ਤੇਜਸ ਨੈੱਟਵਰਕ ਦੀ ਕਮਜ਼ੋਰ ਲਿਸਟਿੰਗ

06/27/2017 11:14:26 AM

ਨਵੀਂ ਦਿੱਲੀ—ਤੇਜਸ ਨੈੱਟਵਰਕਸ ਦੀ ਲਿਸਟਿੰਗ ਕਮਜ਼ੋਰ ਹੋਈ ਹੈ ਅਤੇ ਇਹ ਬਿਨ੍ਹਾਂ ਕਿਸੇ ਬਦਲਾਅ ਦੇ 257 ਦੇ ਪੱਧਰ 'ਤੇ ਖੁੱਲ੍ਹਿਆ ਹੈ। ਹਾਲਾਂਕਿ ਖੱਲ੍ਹਣ ਤੋਂ ਬਾਅਦ ਇਸ 'ਚ ਤੇਜ਼ੀ ਆਉਂਦੀ ਦਿੱਸੀ ਹੈ ਅਤੇ ਇਹ 0.9 ਫੀਸਦੀ ਦੇ ਵਾਧੇ ਦੇ ਨਾਲ ਕਰੀਬ 260 ਰੁਪਏ ਦੇ ਆਲੇ-ਦੁਆਲੇ ਦਿੱਸ ਰਿਹਾ ਹੈ। ਤੇਜਸ ਨੈੱਟਵਰਕਸ ਦਾ ਆਈਪੀਓ 14 ਜੂਨ ਤੋਂ 16 ਜੂਨ ਤੱਕ ਖੁੱਲ੍ਹਿਆ ਹੋਇਆ ਸੀ। ਆਈਪੀਓ ਦਾ ਪ੍ਰਾਈਸ ਬੈਂਡ 250 ਤੋਂ 257 ਰੁਪਏ 'ਤੇ ਤੈਅ ਕੀਤਾ ਗਿਆ ਸੀ। ਬੰਗਲੁਰੂ ਸਥਿਤ ਤੇਜਸ ਨੈੱਟਵਰਕ, ਆਪਟੀਕਲ ਇਕਵਪੀਮੈਂਟ ਮਾਰਕਿਟ 'ਚ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਹੈ ਅਤੇ ਇਸ ਦੇ ਪ੍ਰਾਡੈਕਟਸ ਨੈੱਟਵਰਕਿੰਗ ਦੇ ਕੰਮ ਆਉਂਦੇ ਹਨ। ਕੰਪਨੀ ਦੇ ਟੈਕਸ ਦਾ 63 ਫੀਸਦੀ ਘਰੇਲੂ ਮਾਰਕਿਟ ਤੋਂ ਅਤੇ ਵਿਦੇਸ਼ੀ ਕਾਰੋਬਾਰ ਤੋਂ ਆਉਂਦੀ ਹੈ। ਤੇਜਸ ਨੈੱਟਵਰਕ ਦਾ ਆਈਪੀਓ ਕਰੀਬ 2 ਗੁਣਾ ਸਬਸਕ੍ਰਾਈਬ ਹੋਇਆ ਸੀ।


Related News