ਸਾਡੇ ਲਈ ਇਹ ਚੰਗੇ ਮੁਕਾਬਲੇ ਦਾ ਸ਼ਾਨਦਾਰ ਅੰਤ : ਸਟੀਫਨ

05/23/2017 3:01:32 PM

 ਹੈਦਰਾਬਾਦ— ਰਾਈਜ਼ਿੰਗ ਪੁਣੇ ਦੇ ਮੁੱਖ ਕੋਚ ਸਟੀਫਨ ਫਲੇਮਿੰਗ ਨੇ ਆਈ. ਪੀ. ਐੱਲ. 10 ''ਚ ਟੀਮ ਦੇ ਪ੍ਰਦਰਸ਼ਨ ਨੂੰ ਚੰਗੇ ਮੁਕਾਬਲਾ ਦਾ ਸ਼ਾਨਦਾਰ ਅੰਤ ਕਰਾਰ ਦਿੱਤਾ। ਮੁੰਬਈ ਇੰਡੀਅਨਜ਼ ਦੇ 130 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੁਣੇ ਦੀ ਟੀਮ ਜਸਪ੍ਰੀਤ ਬੁਮਰਾਹ 26 ਦੌੜਾਂ ''ਤੇ 2 ਵਿਕਟਾਂ, ਮਿਸ਼ੇਲ ਜਾਨਸਨ 26 ਦੌੜਾਂ ''ਤੇ 3 ਵਿਕਟਾਂ ਅਤੇ ਲਸਿਥ ਮਲਿੰਗਾ ਨੇ ਬਿਨਾ ਕੋਈ ਵਿਕਟ ਹਾਸਲ ਕੀਤੇ 21 ਦੌੜਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 128 ਦੌੜਾਂ ਹੀ ਬਣਾ ਸਕੀ ਅਤੇ ਉਸ ਨੂੰ ਇਕ ਦੌੜ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਫਾਈਨਲ ''ਚ ਹਾਰ ਦੇ ਬਾਵਜੂਦ ਪਿਛਲੇ ਸਾਲ 7ਵੇਂ ਨੰਬਰ ''ਤੇ ਰਹੀ ਟੀਮ ਲਈ ਇਹ ਨਤੀਜਾ ਕਾਫੀ ਚੰਗਾ ਰਿਹਾ, ਜਿਸ ਤੋਂ ਬਾਅਦ ਫਲੇਮਿੰਗ ਨੇ ਕਿਹਾ ਕਿ ਸਟੀਵ ਸਮਿਥ ਆਖਰੀ ਓਵਰਾਂ ''ਚ ਜਿੱਤ ਦਿਲਾਉਣ ਦੇ ਕਾਫੀ ਕਰੀਬ ਪਹੁੰਚੇ ਅਤੇ ਕਹਾਣੀ ਇਸ ਤੋਂ ਵੱਖਰੀ ਹੋ ਸਕਦੀ ਸੀ ਪਰ ਇਹ ਖੇਡ ਦੀ ਕੁਦਰਤ ਹੈ। ਦੌੜਾਂ ਬਣਾਉਣ ਲਈ ਮੁਸ਼ਕਿਲ ਵਿਕਟ ''ਤੇ ਕਾਫੀ ਉਤਾਰ ਚੜਾਅ ਰਿਹਾ।

ਉਨ੍ਹਾਂ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਇਹ ਮੁਸ਼ਕਿਲ ਹੋਣ ਵਾਲੀ ਹੈ। ਸਾਨੂੰ ਪਤਾ ਸੀ ਕਿ ਉਨ੍ਹਾਂ ਦਾ ਹਮਲਾ ਵਿਸ਼ਵ ਪੱਧਰੀ ਹੈ। ਅਸੀਂ ਅਹਿਮ ਮੌਕੇ ''ਤੇ ਵਿਕਟ ਗੁਆਇਆ। ਉਹ ਟਿਕੇ ਰਹੇ ਅਤੇ ਜਿੱਤਣ ਲਈ ਦਬਾਅ ਬਣਾਇਆ ਰੱਖਿਆ ਪਰ ਇਹ ਸ਼ਾਨਦਾਰ ਫਾਈਨਲ ਸੀ ਅਤੇ ਚੰਗੇ ਮੁਕਾਬਲੇ ਦਾ ਸ਼ਾਨਦਾਰ ਅੰਤ ਸੀ। ਫਲੇਮਿੰਗ ਨੇ ਕਿਹਾ ਕਿ ਅਜਿੰਕਯ ਰਹਾਨੇ ਅਤੇ ਕਪਤਾਨ ਸਟੀਵ ਸਮਿਥ ਨੇ ਚੰਗੀ ਸਾਂਝੇਦਾਰੀ ਕੀਤੀ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਟੀਮ ਵੱਡੀ ਸਾਂਝੇਦਾਰੀ ਕਰਨ ''ਚ ਨਾਕਾਮ ਰਹੀ। ਲੇਮਿੰਗ ਨੇ ਪੁਣੇ ਟੀਮ ''ਚ ਅਨੁਭਵੀ ਮਹਿੰਦਰ ਸਿੰਘ ਧੋਨੀ ਦੀ ਭੂਮਿਕਾ ਦੀ ਤਾਰੀਫ ਕੀਤੀ।


Related News