ਸ਼ੋਸਲ ਮੀਡੀਆ ਦੇ ਰਾਹੀਂ ਕੰਪਨੀਆਂ ਨਾਲ ਜੁੜੀ ਜਾਣਕਾਰੀ ਲੀਕ ਕਰਨ ਦੀ ਜਾਂਚ ਕਰਵਾਏਗਾ ਸੇਬੀ

12/12/2017 4:59:06 PM

ਨਵੀਂ ਦਿੱਲੀ—ਸੋਸ਼ਲ ਮੀਡੀਆ ਗਰੁੱਪ ਦੇ ਵਿਚਕਾਰ ਸੂਚੀਬੱਧ ਕੰਪਨੀਆਂ ਨਾਲ ਜੁੜੀਆਂ ਮਹੱਤਵਪੂਰਨ ਵਿੱਤੀ ਜਾਣਕਾਰੀ ਲੀਕ ਕੀਤੇ ਜਾਣ ਸੰਬੰਧੀ ਸ਼ਿਕਾਇਤਾਂ ਨੂੰ ਲੈ ਕੇ ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਕਾਫੀ ਗੰਭੀਰ ਹੈ ਅਤੇ ਉਹ ਮਾਮਲੇ 'ਤੇ ਗੌਰ ਕਰ ਰਿਹਾ ਹੈ। ਸੇਬੀ ਦੇ ਕੋਲ ਅਜਿਹੀਆਂ ਸ਼ਿਕਾਇਤਾਂ ਪਹੁੰਚੀਆਂ ਹਨ ਕਿ ਕੰਪਨੀ ਵਲੋਂ ਅਧਿਕਾਰਿਕ ਤੌਰ 'ਤੇ ਜਾਣਕਾਰੀ ਨੂੰ ਜਨਕਤ ਕੀਤੇ ਜਾਣ ਤੋਂ ਪਹਿਲਾਂ ਹੀ ਕੁਝ ਸੋਸ਼ਲ ਮੀਡੀਆ ਗਰੁੱਪ ਦੇ ਵਿਚਕਾਰ ਮਹੱਤਵਪੂਰਨ ਜਾਣਕਾਰੀ ਜਨਤਕ ਕਰ ਦਿੱਤੀ ਜਾਂਦੀ ਹੈ। 
ਭਾਰਤੀ ਪ੍ਰਤੀਭੂਤੀ ਅਤੇ ਰੈਗੂਲੇਟਰ ਬੋਰਡ ਸੇਬੀ ਦੇ ਚੇਅਰਮੈਨ ਅਜੇ ਤਿਆਗੀ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਰੇਗੂਲੇਟਰ ਦੇ ਨੋਟਿਸ 'ਚ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਹਨ। ਰੈਗੂਲੇਟਰ ਨੂੰ ਪਤਾ ਚੱਲਿਆ ਕਿ ਕਈ ਮੁੱਖ ਕੰਪਨੀਆਂ ਦੇ ਸ਼ੇਅਰ ਮੁੱਲਾਂ ਨੂੰ ਪ੍ਰਭਾਵਿਤ ਕਰਨ ਵਾਲੀ ਸੰਵੇਦਨਸ਼ੀਲ ਜਾਣਕਾਰੀ ਨੂੰ ਅਧਿਕਾਰਿਕ ਤੌਰ 'ਤੇ ਜਨਤਕ ਕੀਤੇ ਜਾਣ ਤੋਂ ਪਹਿਲਾਂ ਹੀ ਕੁਝ ਗਰੁੱਪਾਂ ਦੇ ਵਿਚਕਾਰ ਪਹੁੰਚਾ ਦਿੱਤਾ ਜਾਂਦਾ ਹੈ। ਤਿਆਗੀ ਨੇ ਇਥੇ ਨਿਵੇਸ਼ ਬੈਂਕਿੰਗ ਸੰਮੇਲਨ ਦੇ ਮੌਕੇ 'ਤੇ ਗੱਲਬਾਤ 'ਚ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੇ ਹਾਂ। ਇਸ ਤਰ੍ਹਾਂ ਦੀ ਸੰਵੇਦਨਸ਼ੀਲਤਾ ਵਿੱਤੀ ਜਾਣਕਾਰੀ ਨੂੰ ਕਿਸ ਤਰ੍ਹਾਂ ਉਨ੍ਹ੍ਹਾਂ ਦੀ ਰਸਮੀ ਘੋਸ਼ਣਾ ਤੋਂ ਕੁਝ ਸਮੇਂ ਪਹਿਲਾਂ ਬਾਹਰ ਪਹੁੰਚਾ ਦਿੱਤਾ ਜਾਂਦਾ ਹੈ, ਇਸ ਮੁੱਦੇ 'ਤੇ ਅਸੀਂ ਚੁੱਪਚਾਰ ਬੈਠਣ ਵਾਲੇ ਨਹੀਂ ਹਾਂ। ਰੇਗੂਲੇਟਰ ਦੇ ਕੋਲ ਫੋਨ ਕਾਲ ਦਾ ਰਿਕਾਰਡ ਤਲਬ ਕਰਨ ਦਾ ਅਧਿਕਾਰ ਹੈ। ਉਹ ਦੂਰਸੰਚਾਰ ਕੰਪਨੀਆਂ ਤੋਂ ਇਸ ਤਰ੍ਹਾਂ ਦਾ ਬਿਓਰਾ ਹਾਸਲ ਕਰ ਸਕਦਾ ਹੈ। ਸੇਬੀ ਨੇ ਇਸ ਬਾਰੇ 'ਚ ਸ਼ੇਅਰ ਬਰੋਕਰਾਂ ਅਤੇ ਸੂਚੀਬੰਧ ਕੰਪਨੀਆਂ ਤੋਂ ਵੀ ਸਪੱਸ਼ਟੀਕਰਣ ਮੰਗਿਆ ਹੈ ਕਿ ਕੀ ਇਸ ਤਰ੍ਹਾਂ ਦੇ ਲੋਕ ਉਨ੍ਹਾਂ ਨਾਲ ਜੁੜੇ ਹਨ। 


Related News