ਅਮੇਜ਼ਾਨ ਨੇ ਕੀਤੀ ਮਸ਼ਹੂਰ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨਾਲ ਠੱਗੀ

12/12/2018 8:01:26 PM

ਜਲੰਧਰ (ਬਿਊਰੋ)— ਆਨਲਾਈਨ ਫਰਾਡ ਯਾਨੀ ਕਿ ਧੋਖਾਧੜੀ ਦੇ ਮਾਮਲੇ ਆਮ ਸੁਣਨ ਨੂੰ ਮਿਲ ਜਾਂਦੇ ਹਨ ਪਰ ਕੀ ਤੁਸੀਂ ਸੁਣਿਆ ਹੈ ਕਿ ਕਦੇ ਕਿਸੇ ਸੈਲੇਬ੍ਰਿਟੀ ਨਾਲ ਠੱਗੀ ਜਾਂ ਆਨਲਾਈਨ ਧੋਖਾਧੜੀ ਹੋਈ ਹੋਵੇ? ਹਾਲ ਹੀ 'ਚ ਅਜਿਹਾ ਹੋਇਆ ਹੈ ਮਸ਼ਹੂਰ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨਾਲ। ਅਸਲ 'ਚ ਸੋਨਾਕਸ਼ੀ ਨੇ ਅਮੇਜ਼ਾਨ ਦੀ ਵੈੱਬਸਾਈਟ ਤੋਂ ਬੌਸ ਕੰਪਨੀ ਦੇ ਹੈੱਡਫੋਨ ਆਰਡਰ ਕੀਤੇ ਸਨ ਪਰ ਹੈੱਡਫੋਨ ਦੀ ਜਗ੍ਹਾ ਜੰਗਾਲ ਲੱਗਾ ਨੱਟ-ਬੋਲਟ ਮਿਲਿਆ।

ਇਹ ਜਾਣਕਾਰੀ ਸੋਨਾਕਸ਼ੀ ਨੇ ਟਵਿਟਰ 'ਤੇ ਦੋ ਤਸਵੀਰਾਂ ਸਾਂਝੀਆਂ ਕਰਦਿਆਂ ਦਿੱਤੀ ਹੈ। ਸੋਨਾਕਸ਼ੀ ਨੇ ਕਿਹਾ ਕਿ ਬਾਹਰੋਂ ਤਾਂ ਡੱਬਾ ਦੇਖਣ 'ਚ ਖੂਬਸੂਰਤ ਲੱਗ ਰਿਹਾ ਸੀ ਪਰ ਅੰਦਰੋਂ ਇਸ ਦੇ ਕੁਝ ਹੋਰ ਹੀ ਨਿਕਲਿਆ। ਸੋਨਾਕਸ਼ੀ ਦਾ ਇਹ ਵੀ ਕਹਿਣਾ ਹੈ ਕਿ ਕਸਟਮਰ ਸਰਵਿਸ ਨੇ ਵੀ ਉਸ ਨੂੰ ਨਿਰਾਸ਼ ਕੀਤਾ ਤੇ ਇਸ ਦਾ ਕੋਈ ਹੱਲ ਨਹੀਂ ਦੱਸਿਆ।

ਇਹੀ ਨਹੀਂ ਆਪਣੇ ਟਵਿਟਰ ਅਕਾਊਂਟ 'ਤੇ ਸੋਨਾਕਸ਼ੀ ਨੇ ਅਮੇਜ਼ਾਨ ਨੂੰ ਟੈਗ ਕਰਦਿਆਂ ਇਸ ਨੂੰ ਆਨਲਾਈਨ ਵੇਚਣ ਦੀ ਵੀ ਗੱਲ ਕੀਤੀ। ਸੋਨਾਕਸ਼ੀ ਨੇ ਅਮੇਜ਼ਾਨ ਤੋਂ ਬੌਸ ਦੇ ਇਹ ਹੈੱਡਫੋਨ 18000 ਰੁਪਏ 'ਚ ਮੰਗਵਾਏ ਸਨ ਪਰ ਉਸ ਨੂੰ ਦੁੱਖ ਉਦੋਂ ਪਹੁੰਚਿਆ ਜਦੋਂ ਹੈੱਡਫੋਨ ਦੀ ਜਗ੍ਹਾ ਉਸ ਨੂੰ ਕੁਝ ਹੋਰ ਹੀ ਭੇਜ ਦਿੱਤਾ ਗਿਆ।


Related News