ਅਗਲੇ ਸਾਲ ਤੋਂ ਬਦਲ ਸਕਦਾ ਹੈ ਵਿੱਤ ਸਾਲ, ਨਵੰਬਰ ''ਚ ਪੇਸ਼ ਹੋ ਸਕਦਾ ਹੈ ਆਮ ਬਜ਼ਟ

06/27/2017 10:59:50 AM

ਨਵੀਂਦਿੱਲੀ— ਸਾਲ 2018 ਤੋਂ ਦੇਸ਼ 'ਚ ਵਿੱਤ ਸਾਲ ਦੀ ਸੁਰੂਆਤ ਅਪ੍ਰੈਲ ਦੀ ਬਜਾਏ ਜਨਵਰੀ ਤੋਂ ਹੋ ਸਕਦੀ ਹੈ। ਸਰਕਾਰ ਇਸਦੀ ਤਿਆਰੀ 'ਚ ਲੱਗੀ ਹੈ। ਇਸਦੇ ਨਾਲ ਹੀ ਦੇਸ਼ 'ਚ 150 ਸਾਲ ਤੋਂ ਚੱਲੀ ਆ ਰਹੀ ਅਪ੍ਰੈਲ-ਮਾਰਚ ਦੀ ਵਿੱਤ ਸਾਲ ਦੀ ਪਰੰਪਰਾ 'ਚ ਬਦਲਾਅ ਹੋ ਸਕਦਾ ਹੈ। ਸਰਕਾਰ ਦੇ ਉੱਚ ਪੱਧਰੀ ਸੂਤਰਾਂ ਨੇ ਕਿਹਾ, ਜੇਕਰ ਅਜਿਹਾ ਹੁੰਦਾ ਹੈ ਤਾਂ ਕੇਂਦਰ ਦਾ ਅਗਲਾ ਬਜ਼ਟ ਇਸ ਸਾਲ ਨਵੰਬਰ 'ਚ ਪੇਸ਼ ਹੋ ਸਕਦਾ ਹੈ।
-ਇਹ ਇੱਕ ਇਤਿਹਾਸਕ ਬਦਲਾਅ ਹੋਵੇਗਾ
ਸੂਤਰਾਂ ਨੇ ਦੱਸਿਆ ਕਿ ਸਰਕਾਰ ਵਿੱਤ ਸਾਲ ਨੂੰ ਕੈਲੇਂਡਰ ਸਾਲ ਦੇ ਅਨੁਰੂਪ ਬਦਲਣ ਤੇ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਦਲਾਅ ਦੀ ਵਕਾਲਤ ਕੀਤੀ ਹੈ। ਇਹ ਇੱਕ ਹੋਰ ਇਤਿਹਾਸਕ ਬਦਲਾਅ ਹੋਵੇਗਾ। ਸਰਕਾਰ ਇਸ ਨਾਲ ਪਹਿਲਾਂ ਬਜ਼ਟ ਨੂੰ ਫਰਵਰੀ ਮਹੀਨੇ ਦੀ ਆਖੀਰੀ ਤਾਰੀਖ ਨੂੰ ਪੇਸ਼ ਕਰਨ ਦੀ ਕਈ ਸਾਲ ਪੁਰਾਣੀ ਪਰੰਪਰਾ ਨੂੰ ਬਦਲ ਦਿੱਤਾ ਹੈ। ਇਸ ਸਾਲ ਬਜ਼ਟ 1 ਫਰਵਰੀ ਨੂੰ ਪੇਸ਼ ਕੀਤਾ ਗਿਆ । ਅਜਿਹੇ 'ਚ ਵਿੱਤ ਸਾਲ ਨੂੰ ਬਦਲਣ ਦੇ ਜਿਸ ਪ੍ਰਸਤਾਵ 'ਤੇ ਵਿਚਾਰ ਵਿਮਰਸ਼ ਕੀਤਾ ਜਾ ਰਿਹਾ ਹੈ। ਉਸਦੇ ਮੁਤਾਬਕ ਸੰਸਦ ਦਾ ਬਜਟ ਸਤਰ ਦਸੰਬਰ ਤੋਂ ਬਹੁਤ ਪਹਿਲਾਂ ਹੋ ਸਕਦਾ ਹੈ ਤÎਾਂਕਿ ਬਜ਼ਟ ਪ੍ਰਕਿਰਿਆ ਨੂੰ ਸਾਲ ਦੇ ਅੰਤ ਤੋਂ ਪਹਿਲਾਂ ਪੂਰਾ ਕੀਤਾ ਦਾ ਸਕੇ। ਸੂਤਰਾਂ ਨੇ ਕਿਹਾ ਕਿ ਬਜ਼ਟ ਪ੍ਰਕਿਰਿਆ ਨੂੰ ਪੂਰਾਂ ਕਰਨ 'ਚ ਦੋ ਮਹੀਨੇ ਦਾ ਸਮਾਂ ਲੱਗਦਾ ਹੈ। ਅਜਿਹੇ 'ਚ ਬਜ਼ਟ ਸਤਰ ਦੀ ਸੰਭਾਵਿਤ ਤਾਰੀਖ ਨਵੰਬਰ ਦਾ ਪਹਿਲਾਂ ਹਫਤਾ ਹੋ ਸਕਦਾ ਹੈ।
- ਉੱਚ ਪੱਧਰੀ ਸਮਿਤੀ ਦਾ ਕੀਤਾ ਗਠਨ
ਭਾਰਤ 'ਚ ਵਿੱਤ ਸਾਲ ਇੱਕ ਅਪ੍ਰੈਲ ਤੋਂ 31 ਮਾਰਚ ਤੱਕ ਹੁੰਦਾ ਹੈ । ਇਸ ਵਿਵਸਥਾ ਨੂੰ 1867 'ਚ ਅਪਨਾਇਆ ਗਿਆ ਸੀ ਜਿਸ ਨਾਲ ਭਾਰਤੀ ਵਿੱਤ ਸਾਲ ਦਾ ਬ੍ਰਿਟਿਸ਼ ਸਰਕਾਰ ਦੇ ਵਿੱਤ ਸਾਲ ਨਾਲ ਤਾਲਮੇਲ ਕੀਤਾ ਜਾ ਸਕੇ। ਉਸ ਤੋਂ ਪਹਿਲਾਂ ਤੱਕ ਭਾਰਤ 'ਚ ਵਿੱਤ ਸਾਲ ਦੀ ਸ਼ੁਰੂਆਤ ਇੱਕ ਮਈ ਨੂੰ ਸ਼ੁਰੂ ਹੋ ਕੇ 30 ਅਪ੍ਰੈਲ ਤੱਕ ਹੁੰਦੀ ਸੀ। ਪ੍ਰਧਾਨਮੰਤਰੀ ਮੋਦੀ ਦੇ ਵਿੱਤ ਸਾਲ ਦਾ ਕੈਲੇਂਡਰ ਸਾਲ ਨਾਲ ਮੇਲ ਕਰਨ ਦੀ ਇੱਛਾ ਜਤਾਉਂਣ ਦੇ ਬਾਅਦ ਸਰਕਾਰ ਨੇ ਪਿਛਲੇ ਸਾਲ ਇੱਕ ਉੱਚ ਪੱਧਰੀ ਸਮਿਤੀ ਦਾ ਗਠਨ ਕੀਤਾ। ਸਮਿਤੀ ਦੇ ਵਿੱਤ ਸਾਲ ਨੂੰ ਇੱਕ ਜਨਵਰੀ ਤੋਂ ਸ਼ੁਰੂ ਕਰਨ ਦੀ ਵਿਵਹਾਰ ਦਾ ਅਧਿਅਨ ਕਰਨ ਨੂੰ ਕਿਹਾ ਗਿਆ। ਸਮਿਤੀ ਨੇ ਦਸੰਬਰ 'ਚ ਆਪਣੀ ਰਿਪੋਰਟ ਵਿੱਤ ਮੰਤਰੀ ਨੂੰ ਸੌਂਪ ਦਿੱਤੀ ਹੈ।


Related News