ਔਰਤਾਂ ਦੇ ਹੱਕ ਲਈ ਬੋਲੇ ਹਰਜੀਤ ਸਿੰਘ ਸੱਜਣ, ਦਿੱਤਾ ਇਹ ਬਿਆਨ (ਤਸਵੀਰਾਂ)

Friday, April 21, 2017 9:21 AM
ਟੋਰਾਂਟੋ/ਜਲੰਧਰ—ਭਾਰਤ ਦੌਰੇ ''ਤੇ ਆਏ ਕੈਨੇਡਾ ਦੇ ਰੱਖਿਆ ਮੰਤਰੀ ਨੇ ਵੀਰਵਾਰ ਨੂੰ ਯੂਨੀਕ ਹੋਮ ਅਤੇ ਪਿੰਗਲਵਾੜੇ ''ਚ ਬੱਚਿਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਬੱਚਿਆਂ ਨਾਲ ਖੇਡ ਕੇ ਅਤੇ ਉਨ੍ਹਾਂ ਨਾਲ ਗੱਲਾਂ ਕਰਕੇ ਸਮਾਂ ਬਤੀਤ ਕੀਤਾ। ਉਨ੍ਹਾਂ ਕਿਹਾ ਕਿ ਭੈਣਾਂ ਅਤੇ ਧੀਆਂ ਦੀ ਤਰੱਕੀ ਲਈ ਵਧੇਰੇ ਮੌਕੇ ਦੇਣੇ ਚਾਹੀਦੇ ਹਨ। ਕੈਨੇਡਾ ਸਰਕਾਰ ਵੀ ਇਸ ਮੁੱਦੇ ''ਤੇ ਵਿਸ਼ੇਸ਼ ਤੌਰ ''ਤੇ ਕੰਮ ਕਰ ਰਹੀ ਹੈ।
ਇੱਥੇ ਉਨ੍ਹਾਂ ਨੇ ਕੁੱਝ ਗੱਲਾਂ ਪੰਜਾਬੀ ''ਚ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ''''ਸਾਨੂੰ ਭੈਣਾਂ ਅਤੇ ਧੀਆਂ ਨੂੰ ਜ਼ਿਆਦਾ ਮੌਕੇ ਦੇਣੇ ਚਾਹੀਦੇ ਹਨ। ਇੱਥੋਂ ਹੀ ਬਦਲਾਅ ਸ਼ੁਰੂ ਹੋਵੇਗਾ। ਸਾਡੀ ਸਰਕਾਰ ਇਸ ''ਤੇ ਬਹੁਤ ਕੰਮ ਕਰ ਰਹੀ ਹੈ।'''' ਉਨ੍ਹਾਂ ਕਿਹਾ ਕਿ ਉਹ ਸਿਰਫ ਭਾਰਤ ਨੂੰ ਹੀ ਨਹੀਂ ਸਾਰੀ ਦੁਨੀਆ ਨੂੰ ਅਪੀਲ ਕਰਦੇ ਹਨ ਕਿ ਕੁੜੀਆਂ ਨੂੰ ਬਰਾਬਰੀ ਦੇ ਮੌਕੇ ਦਿੱਤੇ ਜਾਣ। ਉਨ੍ਹਾਂ ਜਲੰਧਰ ''ਚ ਯੂਨੀਕ ਹੋਮ ਚਲਾਉਣ ਵਾਲੀ ਬੀਬੀ ਪ੍ਰਕਾਸ਼ ਕੌਰ ਨੂੰ ''ਸਰਟੀਫਿਕੇਟ ਆਫ ਐਪਰੀਸੀਏਸ਼ਨ'' ਵੀ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ ਤਸਵੀਰਾਂ ਖਿੱਚਵਾ ਕੇ ਹੀ ਨਹੀਂ ਸਗੋਂ ਸੱਚ-ਮੁੱਚ ਧੀਆਂ ਲਈ ਵਿਸ਼ੇਸ਼ ਕਦਮ ਚੁੱਕ ਕੇ ਹੀ ਅਸੀਂ ਉਨ੍ਹਾਂ ਨੂੰ ਅੱਗੇ ਵਧਾ ਸਕਦੇ ਹਾਂ। ਬੀਬੀ ਪ੍ਰਕਾਸ਼ ਕੌਰ ਨੇ ਵੀ ਹਰਜੀਤ ਸਿੰਘ ਸੱਜਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਉਹ ਸਿਰਫ ਇਕ ਹੀ ਧਰਮ ਲਈ ਨਹੀਂ ਸਗੋਂ ਸਾਰੇ ਧਰਮਾਂ ਦੀਆਂ ਕੁੜੀਆਂ ਲਈ ਉਪਰਾਲੇ ਕਰ ਰਹੇ ਹਨ ਤਾਂ ਕਿ ਔਰਤਾਂ ਨੂੰ ਉਨ੍ਹਾਂ ਦੇ ਹੱਕ ਮਿਲ ਸਕਣ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!