ਸੇਬੀ ਕਰੇਗਾ ਪੈਨਕਾਰਡ ਕਲੱਬ ਦੀਆਂ ਚਾਰ ਸੰਪਤੀਆਂ ਨਿਲਾਮ

10/20/2017 12:01:57 PM

ਨਵੀਂ ਦਿੱਲੀ—ਸ਼ੇਅਰ ਬਾਜ਼ਾਰ ਰੇਗੂਲੇਟਰ ਸੇਬੀ (ਭਾਰਤੀ ਪ੍ਰਤੀਭੂਤੀ ਅਤੇ ਵਿਨਿਯਮ ਬੋਰਡ) ਪੈਨਕਾਰਡ ਕਲੱਬ ਮਾਮਲੇ 'ਚ ਨਿਵੇਸ਼ਕਾਂ ਦੇ 7,000 ਕਰੋੜ ਰੁਪਏ ਦੀ ਰਾਸ਼ੀ ਦੀ ਵਸੂਲੀ ਨੂੰ ਦੇਖਦੇ ਹੋਏ ਕੰਪਨੀ ਦੀਆਂ ਚਾਰ ਸੰਪਤੀਆਂ ਦੀ ਨਿਲਾਮੀ 'ਤੇ ਵਿਚਾਰ ਕਰ ਰਹੀ ਹੈ। ਇਹ ਨਿਲਾਮੀ ਦਸੰਬਰ 'ਚ ਹੋ ਸਕਦੀ ਹੈ, ਜਿਸ ਨਾਲ 270 ਕਰੋੜ ਰੁਪਏ ਪ੍ਰਾਪਤ ਹੋਣਗੇ। 
ਸੇਬੀ ਨੇ ਭੇਜਿਆ ਨੋਟਿਸ
—ਸੇਬੀ ਵਲੋਂ ਜਾਰੀ ਕੀਤੇ ਗਏ ਨੋਟਿਸ ਮੁਤਾਬਕ ਕੰਪਨੀ ਦੀਆਂ ਇਹ ਸੰਪਤੀਆਂ ਮਹਾਰਾਸ਼ਟਰਸ, ਗੋਆ 'ਚ ਸਥਿਤ ਹਨ, ਜਿਸ 'ਚੋਂ ਇਕ ਚਾਰ ਤਾਰਾ ਹੋਟਲ ਅਤੇ ਦਫਤਰ ਇਕਾਈ ਵੀ ਸ਼ਾਮਲ ਹੈ। ਨਿਲਾਮੀ ਸੱਤ ਦਸੰਬਰ ਨੂੰ ਕੀਤੀ ਜਾਵੇਗੀ।
ਇਨ੍ਹਾਂ ਸੰਪਤੀਆਂ ਦੀ ਮੁੱਲ 270.51 ਕਰੋੜ ਰੁਪਏ ਰੱਖਿਆ ਗਿਆ ਹੈ। ਰੇਗੂਲੇਟਰ ਨੇ ਸੰਪਤੀਆਂ ਦੀ ਵਿਕਰੀ 'ਚ ਮਦਦ ਕਰਨ ਲਈ ਐੱਸ.ਬੀ.ਆਈ. ਕੈਪੀਟਲ ਮਾਰਕਿਟਸ ਨੂੰ ਸ਼ਾਮਲ ਕੀਤਾ ਹੈ।
—ਬਾਜ਼ਾਰ ਰੇਗੂਲੇਟਰ ਨੇ ਬੋਲੀ ਲਗਾਉਣ ਵਾਲਿਆਂ ਨੂੰ ਕਿਹਾ ਕਿ ਉਹ ਆਪਣੀ ਬੋਲੀ ਸੌਂਪਣ ਤੋਂ ਪਹਿਲਾਂ ਇਨ੍ਹਾਂ ਸੰਪਤੀਆਂ ਦੇ ਬਾਰੇ 'ਚ ਪੂਰੀ ਜਾਂਚ ਪੜਤਾਲ ਕਰ ਲੈਣ।
—ਇਨ੍ਹਾਂ ਸੰਪਤੀਆਂ ਨਾਲ ਜੁੜੇ, ਵਿਵਾਦ, ਕੁਰਕੀ ਅਤੇ ਦੇਣਦਾਰੀਆਂ ਦੇ ਬਾਰੇ 'ਚ ਬੋਲੀਦਾਤਾ ਸੁਤੰਤਰ ਰੂਪ ਨਾਲ ਆਪਣੇ ਪੱਧਰ 'ਤੇ ਜਾਂਚ ਪੜਤਾਲ ਕਰਨ ਲਈ ਆਜ਼ਾਦ ਹਨ। 
ਕੀ ਹੈ ਮਾਮਲਾ
ਸੇਬੀ ਨੇ ਇਸ ਸਾਲ ਫਰਵਰੀ 'ਚ ਕੰਪਨੀ ਨੂੰ ਨਿਵੇਸ਼ਕਾਂ ਦਾ 7,000 ਕਰੋੜ ਰੁਪਏ ਰਿਫੰਡ ਕਰਨ ਦਾ ਆਦੇਸ਼ ਦਿੱਤਾ ਸੀ, ਜਿਸ ਨੂੰ ਪੂਰਾ ਕਰਨ ਲਈ ਉਹ ਅਸਫਲ ਰਹੀ।


Related News