ਅਮਰੀਕੀ ਬਾਜ਼ਾਰ ਮਿਲੇ-ਜੁਲੇ, ਡਾਓ ''ਚ ਦਿੱਸੀ ਰਿਕਵਰੀ

06/27/2017 9:10:19 AM

ਨਵੀਂ ਦਿੱਲੀ—ਕੱਲ੍ਹ ਦੇ ਕਾਰੋਬਾਰ 'ਚ ਬੈਂਕ ਸ਼ੇਅਰਾਂ ਦੀ ਤੇਜ਼ੀ ਨਾਲ ਡਾਓ 'ਚ ਰਿਕਵਰੀ ਦੇਖਣ ਨੂੰ ਮਿਲੀ ਹੈ ਪਰ ਟੇਕ ਸ਼ੇਅਰਾਂ ਨੇ ਨੈਸਡੈਕ 'ਤੇ ਦਬਾਅ ਬਣਾਇਆ। ਉਧਰ ਏਸ਼ੀਆ 'ਚ ਅੱਜ ਮਿਲਿਆ-ਜੁਲਿਆ ਕਾਰਭਾਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਐਸ.ਜੀ.ਐਕਸ. ਨਿਫਟੀ ਸਪਾਟ ਕਾਰੋਬਾਰ ਕਰ ਰਿਹਾ ਹੈ। 
ਅਮਰੀਕੀ ਬਾਜ਼ਾਰਾਂ 'ਚ ਕੱਲ੍ਹ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ। ਅਮਰੀਕਾ 'ਚ ਟੇਕ ਸ਼ੇਅਰਾਂ 'ਚ ਉਪਰੀ ਪੱਧਰਾਂ ਨਾਲ ਮੁਨਾਫਾਵਸੂਲੀ ਦੇਖਣ ਨੂੰ ਮਿਲੀ। ਹਾਲਾਂਕਿ ਬੈਂਕਿੰਗ, ਫਾਈਨੈਂਸ਼ੀਅਲ ਸ਼ੇਅਰਾਂ ਨਾਲ ਬਾਜ਼ਾਰ ਨੂੰ ਸਹਾਰਾ ਮਿਲਿਆ। ਉਧਰ ਯੂਰਪੀ 'ਚ ਇਟਲੀ 2 ਰੀਜਨਲ ਬੈਂਕਾਂ ਨੂੰ ਬੇਲ ਆਊਟ ਕਰੇਗਾ। ਇਸ ਦੌਰਾਨ ਕੱਚਾ ਤੇਲ ਸੰਭਾਲਿਆ ਹੈ ਅਤੇ ਬ੍ਰੇਂਟ 46 ਡਾਲਰ ਪ੍ਰਤੀ ਬੈਰਲ ਦੇ ਕਰੀਬ ਕਾਰੋਬਾਰ ਕਰ ਰਿਹਾ ਹੈ ਜਦਕਿ ਸੋਨਾ 6 ਹਫਤਿਆਂ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ ਅਤੇ 1244 ਡਾਲਰ ਪ੍ਰਤੀ ਓਂਸ ਦੇ ਆਲੇ-ਦੁਆਲੇ ਦਿੱਸ ਰਿਹਾ ਹੈ। 
ਸੋਮਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 14.79 ਅੰਕ ਯਾਨੀ 0.07 ਫੀਸਦੀ ਵੱਧ ਕੇ 21409.55 'ਤੇ, ਐਸਐਂਡਪੀ-500 ਇੰਡੈਕਸ 0.77 ਅੰਕ ਯਾਨੀ 0.3 ਫੀਸਦੀ ਚੜ੍ਹ ਕੇ 2439.07 'ਤੇ ਅਤੇ ਨੈਸਡੈਕ 18.10 ਅੰਕ ਯਾਨੀ 0.29 ਫੀਸਦੀ ਦੀ ਕਮਜ਼ੋਰੀ ਦੇ ਨਾਲ 6247.15 'ਤੇ ਬੰਦ ਹੋਇਆ।  


Related News