ਟਰੰਪ ਦੇ ਟਵੀਟ ਨਾਲ ਐਮਾਜਾਨ ਸਟਾਕ ਮਾਰਕਿਟ ਨੂੰ 5.7 ਅਰਬ ਡਾਲਰ ਦਾ ਨੁਕਸਾਨ

08/18/2017 1:13:23 PM

ਵਾਸ਼ਿੰਗਟਨ—ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਟਵੀਟ ਨਾਲ ਈ-ਕਾਮਰਸ ਕੰਪਨੀ ਐਮਾਜਾਨ ਨੂੰ ਜ਼ਬਰਦਸਤ ਝਟਕਾ ਲੱਗਿਆ ਹੈ। ਟਰੰਪ ਦੇ ਟਵੀਟ ਹਮਲੇ ਤੋਂ ਬਾਅਦ ਐਮਾਜਾਨ ਸਟਾਕ ਮਾਰਕਿਟ ਨੂੰ 5.7 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਟਰੰਪ ਦ ਟਵੀਟ ਹਮਲੇ ਤੋਂ ਬਾਅਦ ਐਮਾਜਾਨ ਸਟਾਕ ਮਾਰਕਿਟ ਨੂੰ 5.7 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਟਰੰਪ ਨੇ ਆਪਣੇ ਟਵੀਟ 'ਤੇ ਲਿਖਿਆ ਕਿ ਐਮਾਜਾਨ ਤੋਂ ਅਮਰੀਕਾ ਦੇ ਕਸਬਿਆਂ, ਸ਼ਹਿਰਾਂ ਅਤੇ ਸੂਬਿਆਂ ਦੇ ਵਪਾਰ ਨੂੰ ਸੱਟ ਪਹੁੰਚੀ ਹੈ ਅਤੇ ਕਈ ਲੋਕਾਂ ਨੂੰ ਨੌਕਰੀਆਂ ਤੋਂ ਹੱਥ ਧੋਣਾ ਪਿਆ ਹੈ। ਇਸ ਤੋਂ ਪਹਿਲਾਂ ਵੀ ਟਰੰਪ ਅਕਸਰ ਕੰਪਨੀ ਅਤੇ ਸੀ.ਈ.ਓ. ਜੇਫ ਬੇਜੋਸ ਦੀ ਅਲੋਚਨਾ ਕਰ ਚੁੱਕੇ ਹਨ।


Related News