ਤੁਸੀਂ ਵੀ ਖਰੀਦਣ ਵਾਲੇ ਹੋ ਸਮਾਰਟ ਫੋਨ, ਤਾਂ ਤੁਹਾਡੇ ਲਈ ਹੈ ਖੁਸ਼ਖਬਰੀ!

05/24/2017 7:25:39 AM

ਨਵੀਂ ਦਿੱਲੀ— 1 ਜੁਲਾਈ ਤੋਂ ਬਾਅਦ ਸਮਾਰਟ ਫੋਨ ਸਸਤੇ ਹੋ ਜਾਣਗੇ। ਇੰਨਾ ਹੀ ਨਹੀਂ ਸੀਮੈਂਟ ਅਤੇ ਮੈਡੀਕਲ ਉਪਕਰਣਾਂ ਵਰਗੇ ਸਾਮਾਨ ਦੇ ਰੇਟ ਵੀ ਘੱਟ ਜਾਣਗੇ। ਇਹ ਸਭ ਕਿਵੇਂ ਹੋਵੇਗਾ ਸਰਕਾਰ ਨੇ ਇਸ ਦਾ ਪੂਰਾ ਗਣਿਤ ਸਮਝਾਇਆ ਹੈ। ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ਕਿਵੇਂ ਨਵੀਂ ਟੈਕਸ ਵਿਵਸਥਾ ਤਹਿਤ ਆਮ ਲੋਕਾਂ ''ਤੇ ਅਪ੍ਰੱਤਖ ਟੈਕਸ ਦੇ ਬੋਝ ''ਚ ਕਮੀ ਆਵੇਗੀ। 

ਤੁਹਾਨੂੰ ਦੱਸ ਦੇਈਏ ਕਿ ਮੋਬਾਇਲ ਫੋਨ ਅਤੇ ਇਲੈਕਟ੍ਰਾਨਿਕ ਸਾਮਾਨਾਂ ਦੇ ਕੁਝ ਨਿਰਮਾਣ ਕਰਤਾਵਾਂ ਦਾ ਕਹਿਣਾ ਹੈ ਕਿ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਲਾਗੂ ਹੋਣ ਤੋਂ ਬਾਅਦ ਕੀਮਤਾਂ ''ਚ ਵਾਧਾ ਹੋ ਸਕਦਾ ਹੈ। ਜਦੋਂ ਕਿ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਟੈਕਸ ਦਾ ਬੋਝ ਘੱਟ ਹੋਵੇਗਾ। ਇਸ ਤੋਂ ਇਲਵਾ ਇਨਪੁਟ ਟੈਕਸ ਕ੍ਰੈਡਿਟ ਅਤੇ ਟੈਕਸ ਰਿਫੰਡ ਦੇ ਲਾਭ ਦੇ ਮੱਦੇਨਜ਼ਰ ਵੀ ਕੀਮਤਾਂ ''ਚ ਕਮੀ ਆਵੇਗੀ। ਇਹੀ ਨਹੀਂ ਕਈ ਤਰ੍ਹਾਂ ਦੇ ਸੈੱਸ ਅਤੇ ਸਰਚਾਰਜ ''ਚ ਕਟੌਤੀ ਦੇ ਮੱਦੇਨਜ਼ਰ ਵੀ ਕੀਮਤਾਂ ਘੱਟ ਹੋਣਗੀਆਂ।

ਸਰਕਾਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਸਮਾਰਟ ਫੋਨਾਂ ''ਤੇ 13.5 ਫੀਸਦੀ ਤੋਂ ਜ਼ਿਆਦਾ ਟੈਕਸ ਲੱਗਦਾ ਹੈ। ਜਦੋਂ ਕਿ ਜੀ. ਐੱਸ. ਟੀ. ''ਚ ਟੈਕਸ ਦੀ ਦਰ 12 ਫੀਸਦੀ ਰੱਖੀ ਗਈ ਹੈ। ਇਸ ਨਾਲ ਸਮਾਰਟ ਫੋਨ ਦੀਆਂ ਕੀਮਤਾਂ ਘੱਟ ਹੋਣਗੀਆਂ। ਇਸੇ ਤਰ੍ਹਾਂ ਸੀਮੈਂਟ ''ਤੇ ਮੌਜੂਦਾ ਟੈਕਸ ਦਰ 31 ਫੀਸਦੀ ਤੋਂ ਜ਼ਿਆਦਾ ਹੈ, ਜੋ ਕਿ ਜੀ. ਐੱਸ. ਟੀ. ''ਚ ਘਟਾ ਕੇ 28 ਫੀਸਦੀ ਰੱਖੀ ਗਈ ਹੈ। ਇਸ ਤੋਂ ਇਲਾਵਾ ਆਯੁਰਵੇਦਿਕ, ਯੂਨਾਨੀ, ਹੋਮੋਪੈਥਿਕ ਜਾਂ ਬਾਇਓਕੈਮਿਕ ਸਿਸਟਮ ''ਤੇ ਜੀ. ਐੱਸ. ਟੀ. ''ਚ 12 ਫੀਸਦੀ ਟੈਕਸ ਹੋਵੇਗਾ, ਜੋ ਕਿ ਅਜੇ 13 ਫੀਸਦੀ ਤੋਂ ਜ਼ਿਆਦਾ ਹੈ। ਮੈਡੀਕਲ ਉਪਕਰਣਾਂ ਨੂੰ ਲੈ ਕੇ ਸਰਕਾਰ ਨੇ ਦੱਸਿਆ ਹੈ ਕਿ ਇਨ੍ਹਾਂ ''ਤੇ ਅਜੇ ਸੈਂਟਰਲ ਐਕਸਾਈਜ਼ ਡਿਊਟੀ ਅਤੇ ਵੈਟ ਸਮੇਤ ਕੁੱਲ 13 ਫੀਸਦੀ ਟੈਕਸ ਲੱਗਦਾ ਹੈ। ਉੱਥੇ ਹੀ ਸਰਕਾਰ ਨੇ ਇਨ੍ਹਾਂ ''ਤੇ 12 ਫੀਸਦੀ ਜੀ. ਐੱਸ. ਟੀ. ਲਾਉਣ ਦਾ ਪ੍ਰਸਤਾਵ ਦਿੱਤਾ ਹੈ, ਜੋ ਕਿ ਪਹਿਲਾਂ ਨਾਲੋਂ 1 ਫੀਸਦੀ ਘੱਟ ਹੈ।


Related News