹ ਦੀ ਖਾਣੀ ਪਈ।
ਵੀਰਵਾਰ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਕੂਲਭੁਸ਼ਣ ਦੀ ਫਾਂਸੀ ''ਤੇ ਸਟੇਅ ਲਾਗ ਦਿੱਤਾ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਕਿਹਾ ਕਿ ਉਸ ਵੱਲੋਂ ਆਖਰੀ ਫੈਸਲਾ ਸੁਣਾਏ ਜਾਣ ਤੱਕ ਫਾਂਸੀ ਨਾ ਦਿੱਤੀ ਜਾਵੇ। ਇਸ ''ਤੇ ਕੈਫ ਨੇ ਟਵੀਟ ਕਰਕੇ ਭਾਰਤ ਦੇ ਨਾਲ-ਨਾਲ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੂੰ ਵੀ ਵਧਾਈ ਦਿੰਦੇ ਹੋਏ ਕਿਹਾ ਕਿ ਨਿਆਂ ਦੀ ਜਿੱਤ ਹੋਈ। ਕੈਫ ਦਾ ਇਹ ਟਵੀਟ ਪਾਕਿ ਦੇ ਇਕ ਟਵਿੱਟਰ ਯੂਜ਼ਰ ਨੂੰ ਕਾਫੀ ਚੁੰਭਿਆ। ਉਸ ਨੇ ਕੈਫ ਦੇ ਟਵੀਟ ''ਤੇ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਕਿ ਆਪਣੇ ਨਾਂ ਤੋਂ ਮੁਹੰਮਦ ਸ਼ਬਦ ਹਟਾ ਦਵੋ। ਜ਼ਾਹਿਰ ਗੱਲ ਹੈ ਕਿ ਇਹ ਇਕ ਤਲਖੀ ਭਰੀ ਟਿੱਪਣੀ ਸੀ, ਪਰ ਕੈਫ ਨੇ ਇਸ ਦਾ ਲਾਜਵਾਬ ਜਵਾਬ ਦਿੱਤਾ। ਕੈਫ ਨੇ ਕਿਹਾ ਮੈਨੂੰ ਆਪਣੇ ਨਾਂ ''ਤੇ ਮਾਣ ਹੈ।
ਕੈਫ ਨੇ ਆਮਿਰ ਨਾਂ ਦੇ ਉਸ ਵਿਅਕਤੀ ਨੂੰ ਇਕ ਸਿੱਖਿਆ ਵੀ ਦਿੱਤੀ। ਕੈਫ ਨੇ ਕਿਹਾ ਕਿ ਆਮਿਰ ਦਾ ਅਰਥ ''ਜ਼ਿੰਦਗੀ ਨਾਲ ਭਰਿਆ'' ਹੁੰਦਾ ਹੈ। ਤੁਹਾਨੂੰ ਇਸ ਦੀ ਜ਼ਰੂਰਤ ਹੈ। ਕੈਫ ਨੇ ਇਸ ਦੇ ਬਾਅਦ ਇਕ ਹੋਰ ਟਵੀਟ ''ਚ ਲਿਖਿਆ ਕਿ ਕੋਈ ਵੀ ਕਿਸੇ ਵੀ ਧਰਮ ਦਾ ਠੇਕੇਦਾਰ ਨਹੀਂ ਹੈ। ਠੇਕੇਦਾਰਾਂ ਦਾ ਕਿਸੇ ਵੀ ਨਾਂ ''ਤੇ ਕਾਪੀਰਾਈਟ ਨਹੀਂ ਹੈ। ਆਖੀਰ ''ਚ ਕੈਫ ਨੇ ਲਿਖਿਆ ਕਿ ਭਾਰਤ ਸਭ ਤੋਂ ਸਮਾਵੇਸ਼ੀ ਅਤੇ ਸਹਿਣਸ਼ੀਲ ਦੇਸ਼ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!