ਗੋਲੀਬਾਰੀ ਦੌਰਾਨ ਹੋਈ ਮੌਤ ਦੇ ਮਾਮਲੇ ''ਚ ਸੱਕੀ ਵਿਅਕਤੀ ''ਤੇ ਲੱਗੇ ਦੋਸ਼

Friday, April 21, 2017 2:03 PM
ਗੋਲੀਬਾਰੀ ਦੌਰਾਨ ਹੋਈ ਮੌਤ ਦੇ ਮਾਮਲੇ ''ਚ ਸੱਕੀ ਵਿਅਕਤੀ ''ਤੇ ਲੱਗੇ ਦੋਸ਼

ਮਰਖਮ—ਕੈਨੇਡਾ ਦੇ ਮਰਖਮ ਇਲਾਕੇ ''ਚ ਇਸ ਸਾਲ ਦੇ ਸ਼ੁਰੂ ''ਚ ਹੋਈ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ ਦੇ ਮਾਮਲੇ ''ਚ 28 ਸਾਲਾ ਵਿਅਕਤੀ ''ਤੇ ਕਥਿਤ ਤੌਰ ''ਤੇ ਹੱਤਿਆ ਕਰਨ ਦੇ ਦੋਸ਼ ਲੱਗੇ ਹਨ। ਯਾਰਕ ਰੀਜਨਲ ਪੁਲਸ ਨੇ ਦੱਸਿਆ ਕਿ 27 ਸਾਲਾ ਨੋਏਲ ਵਿਲਿਅਮਜ਼ 10 ਫਰਵਰੀ 2017 ਦੀ ਰਾਤ ਨੂੰ ਲਗਭਗ 1 ਵਜੇ ਮੈਕੋਵਾਨ ਰੋਡ ਅਤੇ ਬਰ ਓਕ ਅਵੈਨਿਊ ਇਲਾਕੇ ''ਚ ਗੋਲੀਆਂ ਲੱਗਣ ਕਾਰਨ ਜ਼ਖਮੀ ਹਾਲਤ ''ਚ ਮਿਲਿਆ ਸੀ। ਜਿਸ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ ''ਚ ਹਸਪਤਾਲ ਲਿਜਾਇਆ ਗਿਆ, ਜਿੱਥੇ ਥੋੜੀ ਦੇਰ ਬਾਅਦ ਉਸ ਦੀ ਮੌਤ ਹੋ ਗਈ ਸੀ। ਪੁਲਸ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਰਿਚਮੰਡ ਹਿਲ ਦੇ ਰਹਿਣ ਵਾਲੇ ਜੈਸਪਰ ਅਟੈਂਜ਼ਾ (28) ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ''ਤੇ ਕਥਿਤ ਕਤਲ ''ਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ। ਪੁਲਸ ਨੇ ਦੱਸਿਆ ਕਿ ਫਿਲਹਾਲ ਅਟੈਂਜ਼ਾ ਪੁਲਸ ਦੀ ਹਿਰਾਸਤ ''ਚ ਹੈ ਅਤੇ ਓਨਟਾਰੀਓ ਅਦਾਲਤ ''ਚ ਉਸ ਨੂੰ 5 ਮਈ ਨੂੰ ਪੇਸ਼ ਕੀਤਾ ਜਾਵੇਗਾ। ਪੁਲਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਕੋਲ ਇਸ ਮਾਮਲੇ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਉਸ ਦੀ ਸੂਚਨਾ ਪੁਲਸ ਨੂੰ ਤੁਰੰਤ ਦੇਵੇ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!