RBI ਦਾ ਖੁਲਾਸਾ, ਬੈਂਕ ਖਾਤੇ ਨੂੰ ਆਧਾਰ ਨਾਲ ਜੋੜਨ ਦਾ ਫੈਸਲਾ ਸਰਕਾਰ ਦਾ

10/20/2017 4:15:43 PM

ਨਵੀਂ ਦਿੱਲੀ—ਬੈਂਕ ਖਾਤੇ ਨੂੰ ਆਧਾਰ ਨਾਲ ਲਿੰਕ ਕਰਨ ਨੂੰ ਜ਼ਰੂਰੀ ਬਣਾਏ ਜਾਣ ਦੀਆਂ ਖਬਰਾਂ ਦੇ ਵਿਚਕਾਰ ਰਿਜ਼ਰਵ ਬੈਂਕ ਨੇ ਇਹ ਖੁਲਾਸਾ ਕੀਤਾ ਕਿ ਉਸ ਨੇ ਹੁਣ ਤੱਕ ਇਸ ਤਰ੍ਹਾਂ ਦਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਹੈ। ਬੈਂਕ ਨੇ ਇਹ ਸੂਚਨਾ ਦੇ ਅਧਿਕਾਰ ਦੇ ਤਹਿਤ ਦਿੱਤੇ ਇਕ ਜਵਾਬ 'ਚ ਕਿਹਾ ਕਿ ਬੈਂਕ ਖਾਤੇ ਨੂੰ ਆਧਾਰ ਨਾਲ ਜੋੜਨ ਦਾ ਆਦੇਸ਼ ਕੇਂਦਰ ਸਰਕਾਰ ਦਾ ਹੈ। 
ਆਰ. ਟੀ. ਆਈ. ਕਾਰਜਕਰਤਾ ਯੋਗੇਸ਼ ਸਪਕਾਲੇ ਦੀ ਅਰਜ਼ੀ ਦੇ ਜਵਾਬ 'ਚ ਬੈਂਕ ਨੇ ਕਿਹਾ ਕਿ ਕੇਂਦਰ ਸਰਕਾਰ ਨੇ 1 ਜੂਨ 2017 ਨੂੰ ਗਜਟ ਨੋਟੀਫਿਕੇਸ਼ਨ ਕ੍ਰਮਾਂਕ ਜੀ. ਐੱਸ. ਆਰ. 538 (ਈ) ਜਾਰੀ ਕੀਤਾ ਸੀ। ਇਸ 'ਚ ਬੈਂਕ ਖਾਤਾ ਖੋਲ੍ਹਣ ਲਈ ਆਧਾਰ ਅਤੇ ਪੈਨ ਕਾਰਡ ਨੂੰ ਜ਼ਰੂਰੀ ਬਣਾਇਆ ਗਿਆ ਹੈ। ਇਸ 'ਚ ਰਿਜ਼ਰਵ ਬੈਂਕ ਦੀ ਕੋਈ ਭੂਮਿਕਾ ਨਹੀਂ ਹੈ। ਪਤਾ ਹੋਵੇ ਕਿ ਸੁਪਰੀਮ ਕੋਰਟ ਨੇ ਆਧਾਰ ਦੀ ਵਰਤੋਂ ਸਿਰਫ ਛੇ ਯੋਜਨਾ ਤੱਕ ਹੀ ਸੀਮਿਤ ਰੱਖਣ ਲਈ ਕਿਹਾ ਹੈ ਜਦਕਿ ਕੇਂਦਰ ਸਰਕਾਰ ਨੇ ਆਪਣੇ 50 ਪ੍ਰਾਜੈਕਟਾਂ ਦਾ ਲਾਭ ਲੈਣ ਲਈ ਆਧਾਰ ਜ਼ਰੂਰੀ ਬਣਾ ਦਿੱਤਾ ਹੈ।


Related News