ਬਾਜ਼ਾਰ 'ਚ ਤੇਜ਼ ਗਿਰਾਵਟ, ਸੈਂਸੈਕਸ 228 ਅੰਕ ਫਿਸਲਿਆ ਅਤੇ ਨਿਫਟੀ 10240 'ਤੇ ਬੰਦ

12/12/2017 4:07:58 PM

ਨਵੀਂ ਦਿੱਲੀ—ਕਾਰੋਬਾਰ ਦੇ ਅੰਤ 'ਚ ਸੈਂਸੈਕਸ 227.80 ਅੰਕ ਭਾਵ 0.68 ਫੀਸਦੀ ਡਿੱਗ ਕੇ 33,227.99 'ਤੇ ਅਤੇ ਨਿਫਟੀ 82.10 ਅੰਕ ਭਾਵ 0.80 ਫੀਸਦੀ ਡਿੱਗ ਕੇ 10,240.15 'ਤੇ ਬੰਦ ਹੋਇਆ। ਅੱਜ ਸ਼ਾਮ ਨੂੰ ਉਦਯੌਗਿਕ ਉਤਪਾਦਨ ਸੂਚਕਾਂਕ ਅਤੇ ਖੁਦਰਾ ਮੁਦਰਾਸਫੀਤੀ ਦੇ ਅੰਕੜੇ ਜਾਰੀ ਹੋਣੇ ਹਨ। ਉਧਰ ਅਮਰੀਕਾ 'ਚ ਫੈਡਰਲ ਰਿਜ਼ਰਵ ਦੀ ਮੌਦਰਿਕ ਸਮੀਖਿਆ ਮੀਟਿੰਗ ਸ਼ੁਰੂ ਹੋ ਗਈ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਵਿਆਜ ਦਰਾਂ 'ਚ 0.25 ਫੀਸਦੀ ਵਾਧਾ ਕਰ ਸਕਦਾ ਹੈ। ਇਨ੍ਹਾਂ ਸਭ ਦਾ ਅਸਰ ਅੱਜ ਬਾਜ਼ਾਰ 'ਤੇ ਦੇਖਣ ਨੂੰ ਮਿਲਿਆ।

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਗਿਰਾਵਟ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਬਿਕਵਾਲੀ ਹਾਵੀ ਰਹੀ। ਬੀ.ਐੱਸ.ਈ ਦਾ ਮਿਡਕੈਪ ਇੰਡੈਕਸ 1 ਫੀਸਦੀ ਡਿੱਗ ਕੇ ਬੰਦ ਹੋਇਆ ਹੈ। ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.9 ਫੀਸਦੀ ਦੀ ਕਮਜ਼ੋਰੀ ਆਈ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ 0.7 ਫੀਸਦੀ ਫਿਸਲ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ ਵੀ ਡਿੱਗਿਆ 
ਨਿਫਟੀ ਦੇ ਸਾਰੇ ਸੈਕਟਰ ਕਮਜ਼ੋਰ ਹੋ ਕੇ ਬੰਦ ਹੋਏ ਹਨ। ਬੈਂਕ ਨਿਫਟੀ 1.1 ੍ਹਫੀਸਦੀ ਦੀ ਗਿਰਾਵਟ ਨਾਲ 25,125 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਆਟੋ ਇੰਡੈਕਸ 'ਚ 0.8 ਫੀਸਦੀ, ਐੱਫ.ਐੱਮ.ਸੀ.ਜੀ. ਇੰਡੈਕਸ 'ਚ 1.3 ਫੀਸਦੀ, ਆਈ.ਟੀ. ਇੰਡੈਕਸ 'ਚ 0.5 ਫੀਸਦੀ, ਮੈਟਲ ਇੰਡੈਕਸ 'ਚ 0.8 ਫੀਸਦੀ ਅਤੇ ਫਾਰਮਾ ਇੰਡੈਕਸ 'ਚ 0.75 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ.ਐੱਸ.ਈ. ਦੇ ਕੈਪੀਟਲ ਗੁਡਸ ਇੰਡੈਕਸ 'ਚ 1 ਫੀਸਦੀ ਅਤੇ ਪਾਵਰ ਇੰਡੈਕਸ 'ਚ 1.25 ਫੀਸਦੀ ਦੀ ਕਮਜ਼ੋਰੀ ਆਈ ਹੈ।
ਟਾਪ ਗੇਨਰਸ
ਅਦਾਨੀ ਪੋਟਰ, ਡਾ ਰੈੱਡੀਜ ਲੈਬਸ, ਓ.ਐੱਨ.ਜੀ.ਸੀ., ਗੇਲ, ਲਿਊਪਿਨ, ਇੰਫੋਸਿਸ 
ਟਾਪ ਲੂਸਰ
ਐੱਚ.ਪੀ.ਸੀ.ਐੱਲ, ਭਾਰਤੀ ਇੰਫਰਾਟੈੱਲ, ਟਾਟਾ ਪਾਵਰ, ਬੀ.ਪੀ.ਸੀ.ਐੱਲ, ਆਈਡੀਆ, ਕੋਲ ਇੰਡੀਆ, ਸਿਪਲਾ, ਹੀਰੋ ਮੋਟਰਕਾਰਪ, ਟੀ.ਸੀ.ਐੱਸ।


Related News