ਵਿਸ਼ਾਲ ਸਿੱਕਾ ਦਾ ਇੰਫੋਸਿਸ ਸਫਰ : ਚੰਗਾ ਕੰਮ ਜਦੋਂ ਬਣ ਗਿਆ ਵਿਵਾਦ

08/18/2017 4:04:58 PM

ਨਵੀਂ ਦਿੱਲੀ—ਵਿਸ਼ਾਲ ਸਿੱਕਾ ਨੇ ਇੰਫੋਸਿਸ ਦੇ ਸੀ.ਈ.ਓ. ਅਤੇ ਐੱਮ.ਡੀ. ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਇੰਫੋਸਿਸ ਨਾਲ ਉਨ੍ਹਾਂ ਦੇ ਤਿੰਨ ਸਾਲ ਦੇ ਸਫਰ ਦਾ ਅੰਤ ਹੋ ਗਿਆ ਹੈ। ਇਨ੍ਹਾਂ ਤਿੰਨ ਸਾਲਾਂ ਦੌਰਾਨ ਇੰਫੋਸਿਸ ਦੇ ਫਾਓਂਡਰ ਨਾਰਾਇਨ ਮੂਰਤੀ ਅਤੇ ਸਿੱਕਾ ਦੀ ਅਗਵਾਈ ਵਾਲੀ ਇੰਫੋਸਿਸ ਮੈਨਜਮੈਂਟ ਦੇ ਵਿਚਾਲੇ ਵਿਵਾਦ ਸੁਰਖੀਆਂ 'ਚ ਰਿਹਾ। ਆਪਣੇ ਅਸਤੀਫਾ ਦਿੰਦੇ ਹੋਏ ਵਿਸ਼ਾਲ ਸਿੱਕਾ ਨੇ ਇਨ੍ਹਾਂ ਤਿੰਨ ਸਾਲਾਂ ਦੌਰਾਨ ਕੰਪਨੀ ਦੀ ਉਪਲੱਬਧੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਖਿਲਾਫ ਝੂਠੇ ਦੋਸ਼ ਦੇ ਚੱਲਦੇ ਕੰਪਨੀ 'ਚ ਬਤੌਰ ਸੀ.ਈ.ਓ. ਉਨ੍ਹਾਂ ਵਲੋਂ ਕੀਤੇ ਗਏ ਕੰਮ ਨੂੰ ਇਕ ਪਾਸੇ ਕਰ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸਿੱਕਾ ਨੇ 1 ਅਗਸਤ 2014 ਨੂੰ ਕੰਪਨੀ ਦੀ ਕਮਾਨ ਸੰਭਾਲੀ ਸੀ। ਜਾਣੋ ਇਨ੍ਹਾਂ ਤਿੰਨ ਸਾਲਾਂ ਦੌਰਾਨ ਇੰਫੋਸਿਸ ਦੀ ਕਿ ਸਥਿਤੀ ਹੈ ਅਤੇ ਸਿੱਕਾ ਦੀ ਅਗਵਾਈ 'ਚ ਕੰਪਨੀ ਕਿੱਥੋਂ ਤੋਂ ਕਿੱਥੇ ਪਹੁੰਚ ਗਈ।
ਸਿੱਕਾ ਦੇ ਕਾਰਜਕਾਲ 'ਚ ਇੰਫੋਸਿਸ ਦੇ ਸ਼ੇਅਰ 'ਚ ਉਛਾਲ
ਸਿੱਕੇ ਦੇ ਕਾਰਜਕਾਲ 'ਚ ਇੰਫੋਸਿਸ ਦੇ ਸ਼ੇਅਰਾਂ ਨੂੰ ਨੈਸ਼ਨਲ ਸਟਾਕ ਐਕਸਚੇਂਜ ਦੇ ਆਈ.ਟੀ. ਇੰਡੇਕਸ 'ਤੇ ਦੂਜੀ ਆਈ.ਟੀ. ਕੰਪਨੀਆਂ ਦੀ ਤੁਲਨਾ 'ਚ ਚੰਗਾ ਉਛਾਲ ਦੇਖਣ ਨੂੰ ਮਿਲਿਆ। ਬੀਤੇ ਤਿੰਨ ਸਾਲ ਦੌਰਾਨ ਇੰਫੋਸਿਸ ਦੇ ਸ਼ੇਅਰ ਆਪਣੇ ਰਿਵਾਇਤੀ ਵਿਰੋਧੀ ਟਾਟਾ ਕੰਸਲਟੇਂਸੀ ਸਰਵਿਸ ਅਤੇ ਵਿਪ੍ਰੋ ਤੋਂ ਬਿਹਤਰ ਰਿਹਾ। ਹਾਲਾਂਕਿ ਇੰਫੋਸਿਸ ਤੋਂ ਬਿਹਤਰ ਪ੍ਰਦਰਸ਼ਨ ਐੱਚ.ਸੀ.ਐੱਲ. ਤਕਨਾਲੋਜੀ ਦੇ ਸ਼ੇਅਰਾਂ ਦਾ ਰਿਹਾ। ਸਿੱਕਾ ਦੇ ਕਾਰਜਕਾਲ ਦੌਰਾਨ ਇੰਫੋਸਿਸ ਦੇ ਸ਼ੇਅਰਾਂ 'ਚ 13 ਫੀਸਦੀ ਦੀ ਗ੍ਰੋਥ ਦਰਜ ਹੋਈ ਹੈ। ਇਹ ਛਾਲ ਸਿੱਕਾ ਦੇ ਅਸਤੀਫੇ ਤੋਂ ਸ਼ੇਅਰ 'ਚ ਆਈ ਜ਼ੋਰਦਾਰ ਗਿਰਾਵਟ ਦੇ ਪਹਿਲਾਂ ਤਕ ਹੈ।
ਕੰਪਨੀ ਨੂੰ ਹੋਇਆ ਡਬਲ ਡਿਜਿਟ ਦਾ ਮੁਨਾਫਾ
ਸਿੱਕਾ ਦੇ ਕਾਰਜਕਾਲ ਦੌਰਾਨ ਇੰਫੋਸਿਸ ਦੇ ਮੁਨਾਫੇ 'ਚ ਸਾਲਾਨਾ ਵਾਧਾ 105 ਫੀਸਦੀ ਦੀ ਰਹੀ। ਉੱਥੇ ਹੀ ਜਿੱਥੇ ਵਿੱਤੀ ਸਾਲ 2014 'ਚ ਕਪੰਨੀ ਦਾ ਮਾਰਜਿਨ 23.9 ਫੀਸਦੀ ਸੀ, 2017 'ਚ ਉਹ ਵੱਧ ਕੇ 24.7 ਫੀਸਦੀ 'ਤੇ ਪਹੁੰਚ ਗਿਆ। ਸਿੱਕਾ ਦੇ ਕਾਰਜਕਾਲ ਦੌਰਾਨ ਕੰਪਨੀ ਦੇ ਕੋਲ ਵੱਡੀ ਮਾਤਰਾ 'ਚ ਕੈਸ਼ ਅਤੇ ਹੋਲ ਲਘੂ ਨਿਵੇਸ਼ ਉਪਲੱਬਧ ਹੈ। ਇੰਫੋਸਿਸ ਦੇ ਇਸ ਕੈਸ਼ ਉਪਲੱਬਧਤਾ ਦੇ ਚੱਲਦੇ ਕੰਪਨੀ ਦੇ ਪ੍ਰਮੋਟਰ ਅਤੇ ਮੈਨਜਮੇਂਟ 'ਚ ਵਿਵਾਦ ਸ਼ੁਰੂ ਹੋਇਆ।


Related News