1 ਅਪ੍ਰੈਲ ਤੋਂ ਇੰਨੇ ਰੁਪਏ ਦੇ ਗਹਿਣੇ ਖਰੀਦਣ ''ਤੇ ਦੇਣਾ ਹੋਵੇਗਾ ਟੈਕਸ

02/19/2017 3:27:59 PM

ਨਵੀਂ ਦਿੱਲੀ— ਆਗਾਮੀ 1 ਅਪ੍ਰੈਲ ਤੋਂ 2 ਲੱਖ ਰੁਪਏ ਤੋਂ ਵਧ ਦੇ ਗਹਿਣਿਆਂ ਦੀ ਖਰੀਦ ''ਤੇ ਇਕ ਫੀਸਦੀ ਸਰੋਤ ''ਤੇ ਟੈਕਸ (ਟੀ. ਸੀ. ਐੱਸ.) ਦੇਣਾ ਹੋਵੇਗਾ। ਅਜੇ ਤਕ ਇਸ ਦੀ ਮੌਜੂਦਾ ਹੱਦ 5 ਲੱਖ ਰੁਪਏ ਹੈ। ਵਿੱਤੀ ਬਿੱਲ 2017 ਪਾਸ ਹੋਣ ਤੋਂ ਬਾਅਦ ਗਹਿਣੇ ਵੀ ਆਮ ਵਸਤੂਆਂ ਦੀ ਸ਼੍ਰੇਣੀ ''ਚ ਆ ਜਾਣਗੇ, ਜਿਨ੍ਹਾਂ ''ਤੇ 2 ਲੱਖ ਰੁਪਏ ਤੋਂ ਵਧ ਦੀ ਖਰੀਦ ''ਤੇ ਇਕ ਫੀਸਦੀ ਟੀ. ਸੀ. ਐੱਸ. ਦੇਣਾ ਹੁੰਦਾ ਹੈ। ਇਸ ਬਿੱਲ ''ਚ ਟੀ. ਸੀ. ਐੱਸ. ਲਈ 5 ਲੱਖ ਰੁਪਏ ਤੋਂ ਵਧ ਦੇ ਗਹਿਣਿਆਂ ਦੀ ਖਰੀਦ ਦੀ ਹੱਦ ਨੂੰ ਖਤਮ ਕਰਨ ਦਾ ਪ੍ਰਸਤਾਵ ਹੈ। ਇਸ ਦਾ ਕਾਰਨ ਇਹ ਹੈ ਕਿ 2017-18 ਦੇ ਬਜਟ ''ਚ ਤਿੰਨ ਲੱਖ ਰੁਪਏ ਤੋਂ ਵਧ ਦੇ ਨਕਦ ਸੌਦਿਆਂ ''ਤੇ ਰੋਕ ਲਾ ਦਿੱਤੀ ਗਈ ਹੈ। ਇਸ ਦੀ ਉਲੰਘਣਾ ਕਰਕੇ ਨਕਦੀ ਸਵੀਕਾਰ ਕਰਨ ਵਾਲੇ ਵਿਅਕਤੀ ''ਤੇ ਓਨੀ ਹੀ ਰਾਸ਼ੀ ਦਾ ਜੁਰਮਾਨਾ ਲਾਉਣ ਦਾ ਪ੍ਰਸਤਾਵ ਹੈ। ਕਿਉਂਕਿ ਗਹਿਣਿਆਂ ਦੀ ਖਰੀਦ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਹੈ ਅਜਿਹੇ ''ਚ ਹੁਣ ਇਸ ਨੂੰ ਆਮ ਵਸਤੂਆਂ ਦੇ ਨਾਲ ਮਿਲਾ ਦਿੱਤਾ ਗਿਆ ਹੈ। ਇਨ੍ਹਾਂ ਵਸਤੂਆਂ ''ਤੇ ਇਕ ਵਾਰ ''ਚ 2 ਲੱਖ ਰੁਪਏ ਤੋਂ ਵਧ ਦੀ ਖਰੀਦ ''ਤੇ ਇਕ ਫੀਸਦੀ ਦਾ ਟੀ. ਸੀ. ਐੱਸ. ਲੱਗਦਾ ਹੈ। ਵੱਡੇ ਲੈਣ-ਦੇਣ ਜ਼ਰੀਏ ਪੈਦਾ ਹੋਣ ਵਾਲੇ ਕਾਲੇ ਧਨ ਨੂੰ ਰੋਕਣ ਲਈ ਬਜਟ ਪ੍ਰਸਤਾਵ ਤੋਂ ਬਾਅਦ 5 ਲੱਖ ਰੁਪਏ ਦੀ ਹੱਦ ਨੂੰ ਖਤਮ ਕਰਨ ਨੂੰ ਸੰਸਦ ਦੀ ਮਨਜ਼ੂਰੀ ਮਿਲ ਗਈ ਹੈ।


Related News