ਟ੍ਰੇਨ ''ਚ ਸਫਰ ਕਰਨ ''ਤੇ ਮਿਲ ਸਕਦੈ 20-50% ਡਿਸਕਾਉਂਟ

01/18/2018 7:17:24 PM

ਨਵੀਂ ਦਿੱਲੀ—ਟਰੇਨ 'ਚ ਸਫਰ ਕਰਨ ਵਾਲਿਆਂ ਨੂੰ ਜਲਦ ਹੀ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਜਾਣਕਾਰੀ ਮੁਤਾਬਕ ਰੇਲਵੇ ਟਰੇਨ ਯਾਤਰੀਆਂ ਨੂੰ 50 ਫੀਸਦੀ ਤਕ ਡਿਸਕਾਉਂਟ ਦੇਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸ ਯੋਜਨਾ ਤਹਿਤ ਰੇਲਵੇ ਹਵਾਫੀ ਸਫਰ ਵਰਗਾ ਹੀ ਟਰੇਨ 'ਚ ਵੀ ਟਿਕਟ ਵੇਚਣ ਦੀ ਯੋਜਨਾ ਬਣਾ ਰਿਹਾ ਹੈ। ਇਸ ਦੇ ਤਹਿਤ ਪਹਿਲੇ ਟਿਕਟ ਬੁੱਕ ਕਰਵਾਉਣਾ ਅਤੇ ਸੀਟ ਦੀ ਉਪਲੱਬਤਾ ਦੇ ਆਧਾਰ 'ਤੇ ਰੇਵਲੇ ਯਾਤਰੀਆਂ ਨੂੰ 20 ਤੋਂ 50 ਫੀਸਦੀ ਤਕ ਡਿਸਕਾਉਂਟ ਦੇ ਸਕਦਾ ਹੈ। ਉੱਥੇ ਆਖਰੀ ਸਮੇਂ 'ਚ ਟਿਕਟ ਬੁੱਕ ਕਰਵਾਉਣ 'ਤੇ ਯਾਤਰੀਆਂ ਨੂੰ ਜ਼ਿਆਦਾ ਕਿਰਾਇਆ ਦੇਣਾ ਹੋਵੇਗਾ।


Related News