Call Drop ''ਤੇ ਟਰਾਈ ਸਖਤ, ਲਗੇਗਾ 10 ਲੱਖ ਰੁਪਏ ਤਕ ਦਾ ਜੁਰਮਾਨਾ

08/18/2017 9:01:31 PM

ਜਲੰਧਰ— ਕਾਲ ਡਰਾਪ ਦਾ ਸਾਹਮਣਾ ਕਰ ਰਹੇ ਗਾਹਕਾਂ ਦੇ ਲਈ ਵਧੀਆ ਖਬਰ ਹੈ। ਹੁਣ ਭਾਰਤੀ ਦੂਰਸੰਚਾਰ ਨਿਯਾਮਕ ਨੇ ਕਾਲ ਡਰਾਪ 'ਤੇ ਅੰਕੂਸ਼ ਲਗਾਉਣ ਲਈ ਅੱਜ ਕੁਝ ਸਖਤ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਦਿਸ਼ਾਨਿਰਦੇਸ਼ਾਂ ਤਹਿਤ ਜੇਕਰ ਕੋਈ ਆਪਰੇਟਰ ਲਗਾਤਾਰ ਤਿੰਨ ਤਿਮਾਹੀਆਂ ਤਕ ਕਾਲ ਡਰਾਪ ਲਈ ਤੈਅ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਨੂੰ10 ਲੱਖ ਰੁਪਏ ਤਕ ਦਾ ਜੁਰਮਾਨਾ ਦੇਣਾ ਪਵੇਗਾ। ਟਰਾਈ ਦੇ ਚੇਅਰਮੈਨ ਆਰ.ਐੱਸ. ਸ਼ਰਮਾ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਕਿਹਾ ਕਿ ਅਸੀਂ ਕਾਲ ਡਰਾਪ ਦੇ ਮਾਮਲੇ 'ਚ 1 ਤੋਂ 5 ਲੱਖ ਰੁਪਏ ਤਕ ਦੇ ਜੁਰਮਾਨੇ ਦਾ ਪ੍ਰਸਤਾਵ ਕੀਤਾ ਹੈ। ਇਹ ਗਰੇਡੇਡ ਜੁਰਮਾਨਾ ਪ੍ਰਣਾਲੀ ਹੈ ਜੋ ਕਿਸੇ ਨੈੱਟਵਰਕ ਦੇ ਪ੍ਰਦਰਸ਼ਨ 'ਤੇ ਨਿਰਭਰ ਕਰੇਗੀ। ਟਰਾਈ ਦੇ ਸਕੱਤਰ ਸਚਿਵ ਐੱਸ.ਕੇ ਗੁਪਤਾ ਨੇ ਕਿਹਾ ਕਿ ਜੇਕਰ ਕੋਈ ਆਪਰੇਟਰ ਲਗਾਤਾਰ ਤਿਮਾਹੀਆਂ 'ਚ ਕਾਲ ਡਰਾਪ ਦੇ ਨਿਯਮਾਂ ਨੂੰ ਪੂਰਾ ਕਰਨ 'ਚ ਅਸਫਲ ਰਹਿੰਦਾ ਹੈ ਤਾਂ ਜੁਰਮਾਨਾ ਰਾਸ਼ੀ 1.5 ਗੁਣਾ ਵਧ ਜਾਵੇਗੀ ਅਤੇ ਲਗਾਤਾਰ ਤੀਸਰੇ ਮਹੀਨੇ 'ਚ ਇਹ ਦੋਗੁਣੀ ਹੋ ਜਾਵੇਗੀ। ਆਰ.ਐੱਸ. ਸ਼ਰਮਾ ਨੇ ਕਿਹਾ ਕਿ ਕਾਲ ਡਰਾਪ ਨੂੰ ਮਾਪਣ ਦੇ ਕਈ ਮੁੱਦੇ ਹਨ। ਨਵੇਂ ਨਿਯਮਾਂ ਤਹਿਤ ਕਿਸੇ ਦੂਰਸੰਚਾਰ ਸਕਰਲ 'ਚ 90 ਫੀਸਦੀ ਮੋਬਾਇਲ ਸਾਇਟਾਂ, 90 ਫੀਸਦੀ ਸਮੇ ਤਕ, 98 ਫੀਸਦੀ ਤਕ ਕਾਲ ਨੂੰ ਸੁਗਮ ਤਰੀਕੇ ਨਾਲ ਸੰਚਾਲਿਤ ਕਰਨ 'ਚ ਸਮਰੱਥ ਹੋਣੀ ਚਾਹੀਦੀ ਹੈ। ਯਾਨੀ ਸਾਰੀਆਂ ਕਾਲਸ ਚੋਂ ਦੋ ਫੀਸਦੀ ਤੋਂ ਜ਼ਿਆਦਾ ਡਰਾਪ ਦੀ ਸ਼੍ਰੇਣੀ 'ਚ ਆਉਣੀ ਚਾਹੀਦੀ ਹੈ।


Related News