ਸਪਾਈਸ ਜੈੱਟ ਦਾ ਵੱਡਾ ਧਮਾਕਾ, ਸਿਰਫ 12 ਰੁਪਏ ''ਚ ਕਰੋ ਹਵਾਈ ਸਫਰ!

05/24/2017 7:26:39 AM

ਨਵੀਂ ਦਿੱਲੀ— ਦੇਸ਼ ''ਚ ਸਸਤਾ ਹਵਾਈ ਸਫਰ ਕਰਵਾਉਣ ਵਾਲੀ ਕੰਪਨੀ ਸਪਾਈਸ ਜੈੱਟ ਨੇ ਯਾਤਰੀਆਂ ਨੂੰ ਸਸਤੇ ਹਵਾਈ ਸਫਰ ਦਾ ਤੋਹਫਾ ਦਿੱਤਾ ਹੈ। ਸਪਾਈਸ ਜੈੱਟ ਨੇ 12ਵੀਂ ਵਰ੍ਹੇਗੰਢ ਦੇ ਮੌਕੇ ''ਤੇ ਇਹ ਵੱਡਾ ਆਫਰ ਪੇਸ਼ ਕੀਤਾ ਹੈ। ਇਸ ਆਫਰ ਤਹਿਤ ਸਪਾਈਸ ਜੈੱਟ 12 ਰੁਪਏ ਦੇ ਬੇਸ ਕਿਰਾਏ ''ਤੇ ਕੌਮਾਂਤਰੀ ਅਤੇ ਘਰੇਲੂ ਯਾਤਰਾ ਲਈ ਟਿਕਟ ਵੇਚੇਗੀ। ਇਸ ਤਹਿਤ 23 ਮਈ ਤੋਂ ਲੈ ਕੇ 28 ਮਈ ਤਕ ਟਿਕਟ ਬੁੱਕ ਕਰਾਏ ਜਾ ਸਕਦੇ ਹਨ। ਉੱਥੇ ਹੀ ਬੁੱਕ ਕਰਾਈ ਗਈ ਟਿਕਟ ''ਤੇ 26 ਜੂਨ 2017 ਤੋਂ ਲੈ ਕੇ 24 ਮਾਰਚ 2018 ਤਕ ਯਾਤਰਾ ਕੀਤੀ ਜਾ ਸਕੇਗੀ। ਇਸ ਲਈ ਕੰਪਨੀ ਨੇ ਕੁਝ ਸ਼ਰਤਾਂ ਵੀ ਰੱਖੀਆਂ ਹਨ।

ਕਿਸ ਨੂੰ ਮਿਲੇਗਾ ਮੌਕਾ?

ਸਪਾਈਸ ਜੈੱਟ ਨੇ ''12 ਸਾਲ, ਵੱਡਾ ਧਮਾਲ'' ਲੱਕੀ ਡਰਾਅ ਤਹਿਤ ਇਹ ਆਫਰ ਪੇਸ਼ ਕੀਤਾ ਹੈ। ਇਸ ਆਫਰ ਤਹਿਤ ਟਿਕਟਾਂ ਦੀ ਸੇਲ 23 ਮਈ ਤੋਂ 28 ਮਈ 2017 ਤਕ ਹੋਵੇਗੀ ਅਤੇ ਸੇਲ ਦਾ ਸਮਾਂ ਖਤਮ ਹੋਣ ਦੇ 10 ਦਿਨਾਂ ਬਾਅਦ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ। 12 ਜੇਤੂਆਂ ਨੂੰ ਕੌਮਾਂਤਰੀ ਉਡਾਣ ਦੀ ਟਿਕਟ ਮੁਫਤ ਮਿਲੇਗੀ। ਇਸ ਤਰ੍ਹਾਂ 12 ਜੇਤੂਆਂ ਨੂੰ ਘਰੇਲੂ ਉਡਾਣ ਦੀ ਟਿਕਟ ਮੁਫਤ ਮਿਲੇਗੀ। ਇਸ ਤੋਂ ਇਲਾਵਾ 12 ਜੇਤੂਆਂ ਨੂੰ ਉਨ੍ਹਾਂ ਦੀ ਅਗਲੀ ਬੁਕਿੰਗ ''ਤੇ ਮੁਫਤ ਖਾਣਾ ਮਿਲੇਗਾ। 12 ਜੇਤੂਆਂ ਨੂੰ 1000 ਰੁਪਏ ਦੇ ਕੈਬ ਵਾਊਚਰ ਮੁਫਤ ਦਿੱਤੇ ਜਾਣਗੇ। ਇਸ ਤਰ੍ਹਾਂ ਹੋਰ 12 ਨੂੰ ਮੁਫਤ 1000 ਰੁਪਏ ਦੇ ਮੂਵੀ ਵਾਊਚਰ ਦਿੱਤੇ ਜਾਣਗੇ। ਇਸੇ ਤਰ੍ਹਾਂ 12 ਲੱਕੀ ਜੇਤੂਆਂ ਨੂੰ ਅਗਲੀ ਬੁਕਿੰਗ ''ਤੇ ਸਪਾਈਸ ਮੈਕਸ ਸੀਟ ਮੁਫਤ ਦਿੱਤੀ ਜਾਵੇਗੀ। ਕੰਪਨੀ ਇਸ ਆਫਰ ਤਹਿਤ 12 ਲੋਕਾਂ ਨੂੰ 10,000 ਰੁਪਏ ਦੇ ਹੋਟਲ ਵਾਊਚਰ ਮੁਫਤ ਦੇਵੇਗੀ। ਇਹ ਵਾਊਚਰ ਅਗਲੀ ਵਾਰ ਸਪਾਈਸ ਜੈੱਟ ਦੀ ਟਿਕਟ ਬੁੱਕ ਕਰਵਾਉਣ ''ਤੇ ਮੰਨਣਯੋਗ ਹੋਣਗੇ। ਉੱਥੇ ਹੀ, 12 ਜੇਤੂਆਂ ਨੂੰ ਅਗਲੀ ਵਾਰ ਸਪਾਈਸ ਜੈੱਟ ''ਚ ਯਾਤਰਾ ਕਰਨ ''ਤੇ ਮੁਫਤ ''ਚ 10 ਕਿਲੋ ਜ਼ਿਆਦਾ ਸਾਮਾਨ ਲੈ ਜਾਣ ਦੀ ਸੁਵਿਧਾ ਮਿਲੇਗੀ।


Related News