ਵਰਲਡ ਸਟੀਲ ਐਸੋਸੀਏਸ਼ਨ ਦੇ ਖਜਾਨਚੀ ਚੁਣੇ ਗਏ ਸੱਜਨ ਜਿੰਦਲ

10/20/2017 11:17:20 AM

ਨਵੀਂ ਦਿੱਲੀ—ਜੇ. ਐੱਸ. ਡਬਲਿਊ ਸਟੀਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੱਜਨ ਜਿੰਦਲ ਨੂੰ ਸੰਸਾਰਕ ਪ੍ਰਣਾਲੀ ਵਰਲਡ ਸਟੀਲ ਐਸੋਸੀਏਸ਼ਨ ਦਾ ਖਜਾਨਚੀ ਬਣਾਇਆ ਗਿਆ ਹੈ। ਉਧਰ ਟਾਟਾ ਸਟੀਲ ਦੇ ਪ੍ਰਬੰਧ ਨਿਰਦੇਸ਼ਕ ਟੀ ਵੀ ਨਰਿੰਦਰਨ ਅਤੇ ਆਰਸੇਲਰ ਮਿੱਤਲ ਦੇ ਮੁਖੀ ਐੱਲ. ਐੱਨ ਮਿੱਤਲ ਨੂੰ ਮੈਂਬਰ ਚੁਣਿਆ ਗਿਆ ਹੈ।
ਸੰਸਾਰਕ ਸਟੀਲ ਪ੍ਰਣਾਲੀ ਨੇ ਇਕ ਬਿਆਨ 'ਚ ਕਿਹਾ ਕਿ ਵਰਲਡ ਸਟੀਲ ਦੀ ਬ੍ਰੇਸਲਸ 'ਚ ਹੋਈ ਆਮ ਮੀਟਿੰਗ 'ਚ ਨਿਦੇਸ਼ਕ ਮੰਡਲ ਨੇ 2017-18 ਲਈ ਨਵੇਂ ਅਹੁਦਾਧਿਕਾਰੀ ਨੂੰ ਚੁਣਿਆ ਹੈ। ਨਵੇਂ ਅਹੁਦਾਧਿਕਾਰੀ ਨੂੰ ਇਕ ਸਾਲ ਲਈ ਚੁਣਿਆ ਗਿਆ ਹੈ। ਬੋਰਡ ਨੇ ਨਿੱਪਨ ਸਟੀਲ ਅਤੇ ਸੁਮਿਤੋਮੋ ਮੈਟਲ ਕਾਰਪੋਰੇਸ਼ਨ ਦੇ ਪ੍ਰਤੀਨਿਧੀ ਨਿਦੇਸ਼ਕ ਅਤੇ ਪ੍ਰਧਾਨ ਨੂੰ ਚੇਅਰਮੈਨ ਚੁਣਿਆ ਹੈ। 
ਨੁਕੋਰ ਕਾਰਪੋਰੇਸ਼ਨ ਦੇ ਚੇਅਰਮੈਨ ਮੁੱਖ ਕਾਰਜਪਾਲਕ ਅਤੇ ਪ੍ਰਧਾਨ ਜਾਨ ਫੇਰੀਓਲਾ ਅਤੇ ਪੋਸਕੋ ਦੇ ਸੀ.ਈ.ਓ. ਓਜੋਨ ਕਵੋਨ ਨੂੰ ਉਪ ਪ੍ਰਧਾਨ ਚੁਣਿਆ ਗਿਆ ਹੈ। ਜੇ. ਐੱਸ. ਡਬਲਿਊ ਸਟੀਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸੱਜਨ ਜਿੰਦਲ ਨੂੰ ਸੰਸਾਰਕ ਪ੍ਰਣਾਲੀ ਵਰਲਡ ਸਟੀਲ ਐਸੋਸੀਏਸ਼ਨ ਦਾ ਖਜਾਨਚੀ ਬਣਾਇਆ ਗਿਆ ਹੈ। ਬੋਰਡ ਨੇ 16 ਮੈਂਬਰੀ ਕਾਰਜਕਾਰੀ ਕਮੇਟੀ ਵੀ ਚੁਣੀ ਹੈ। ਇਸ 'ਚ ਜਿੰਦਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਟਾਟਾ ਸਟੀਲ ਦੇ ਪ੍ਰਬੰਧ ਨਿਰਦੇਸ਼ਕ ਟੀ ਵੀ ਨਰਿੰਦਰਨ ਅਤੇ ਆਰਸੇਲਰ ਮਿੱਤਲ ਦੇ ਮੁੱਖ ਐੱਲ. ਐੱਨ. ਮਿੱਤਲ ਨੂੰ ਬਤੌਰ ਮੈਂਬਰ ਚੁਣਿਆ ਗਿਆ ਹੈ।


Related News