ਕੱਪੜੇ ਤੋਂ GST ਹਟਾਉਣ ਦੀ ਮੰਗ ਨੂੰ ਲੈ ਕੇ ਹੜਤਾਲ

06/27/2017 3:54:50 PM

ਨਵੀਂ ਦਿੱਲੀ—ਦੇਸ਼ ਭਰ 'ਚ  ਟੈਕਸਟਾਇਲ ਟ੍ਰੇਡਰਸ ਨੇ ਜੀ. ਐਸ. ਟੀ. ਦੇ ਵਿਰੋਧ 'ਚ 3 ਦਿਨ ਦੇ ਬੰਦ ਦਾ ਐਲਾਨ ਕੀਤਾ ਹੈ। ਕੱਪੜਾ ਵਪਾਰੀਆਂ ਦਾ ਇਹ ਅੰਦੋਲਨ ਅੱਜ ਤੋਂ 29 ਜੂਨ ਤੱਕ ਅੰਦੋਲਨ ਚੱਲੇਗਾ।  ਟੈਕਸਟਾਇਲ ਟ੍ਰੇਡਰਸ ਕੱਪੜੇ 'ਤੇ ਲੱਗੇ 5 ਫੀਸਦੀ ਜੀ. ਐਸ. ਟੀ. ਨੂੰ ਖਤਮ ਕਰਨ ਦੀ ਮੰਗ ਕਰ ਰਹੇ ਹਨ। ਸੂਰਤ, ਅਹਿਮਦਾਬਾਦ ਸਮੇਤ ਦੇਸ਼ ਦੀ ਸਾਰੀ ਕੱਪੜਾ ਮਾਰਕਿਟ ਬੰਦ ਹੈ। ਗੁਜਰਾਤ ਦੇ 50 ਹਜ਼ਾਰ ਤੋਂ ਜ਼ਿਆਦਾ ਟ੍ਰੇਡਰਸ ਅੰਦੋਲਨ 'ਚ ਸ਼ਾਮਲ ਹੈ। ਦੱਸਿਆ ਜਾਂਦਾ ਹੈ ਕਿ ਗੁਜਰਾਤ ਦੇ ਟੈਕਸਟਾਇਲ ਇੰਡਸਟਰੀ ਦਾ ਰੋਜ਼ਾਨਾ 1500 ਕਰੋੜ ਰੁਪਏ ਦਾ ਟਰਨਓਵਰ ਹੈ।


Related News