ਕੇਕੜੇ ਨੂੰ ਜਿੰਦਾ ਪਕਾਉਣ 'ਤੇ ਲੋਕਾਂ ਨੇ ਕੀਤਾ ਵਿਰੋਧ, ਵੀਡੀਓ ਵਾਇਰਲ

10/18/2017 3:33:32 PM

ਬੀਜਿੰਗ,ਬਿਊਰੋ— ਅਜਿਹੇ ਲੋਕਾਂ ਦੀ ਕਮੀ ਨਹੀਂ ਹੈ ਜੋ ਕਿ ਕੇਕੜਾ ਪਕਾ ਕੇ ਖਾਣਾ ਪਸੰਦ ਕਰਦੇ ਹਨ। ਸੋਸ਼ਲ ਮੀਡੀਆ ਉੱਤੇ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ। ਇਕ ਜਿੰਦਾ ਕੇਕੜੇ ਨੂੰ ਜਦੋਂ ਗਰਮਾ ਗਰਮ ਤੇਲ ਨਾਲ ਭਰੇ ਪੈਨ 'ਚ ਤਲਣ ਲਈ ਪਾਇਆ ਤਾਂ ਉਸ ਪੈਨ 'ਚ ਮੌਜੂਦ ਹੋਰ ਸਮੱਗਰੀਆਂ ਨੂੰ ਉਹ ਖਾਣ ਲੱਗਾ। ਉਸ ਦੇਖ ਕੇ ਲੱਗ ਹੀ ਨਹੀਂ ਰਿਹਾ ਸੀ ਕਿ ਉਸ ਨੂੰ ਭੁੰਨਿਆ ਜਾ ਰਿਹਾ ਹੈ ਪਰ ਇਸ ਵੀਡੀਓ ਦੇ ਪੋਸਟ ਹੋਣ ਤੋਂ ਬਾਅਦ ਇਕ ਬਹਿਸ ਅਤੇ ਖੜੀ ਹੋ ਗਈ। ਲੋਕਾਂ ਨੇ ਇਸ ਵਾਕਏ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਕਿਸੇ ਵੀ ਜਿੰਦਾ ਜਾਨ ਕੇ ਤੁਸੀਂ ਇਸ ਤਰ੍ਹਾਂ ਟਰੀਟ ਨਹੀਂ ਕਰ ਸਕਦੇ। ਲੋਕਾਂ ਨੇ ਇਹ ਤੱਕ ਕਿਹਾ ਕਿ ਇਹ ਬਹੁਤ ਬੇਰਹਿਮੀ ਹੈ। ਜੇਕਰ ਤੁਸੀਂ ਜਾਨਵਰ ਖਾਨਾ ਚਾਹੁੰਦੇ ਹੋਣ ਤਾਂ ਉਸ ਨੂੰ ਤੁਰੰਤ ਮਾਰ ਦਿਓ ਪਰ ਉਸ ਨੂੰ ਤੜਪਾਓ ਨਾ।

 


Related News