ਮਹਿੰਦਰਾ ਦੇ ਸ਼ੇਅਰਾਂ ਦੀ ਖਰੀਦ-ਵਿਕਰੀ ਮਾਮਲੇ ''ਚ ਸੇਬੀ ਨੇ ਇਕ ਵਿਅਕਤੀ ''ਤੇ ਲਗਾਇਆ ਜ਼ੁਰਮਾਨਾ

10/20/2017 4:01:51 PM

ਨਵੀਂ ਦਿੱਲੀ—ਬਾਜ਼ਾਰ ਰੇਗੂਲੇਟਰ ਭਾਰਤੀ ਪ੍ਰਤੀਭੂਤੀ ਅਤੇ ਵਿਨਿਯਮ ਬੋਰਡ (ਸੇਬੀ) ਨੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰਾਂ ਦੀ ਖਰੀਦ ਵਿਕਰੀ ਮਾਮਲੇ 'ਚ ਵਿਜੇ ਅਨੰਤ ਧੋਂਗੜੇ 'ਤੇ ਇਕ ਲੱਖ ਰੁਪਏ ਦਾ ਪ੍ਰਤੀਬੰਧ ਲਗਾਇਆ ਹੈ। ਧੋਂਗੜੇ ਨੇ ਰੋਕ ਦੇ ਸਮੇਂ ਦੌਰਾਨ ਕੰਪਨੀ ਦੇ ਅਧਿਕਾਰਤ ਕਰਮਚਾਰੀ ਦੇ ਤੌਰ 'ਤੇ ਉਸ ਦੇ ਸ਼ੇਅਰਾਂ ਦੀ ਖਰੀਦ ਵਿਕਰੀ ਕੀਤੀ ਸੀ। ਹਾਲਾਂਕਿ ਸੇਬੀ ਦੇ ਆਦੇਸ਼ 'ਚ ਇਸ ਬਾਬਤ ਕੁਝ ਵੀ ਸਪੱਸ਼ਟ ਨਹੀਂ ਕਿਹਾ ਗਿਆ ਕਿ ਧੋਂਗੜੇ ਹੁਣ ਵੀ ਕੰਪਨੀ ਦੇ ਕਰਮਚਾਰੀ ਹਨ। 
ਮਹਿੰਦਰਾ ਐਂਡ ਮਹਿੰਦਰਾ ਨੇ ਸੇਬੀ ਨੂੰ ਖੁਦ ਹੀ ਦੱੱਸਿਆ ਸੀ ਕਿ ਉਸ ਦੇ ਕਰਮਚਾਰੀ ਵਲੋਂ ਸੇਬੀ ਦੇ ਪ੍ਰਬੰਧਾਂ ਦਾ ਉਲੰਘਣ ਕੀਤਾ ਗਿਆ ਹੈ। ਇਸ ਤੋਂ ਬਾਅਦ ਬਾਜ਼ਾਰ ਰੇਗੂਲੇਟਲ ਨੇ ਸੰਭਾਵਿਤ ਅਨਿਯਮਿਤਤਾ ਦਾ ਪਤਾ ਲਗਾਉਣ ਲਈ ਨਵੰਬਰ ਤੋਂ 31 ਦਸੰਬਰ 2013 ਦੌਰਾਨ ਹੋਈ ਕੰਪਨੀ ਦੇ ਸ਼ੇਅਰਾਂ ਦੀ ਖਰੀਦ-ਵਿਕਰੀ ਦੀ ਜਾਂਚ ਕੀਤੀ। ਜਾਂਚ 'ਚ ਪਾਇਆ ਗਿਆ ਕਿ 31 ਦਸੰਬਰ 2013 ਨੂੰ ਖਤਮ ਹੋਈ ਤਿਮਾਹੀ ਦੇ ਨਤੀਜੇ ਦੇ ਐਲਾਨ ਦੇ ਮੱਦੇਨਜ਼ਰ ਕੰਪਨੀ ਦੇ ਸ਼ੇਅਰਾਂ ਦੇ ਲੈਣ-ਦੇਣ 'ਤੇ ਲੱਗੀ ਰੋਕ ਦੇ ਦੌਰਾਨ ਧੋਂਗੜੇ ਨੇ ਸ਼ੇਅਰਾਂ ਦੀ ਖਰੀਦ-ਵਿਕਰੀ ਕੀਤੀ ਸੀ। ਧੋਂਗੜੇ ਨੇ 2013 'ਚ 20 ਨਵੰਬਰ,28 ਨਵੰਬਰ, 9 ਦਸੰਬਰ, 20 ਦਸੰਬਰ ਅਤੇ 30 ਦਸੰਬਰ ਨੂੰ ਇਕ-ਇਕ ਹਜ਼ਾਰ ਸ਼ੇਅਰ ਵੇਚੇ। ਇਸ ਤੋਂ ਬਾਅਦ ਉਸ ਨੇ 31 ਦਸੰਬਰ ਨੂੰ ਸ਼ੇਅਰਾਂ ਦੀ ਖਰੀਦ ਕੀਤੀ। 30 ਦਸੰਬਰ 2013 ਅਤੇ 31 ਦਸੰਬਰ 2013 ਦੇ ਦਿਨ ਕੰਪਨੀ ਦੇ ਸ਼ੇਅਰਾਂ ਦੀ ਕੀਮਤ 'ਚ ਅੰਤਰ ਨਾਲ ਧੋਂਗੜੇ ਨੂੰ 25 ਹਜ਼ਾਰ ਰੁਪਏ ਦਾ ਲਾਭ ਹੋਇਆ। ਇਸ ਦੇ ਮੱਦੇਨਜ਼ਰ ਸੇਬੀ ਨੇ 18 ਅਕਤੂਬਰ 2017 ਨੂੰ ਦਿੱਤੇ ਆਦੇਸ਼ 'ਚ ਉਸ ਦੇ ਉੱਪਰ ਇਕ ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ।


Related News