ਨਵੰਬਰ ਮਹੀਨੇ ''ਚ ਵਧੀ ਪਰਚੂਨ ਮਹਿੰਗਾਈ ਦਰ

12/12/2017 7:36:13 PM

ਨਵੀਂ ਦਿੱਲੀ— ਖਾਧ ਪਦਾਰਥ ਵਿਸ਼ੇਸ਼ ਤੌਰ 'ਤੇ ਫਲ ਅਤੇ ਸਬਜ਼ੀਆਂ ਦੀਆਂ ਕੀਮਤਾਂ 'ਚ ਹੋਏ ਵਾਧੇ ਨਾਲ ਇਸ ਸਾਲ ਨਵੰਬਰ 'ਚ ਉਦਯੋਗਿਕ ਉਤਪਾਦਨ ਸੂਚਕ ਅੰਕ 'ਤੇ ਆਧਾਰਿਤ ਖੁਦਰਾ ਮਹਿੰਗਾਈ ਵੱਧ ਕੇ 15 ਮਹੀਨਿਆਂ ਦੇ ਉੱਚੇ ਪੱਧਰ 4.88 ਫੀਸਦੀ 'ਤੇ ਪਹੁੰਚ ਗਈ। ਅਧਿਕਾਰਿਕ ਜਾਣਕਾਰੀ ਮੁਤਾਬਕ ਨਵੰਬਰ 2016 'ਚ 3.63 ਫੀਸਦੀ ਰਹੀ ਸੀ। ਇਸ ਦੌਰਾਨ ਖਾਧ ਮਹਿੰਗਾਈ ਵੀ ਪਿਛਲੇ ਸਾਲ ਨਵੰਬਰ ਦੇ 2.03 ਫੀਸਦੀ ਤੋਂ ਵੱਧ ਕੇ 4.42 ਫੀਸਦੀ 'ਤੇ ਪਹੁੰਚ ਗਈ।
ਨਵੰਬਰ 2017 'ਚ ਸਬਜ਼ੀਆਂ ਦੀਆਂ ਕੀਮਤਾਂ 'ਚ ਪਿਛਲੇ ਸਾਲ ਇਸੇ ਮਹੀਨੇ ਦੀ ਤੁਲਨਾ 'ਚ ਸਭ ਤੋਂ ਜ਼ਿਆਦਾ 22.48 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਤਰ੍ਹਾਂ ਨਾਲ ਫਲਾਂ ਦੀਆਂ ਕੀਮਤਾਂ ਵੀ 6.19 ਫੀਸਦੀ, ਅੰਡਾ 7.95 ਫੀਸਦੀ ਅਤੇ ਦੁੱਧ ਉਤਪਾਦਾਂ ਦੀਆਂ ਕੀਮਤਾਂ 'ਚ 4.52 ਫੀਸਦੀ ਦਾ ਵਾਧਾ ਹੋਇਆ ਹੈ। ਇਸ ਮਹੀਨੇ 'ਚ ਅਨਾਜ, ਮਾਸ ਅਤੇ ਮੱਛਲੀ ਦੀਆਂ ਕੀਮਤਾਂ 'ਚ 3.27 ਫੀਸਦੀ ਦਾ ਵਾਧਾ ਹੋਇਆ ਹੈ। ਬਿਆਨ ਮੁਤਾਬਕ ਸ਼ਹਿਰਾਂ ਦੀ ਤੁਲਨਾ 'ਚ ਗ੍ਰਾਮੀਣ ਖੇਤਰਾਂ 'ਚ ਮੰਹਿਗਾਈ ਕੁੱਝ ਨਰਮ ਰਹੀ। ਸ਼ਹਿਰੀ ਖੇਤਰਾਂ 'ਚ ਨਵੰਬਰ 'ਚ ਖੁਦਰਾ ਮੰਹਿਗਾਈ ਜਿੱਥੇ 4.90 ਫੀਸਦੀ ਰਹੀ ਉਥੇ ਹੀ ਗ੍ਰਾਮੀਣ ਖੇਤਰਾਂ 'ਚ ਇਹ 4.79 ਫੀਸਦੀ ਰਹੀ। 


Related News