ਬਾਜ਼ਾਰ 'ਚ ਮਿਲਿਆ-ਜੁਲਿਆ ਕਾਰੋਬਾਰ, ਸੈਂਸੈਕਸ 29 ਅੰਤ ਡਿੱਗਿਆ ਅਤੇ ਨਿਫਟੀ 10320 ਦੇ ਪਾਰ

12/12/2017 10:00:05 AM

ਨਵੀਂ ਦਿੱਲੀ—ਅਮਰੀਕੀ ਅਤੇ ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਦੀ ਮਿਲੀ-ਜੁਲੀ ਸ਼ੁਰੂਆਤ ਹੋਈ ਹੈ। ਕਾਰੋਬਾਰ ਦੀ ਸ਼ੁਰੂਆਤ ਅੱਜ ਸੈਂਸੈਕਸ 29.20 ਅੰਕ ਭਾਵ 0.09 ਫੀਸਦੀ ਡਿੱਗ ਕੇ 33,426.59 'ਤੇ ਅਤੇ ਨਿਫਟੀ 56.60 ਅੰਕ ਭਾਵ 0.55 ਫੀਸਦੀ ਵਧ ਕੇ 10,322.25 'ਤੇ ਖੁੱਲ੍ਹਿਆ।

ਫਿਲਹਾਲ ਸੈਂਸੈਕਸ 90 ਅੰਕ ਭਾਵ 0.25 ਫੀਸਦੀ ਦੀ ਗਿਰਾਵਟ ਦੇ ਨਾਲ 33,366 ਦੇ ਪੱਧਰ 'ਤੇ ਅਤੇ ਨਿਫਟੀ 30 ਅੰਕ ਭਾਵ 0.3 ਫੀਸਦੀ ਦੀ ਡਿੱਗ ਕੇ 10,292 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। 
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਕਮਜ਼ੋਰੀ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਹਲਕੀ ਕਮਜ਼ੋਰੀ ਦਿਸ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.1 ਫੀਸਦੀ ਡਿੱਗਿਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.15 ਫੀਸਦੀ ਦੀ ਕਮਜ਼ੋਰੀ ਆਈ ਹੈ। ਬੀ.ਐੱਸ.ਈ. ਦਾ ਸਮਾਲਕੈਪ ਇੰਡੈਕਸ ਸਪਾਟ ਦਿਖਾਈ ਦੇ ਰਿਹਾ ਹੈ।
ਬੈਂਕ ਨਿਫਟੀ 'ਚ ਗਿਰਾਵਟ
ਬੈਂਕਿੰਗ, ਐੱਫ.ਐੱਮ.ਸੀ.ਜੀ., ਕੈਪੀਟਲ ਗੁਡਸ ਅਤੇ ਪਾਵਰ ਸ਼ੇਅਰਾਂ ਨੇ ਬਾਜ਼ਾਰ 'ਤੇ ਦਬਾਅ ਬਣਾਉਣ ਦਾ ਕੰਮ ਕੀਤਾ ਹੈ। ਬੈਂਕ ਨਿਫਟੀ 0.6 ਫੀਸਦੀ ਦੀ ਗਿਰਾਵਟ ਨਾਲ 25,259 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ ਐੱਫ.ਐੱਮ.ਸੀ.ਜੀ. ਇੰਡੈਕਸ 'ਚ 0.7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਬੀ.ਐੱਸ.ਈ. ਦੇ ਕੈਪੀਟਲ ਗੁਡਸ ਇੰਡੈਕਸ 'ਚ 0.4 ਫੀਸਦੀ ਅਤੇ ਪਾਵਰ ਇੰਡੈਕਸ 'ਚ 0.5 ਫੀਸਦੀ ਦੀ ਕਮਜ਼ੋਰੀ ਆਈ ਹੈ। ਹਾਲਾਂਕਿ ਫਾਰਮਾ, ਆਇਲ ਐਂਡ ਗੈਸ ਅਤੇ ਮੈਟਲ ਸ਼ੇਅਰਾਂ 'ਚ ਖਰੀਦਦਾਰੀ ਨਜ਼ਰ ਆ ਰਹੀ ਹੈ।  
ਟਾਪ ਗੇਨਰਸ
ਡਾ ਰੇਡੀਜ਼ ਲੈਬਸ, ਓ.ਐੱਨ.ਜੀ.ਸੀ., ਗੇਲ, ਟੇਕ ਮਹਿੰਦਰਾ, ਜੀ ਇੰਟਰਟੇਨਮੈਂਟ, ਲਿਊਪਿਨ, ਇੰਫੋਸਿਸ, ਸਨ ਫਾਰਮਾ
ਟਾਪ ਲੂਸਰ
ਐੱਚ.ਪੀ.ਸੀ.ਐੱਲ., ਏਸ਼ੀਅਨ ਪੇਂਟਸ, ਟਾਟਾ ਪਾਵਰ, ਇੰਡਸਇੰਡ ਬੈਂਕ, ਆਈ.ਟੀ.ਸੀ., ਕੋਟਕ ਮਹਿੰਦਰਾ, ਕੋਲ ਇੰਡੀਆ, ਬਜਾਜ ਆਟੋ।


Related News