ਸਪਾਈਸਜੈੱਟ ਬਣਿਆ ਦੁਨੀਆ ਦਾ ਟੌਪ ਏਅਰਲਾਈਨ ਸਟਾਕ. ਢਾਈ ਸਾਲ ਪਹਿਲਾਂ ਬੰਦ ਹੋਣ ਦੀ ਕਗਾਰ ''ਤੇ ਸੀ ਕੰਪਨੀ

06/27/2017 4:47:53 PM

ਨਵੀਂ ਦਿੱਲੀ— ਦੇਸ਼ ਦੀ ਮੋਹਰੀ ਬਜ਼ਟ ਏਅਰਲਾਇਨ ਸਪਾਈਸਜੈੱਟ ਢਾਈ ਸਾਲ ਪਹਿਲਾਂ ਬੰਦ ਹੋਣ ਦੇ ਕਗਾਰ 'ਤੇ ਖੜੀ ਸੀ। ਅੱਜ ਇਸਦਾ ਸਟਾਕ ਦੁਨੀਆ ਦਾ ਬੇਸਟ ਪਰਫਾਰਮਿੰਗ ਏਅਰਲਾਈਨਸ ਸਟਾਕ ਬਣ ਗਿਆ ਹੈ। ਜਨਵਰੀ ਤੋਂ ਹੁਣ ਤੱਕ ਸਪਾਈਸਜੈੱਟ ਦਾ ਸਟਾਕ 124 ਫੀਸਦੀ ਵੱਧਿਆ ਹੈ। ਕੰਪਨੀ ਨੇ ਹਾਲ 'ਚ 26 ਅਰਬ ਡਾਲਰ ਦੇ ਪਲੇਨ ਦਾ ਆਡਰ ਵੀ ਦਿੱਤਾ ਹੈ। ਬਲੂਮਬਰਗ ਇੰਟੇਲਿਜੇਂਸ ਇੰਡੈਕਸ 'ਤੇ ਏਅਰਲਾਈਨ ਸਾਪਈਸਜੈੱਟ ਸਟਾਕ 'ਚ ਸਪਾਈਸਜੈੱਟ ਇਸ ਸਾਲ ਦਾ ਬੈਸਟ ਪਰਫਾਰਮਰ ਸਟਾਕ ਹੈ। ਸਾਲ 2017 'ਚ ਸਟਾਕ 'ਚ ਹੁਣ ਤੱਕ 124 ਫੀਸਦੀ ਦਾ ਵਾਧਾ ਹੋਇਆ ਹੈ ਅਤੇ ਦਸੰਬਰ 2014 ਦੇ ਹੇਠਲੇ ਸਤਰ ਨਾਲ ਸਟਾਕ 'ਚ 800 ਫੀਸਦੀ ਦਾ ਵਾਧਾ ਦਰਜ ਕੀਤਾ ਜਾ ਚੁਕਿਆ ਹੈ। ਸਪਾਈਸਜੈੱਟ ਦੀ ਮਾਰਕਟ ਕੀਮਤ ਫਿਲਹਾਲ 7800 ਕਰੋੜ ਰੁਪਏ (1.2 ਅਰਬ ਡਾਲਰ) ਹੈ।
੍ਰ੍ਰਇੰਧਨ ਦੀ ਕੀਮਤ 'ਚ ਕਮੀ , ਏਅਰ ਪੈਸੇਜਰਸ ਦੀ ਸੰਖਿਆ 'ਚ ਵਾਧਾ ਅਤੇ ਲਾਸ ਮੇਕਿੰਗ ਰੂਟਸ 'ਤੇ ਫਲਾਈਟ 'ਚ ਕਟੌਤੀ ਵਰਗੇ ਫੈਕਟਰਸ ਨਾਲ ਦੁਨੀਆ ਦੀ ਸਭ ਤੋਂ ਤੇਜੀ ਨਾਲ ਵਾਧਾ ਮਾਰਕਿਟ 'ਚ ਸਪਾਈਸਜੈੱਟ ਸ਼ਾਮਿਲ ਹੋ ਗਿਆ ਹੈ।
-ਉਡਾਨ ਨਾਲ ਜੁੜਨ ਵਾਲੀ ਪਹਿਲੀ ਏਅਰਲਾਈਨ
ਸਪਾਈਸਜੈੱਟ ਕੇਂਦਰ ਸਰਕਾਰ ਦੀ ਰੀਜਨਲ ਕਨੇਕਿਟਵਿਟੀ ਸਕੀਮ ' ਉਡਾਨ' ਨਾਲ ਜੁੜਨ ਵਾਲੀ ਪਹਿਲੀ ਏਅਰਲਾਈਨਜ਼ ਹੈ। ਇਸ ਬਜ਼ਟ ਏਅਰਲਾਈਨ ਨੇ ਮੁੰਬਈ-ਪੋਰਬੰਦਰ-ਮੁੰਬਈ ਅਤੇ ਮੁੰਬਈ-ਕੰਡਲਾ-ਮੁੰਬਈ ਵਾਲੇ ਰੂਟ 'ਤੇ ਰੋਜ਼ ਉਡਾਨ ਭਰਨ ਦੀ ਵੀ ਘੋਸ਼ਣਾ ਕੀਤੀ ਹੈ। ਇਨ੍ਹਾਂ ਰੂਟਸ 'ਤੇ 78 ਸੀਟਾਂ ਵਾਲਾ ਬੰਬਾਰਡੀਅਰ Q400 ਰੀਜਨਲ ਜੈੱਟ ਉਡਾਨ ਭਰੇਗਾ। ਪਹਿਲੀ ਫਲਾਇਟ 10 ਜੁਲਾਈ ਨੂੰ ਉਡਾਨ ਭਰੇਗੀ।
ਸਪਾਈਸਜੈੱਟ ਨੇ ਏਅਰਕਾਫਟ ਖਰੀਦਣ ਦਾ ਵੱਡਾ ਕਰਾਰ ਕੀਤਾ ਹੈ। ਕੰਪਨੀ ਨੇ ਬੰਬਾਰਡੀਅਰ ਤੋਂ ਕਰੀਬ 10,900 ਕਰੋੜ ਰੁਪਏ ਤੋਂ ਜ਼ਿਆਦਾ ਕੀਮਤ ਦੀ  50 Q400 ਹਵਾਈ ਜਹਾਜ ਖਰੀਦਣ ਦੇ ਲਈ ਕਰਾਰ ਕੀਤਾ ਹੈ।
-ਬਿਹਤਰ ਹੈ ਐਵੀਏਸ਼ਨ ਸਟਾਕ ਦਾ ਆਉਟਲੁਕ
ਬਲੂਮਬਰਗ ਡਾਟਾ ਦੇ ਅਨੁਸਾਰ,21 ਮਈ ਤੱਕ ਸਪਾਈਜੈੱਟ 'ਚ ਬਿਰਲਾ ਦੀ ਹਿੱਸੇਦਾਰੀ 1.3 ਫੀਸਦੀ ਹੈ। ਤੇਲ ਦੀਆਂ ਕੀਮਤਾਂ 'ਚ ਕਮੀ ਅਤੇ ਯਾਤਰੀਆਂ ਦੀ ਸੰਖਿਆ 'ਚ ਵਾਧ ਨਾਲ ਐਵੀਏਸ਼ਨ ਸਟਾਕਸ ਦਾ ਆਉਟਲੁਕ ਬਿਹਤਰ ਬਣਿਆ ਹੈ। ਹਵਾਈ ਟਿਰਟਾਂ ਦੀ ਘਟਦੀਆਂ ਕੀਮਤਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਲੋਕ ਪਲੇਨ 'ਚ ਸਫਰ ਕਰਨ ਲੱਗੇ ਹਨ।
-Q4 'ਚ ਘਟਿਆ ਨੇਟ ਪ੍ਰਾਫਿਟ
ਚੌਥੇ ਕਵਾਟਰ 'ਚ ਸਪਾਈਸਜੈੱਟ ਨੇ ਨੈੱਟ ਪ੍ਰਾਫਿਟ 'ਚ ਗਿਰਾਵਟ ਹੋਈ ਸੀ। ਨੈੱਟ ਪ੍ਰਾਫਿਟ 'ਚ ਗਿਰਾਵਟ ਦੀ ਮੁੱਖ ਵਜ੍ਹਾ ਨੋਟਬੰਦੀ ਸੀ। 31 ਮਾਰਚ ਨੂੰ ਖਤਮ ਹੋਏ ਚੌਥੇ ਕਵਾਟਰ 'ਚ ਏਅਰਲਾਈਨ ਦਾ ਪ੍ਰਾਫਿਟ 43 ਫੀਸਦੀ ਘੱਟ ਕੇ 41.6 ਕਰੋੜ ਰੁਪਏ ਰਿਹਾ ਸੀ।


Related News