ਨਿਰਮਾਣ ''ਚ ਵਰਤੇ ਹੋਏ ਪੈਟਰੋਲੀਅਮ ਉਤਪਾਦਾਂ ''ਤੇ ਵੈਟ ਦਾ ਬੋਝ ਘੱਟ ਹੋਵੇ : ਜੇਤਲੀ

08/19/2017 12:17:42 AM

ਨਵੀਂ ਦਿੱਲੀ—ਵਿੱਤ ਮੰਤਰੀ ਅਰੁਣ ਜੇਤਲੀ ਨੇ ਸੂਬਿਆਂ ਤੋਂ ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਲਾਗੂ ਹੋਣ ਦੇ ਮੱਦੇਨਜ਼ਰ ਨਿਰਮਾਣ 'ਚ ਵਰਤੇ ਜਾਣ ਵਾਲੇ ਪੈਟਰੋਲੀਅਮ ਉਤਪਾਦਾਂ 'ਤੇ ਮੁੱਲ ਵਾਧਾ ਟੈਕਸ (ਵੈਟ) ਦਾ ਬੋਝ ਘੱਟ ਕਰਨ ਦੀ ਅਪੀਲ ਕੀਤੀ ਹੈ। ਜੇਤਲੀ ਨੇ ਮੁੱਖ ਮੰਤਰੀਆਂ ਨੂੰ ਭੇਜੇ ਪੱਤਰ 'ਚ ਕਿਹਾ ਹੈ ਕਿ ਜੀ. ਐੱਸ. ਟੀ. ਲਾਗੂ ਹੋਣ ਦੇ ਮੱਦੇਨਜ਼ਰ ਨਿਰਮਾਣ ਖੇਤਰ ਨੇ ਪੈਟਰੋਲੀਅਮ ਉਤਪਾਦਾਂ ਨਾਲ ਵਸਤਾਂ ਦੀ ਲਾਗਤ ਵਧਣ ਦਾ ਮੁੱਦਾ ਚੁੱਕਿਆ ਹੈ। ਜੀ. ਐੱਸ. ਟੀ. ਤੋਂ ਪਹਿਲਾਂ ਪੈਟਰੋਲੀਅਮ ਉਤਪਾਦਾਂ ਅਤੇ ਅੰਤ 'ਚ ਉਤਪਾਦਿਤ ਵਸਤਾਂ ਦੋਵਾਂ 'ਤੇ ਵੈਟ ਲੱਗਦਾ ਸੀ ਅਤੇ ਨਿਰਮਾਤਾਵਾਂ ਵੱਲੋਂ ਵਰਤੇ ਹੋਏ ਪੈਟਰੋਲੀਅਮ ਉਤਪਾਦਾਂ ਦਾ ਇਨਪੁਟ ਟੈਕਸ ਕ੍ਰੈਡਿਟ ਦੀ ਮਨਜ਼ੂਰੀ ਵੱਖ-ਵੱਖ ਸੂਬਿਆਂ ਵੱਲੋਂ ਵੱਖ-ਵੱਖ ਰੂਪ 'ਚ ਦਿੱਤੀ ਜਾਂਦੀ ਸੀ। ਹਾਲਾਂਕਿ ਹੁਣ ਉਤਪਾਦਿਤ ਮਾਲ 'ਤੇ ਜੀ. ਐੱਸ. ਟੀ. ਲੱਗਦਾ ਹੈ, ਜਦੋਂ ਕਿ ਨਿਰਮਾਣ 'ਚ ਵਰਤੇ ਜਾ ਚੁੱਕੇ ਪੈਟਰੋਲੀਅਮ ਉਤਪਾਦਾਂ 'ਤੇ ਵੈਟ ਲੱਗਣ ਨਾਲ ਟੈਕਸ ਵਧ ਜਾਂਦਾ ਹੈ। 
ਜੀ. ਐੱਸ. ਟੀ. ਦਾਅਵਾ ਫ਼ਾਰਮ ਅੱਜ ਤੋਂ ਹੋਵੇਗਾ ਉਪਲੱਬਧ 
ਜੀ. ਐੱਸ. ਟੀ.ਦੇ ਤਹਿਤ ਇਸ ਵਿਵਸਥਾ ਦੇ ਲਾਗੂ ਹੋਣ ਤੋਂ ਪਹਿਲਾਂ ਦੇ ਮਾਲ 'ਤੇ ਭੁਗਤਾਨ ਕੀਤੇ ਗਏ ਟੈਕਸ ਦਾ ਲਾਭ ਲੈਣ ਲਈ ਦਾਅਵਾ ਫ਼ਾਰਮ ਸ਼ਨੀਵਾਰ ਤੋਂ ਉਪਲੱਬਧ ਹੋਣ ਦੀ ਸੰਭਾਵਨਾ ਹੈ। ਇਸ ਦੇ ਲਈ ਕਰਦਾਤਿਆਂ ਨੂੰ 28 ਅਗਸਤ ਤੱਕ ਰਿਟਰਨ ਦਾਖਲ ਕਰਨੀ ਹੈ। ਇਕ ਸਰਕਾਰੀ ਅਧਿਕਾਰੀ ਨੇ ਅੱਜ ਇਹ ਕਿਹਾ। ਜੀ. ਐੱਸ. ਟੀ. ਰਿਟਰਨ ਫ਼ਾਰਮ 'ਚ ਇਸ ਵਿਵਸਥਾ ਦੇ ਲਾਗੂ ਹੋਣ ਤੋਂ ਪਹਿਲਾਂ ਵੇਚੇ ਗਏ ਮਾਲ 'ਤੇ ਇਨਪੁਟ ਕ੍ਰੈਡਿਟ ਲੈਣ ਲਈ ਦਾਅਵਾ ਕਰਨ ਲਈ ਕੋਈ ਵਿਵਸਥਾ ਨਹੀਂ ਰੱਖੀ ਗਈ ਹੈ। ਸਰਕਾਰ ਨੇ ਕੱਲ ਇਸ ਸਬੰਧ 'ਚ ਅਜਿਹੇ ਕਰਦਾਤਿਆਂ ਨੂੰ ਰਿਟਰਨ ਦਾਖਲ ਕਰਨ ਲਈ ਇਕ ਹਫ਼ਤੇ ਦਾ ਹੋਰ ਸਮਾਂ ਦਿੱਤਾ ਹੈ।


Related News