ਧੋਨੀ ਦੇ ਇਸ ਜਵਾਬ ਨੇ ਪੀਟਰਸਨ ਦੀ ਕੀਤੀ ਬੋਲਤੀ ਬੰਦ, ਕਿਹਾ ਹੁਣ ਵੀ...!

Friday, May 19, 2017 2:15 PM
ਨਵੀਂ ਦਿੱਲੀ— ਫੀਲਡ ''ਤੇ ਸ਼ਾਂਤ ਅਤੇ ਕੂਲ ਰਹਿਣ ਵਾਲੇ ਐੱਮ.ਐੱਸ. ਧੋਨੀ ਬੇਹੱਦ ਮਜ਼ਾਕੀਆ ਵੀ ਹਨ। ਉਨ੍ਹਾਂ ਦਾ ਅਜਿਹਾ ਹੀ ਇਕ ਅੰਦਾਜ਼ ਟੀ-20 ਲੀਗ ''ਚ ਸਾਹਮਣੇ ਆਇਆ ਹੈ। ਮੈਚ ਵਿਚਾਲੇ ਮਾਈਕ੍ਰੋਫੇਨ ਦੇ ਜ਼ਰੀਏ ਕੁਮੈਂਟੇਟਰਸ ਖਿਡਾਰੀਆਂ ਨਾਲ ਗੱਲ ਕਰਦੇ ਹਨ। ਇਦਾ ਹੀ ਜਦੋਂ ਸਾਬਕਾ ਇੰਗਲਿਸ਼ ਕ੍ਰਿਕਟਰ ਕੇਵਿਨ ਪੀਟਰਸਨ ਨੇ ਧੋਨੀ ਲਈ ਕਿਹਾ ਕਿ ਉਹ (ਪੀਟਰਸਨ) ਉਨ੍ਹਾਂ (ਧੋਨੀ) ਤੋਂ ਵਧੀਆ ਗੋਲਫਰ ਹਨ ਤਾਂ ਧੋਨੀ ਨੇ ਅਜਿਹਾ ਜਵਾਬ ਦਿੱਤਾ ਕਿ ਪੀਟਰਸਨ ਦੀ ਬੋਲਤੀ ਬੰਦ ਹੋ ਗਈ।
ਅਸਲ ''ਚ, ਪੁਣੇ ਅਤੇ ਮੁੰਬਈ ਦੇ ਮੈਚ ਵਿਚਾਲੇ ਕੁਮੈਂਟੇਟਰਸ ਪੁਣੇ ਦੇ ਖਿਡਾਰੀ ਮਨੋਜ ਤਿਵਾਰੀ ਨਾਲ ਗੱਲ ਕਰ ਰਹੇ ਸਨ। ਮਨੋਜ ਉਸ ਸਮੇਂ ਫਰਸਟ ਸਲਿੱਪ ''ਤੇ ਫੀਲਡ ਕਰ ਰਹੇ ਸਨ। ਉਸੇ ਸਮੇਂ ਪੀਟਰਸਨ ਨੇ ਉਨ੍ਹਾਂ ਦਾ ਇਕ ਸੁਨੇਹਾ ਧੋਨੀ ਨੂੰ ਦੇਣ ਲਈ ਕਿਹਾ। ਇਕ ਗੇਂਦ ਹੋਣ ਦੇ ਬਾਅਦ ਮਨੋਜ ਨੇ ਧੋਨੀ ਨੂੰ ਕਿਹਾ, ''ਭਾਜੀ ਕੇਵਿਨ ਪੀਟਰਸਨ ਕਹਿ ਰਹੇ ਹਨ ਕਿ ਉਹ ਤੁਹਾਡੇ ਤੋਂ ਬਿਹਤਰ ਗੋਲਫਰ ਹਨ।'' ਇਸ ''ਤੇ ਧੋਨੀ ਨੇ ਮਜ਼ੇਦਾਰ ਜਵਾਬ ਦਿੰਦੇ ਹੋਏ ਕਿਹਾ, ''ਉਹ ਹੁਣ ਵੀ ਮੇਰੇ ਪਹਿਲੇ ਟੈਸਟ ਵਿਕਟ ਹਨ।'' ਧੋਨੀ ਦੇ ਇਸ ਰਿਪਲਾਈ ਦੇ ਬਾਅਦ ਮਨੋਜ ਤਿਵਾਰੀ ਅਤੇ ਸਾਰੇ ਕੁਮੈਂਟੇਟਰਸ ਨੂੰ ਹਾਸਾ ਆ ਗਿਆ। ਇਸ ''ਤੇ ਪੀਟਰਸਨ ਨੇ ਕੋਈ ਜਵਾਬ ਨਹੀਂ ਦਿੱਤਾ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!